ਬੀ.ਸੀ. ਵਿਚ ਗ਼ੈਰ ਜ਼ਰੂਰੀ ਯਾਤਰਾ ਰੋਕਣ ਲਈ ਹੁਣ ਸੜਕਾਂ ਤੇ ਲੱਗਣਗੇ ਨਾਕੇ

ਸਰੀ — ਬੀ.ਸੀ. ਵਿਚ ਆਪਣੇ ਜ਼ੋਨ ਤੋਂ ਬਾਹਰ ਗ਼ੈਰ-ਜ਼ਰੂਰੀ ਯਾਤਰਾ ਕਰਨ ਸਬੰਧੀ ਲਾਈਆਂ ਗਈਆਂ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਚੈੱਕ ਕਰਨ ਲਈ ਹੁਣ ਵੀਰਵਾਰ 6 ਮਈ ਤੋਂ ਆਰਸੀਐਮਪੀ ਵੱਲੋਂ 4 ਥਾਵਾਂ ਤੇ ਨਾਕੇ ਲਾਏ ਜਾਣਗੇ ਅਤੇ ਇਨ੍ਹਾਂ ਨਾਕਿਆਂ ਨੂੰ ਪਾਰ ਕਰਨ ਸਮੇਂ ਆਪਣੇ ਜ਼ੋਨ ਤੋਂ ਬਾਹਰ ਜਾਣ ਵਾਲੇ ਵਿਅਕਤੀ ਨੂੰ ਆਪਣਾ ਨਾਮ, ਡਰਾਈਵਰ ਲਾਇਸੈਂਸ, ਘਰ ਦਾ ਪਤਾ ਅਤੇ ਯਾਤਰਾ ਕਰਨ ਦਾ ਕਾਰਨ ਦੱਸਣ ਲਈ ਕਿਹਾ ਜਾ ਸਕਦਾ ਹੈ।

ਇਨ੍ਹਾਂ ਨਾਕਿਆਂ ਤੇ ਤਾਇਨਾਤ ਪੁਲਿਸ ਅਫਸਰ ਦੇ ਨਿਰਦੇਸ਼ ਨਾ ਮੰਨਣ ਵਾਲੇ ਨੂੰ 230 ਡਾਲਰ ਜੁਰਮਾਨਾ ਹੋ ਸਕਦਾ ਹੈ ਅਤੇ ਜ਼ੋਨ ਤੋਂ ਬਾਹਰ ਯਾਤਰਾ ਕਰਨ ਵਾਲੇ ਨੂੰ 575 ਡਾਲਰ ਜੁਰਮਾਨਾ ਦੇਣਾ ਪੈ ਸਕਦਾ ਹੈ।

ਬੀ.ਸੀ. ਆਰ.ਸੀ.ਐਮ.ਪੀ. ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਇਹ ਨਾਕੇ ਹਾਈਵੇਅ 1 ਤੇ ਬੌਸਟਨ ਬਾਰ ਇਲਾਕੇ ਵਿਚ, ਹਾਈਵੇਅ 3 ਉਪਰ ਮੈਨਿੰਗ ਪਾਰਕ ਇਲਾਕੇ ਵਿਚ, ਹਾਈਵੇਅ 5 ‘ਤੇ ਓਲਡ ਟੌਲ ਬੂਥ ਏਰੀਆ ਅਤੇ ਹਾਈਵੇਅ 99 ‘ਤੇ ਲੀਲੋਏਟ ਏਰੀਆ ਲਾਏ ਜਾਣਗੇ।

(ਹਰਦਮ ਮਾਨ) +1 604 308 6663
maanbabushahi@gmail.com

Install Punjabi Akhbar App

Install
×