ਬੱਚਿਆਂ ਦੀ ਦੇਖਰੇਖ ਵਾਸਤੇ ਘੱਟ ਖਰਚੇ ਵਾਲਾ ਕਾਨੂੰਨ ਪਾਸ

ਦੇਸ਼ ਅੰਦਰ ਛੋਟੇ ਬੱਚਿਆਂ ਦੀ ਸਾਂਭ ਸੰਭਾਲ ਵਾਸਤੇ ਘੱਟ ਖਰਚਿਆਂ ਵਾਲਾ ਕਾਨੂੰਨ ਆਸਟ੍ਰੇਲੀਆਈ ਪਾਰਲੀਮੈਂਟ ਵਿੱਚ ਪਾਸ ਹੋ ਗਿਆ ਹੈ ਅਤੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦਾ ਕਹਿਣਾ ਹੈ ਕਿ ਇਸ ਨਾਲ 10 ਲੱਖ ਪਰਿਵਾਰਾਂ ਨੂੰ ਫਾਇਦਾ ਹੋਵੇਗਾ।
ਇਸ ਤਹਿਤ, ਹੁਣ 2023 ਦੇ ਜੁਲਾਈ ਦੇ ਮਹੀਨੇ ਤੋਂ ਅਜਿਹੇ ਪਰਿਵਾਰ ਜਿਨ੍ਹਾਂ ਦੀ ਸੰਯੁਕਤ ਕੁੱਲ ਆਮਦਨ ਪਲ੍ਰਤੀ ਸਾਲ 80,000 ਡਾਲਰਾਂ ਤੋਂ ਘੱਟ ਬਣਦੀ ਹੈ ਉਨ੍ਹਾਂ ਵਾਸਤੇ ਦਿੱਤੀ ਜਾਣ ਵਾਲੀ ਸਬਸਿਡੀ ਹੁਣ 85% ਤੋਂ ਵਧਾ ਕੇ 90% ਕਰ ਦਿੱਤੀ ਗਈ ਹੈ।
ਇਸਤੋਂ ਬਾਅਦ ਜੇਕਰ ਕਿਸੇ ਦੀ ਆਮਦਨ 5000 ਡਾਲਰ ਪ੍ਰਤੀ ਸਾਲ ਵੱਧ ਦੀ ਬਣਦੀ ਹੈ ਤਾਂ ਉਸਨੂੰ ਸਬਸਿਡੀ ਦਾ 1% ਗੁਆਉਣਾ ਪਵੇਗਾ। ਭਾਵ ਜੇਕਰ ਇੱਕ ਪਰਿਵਾਰ ਦੀ ਕੁੱਲ ਸਾਲਾਨਾ ਆਮਦਨ 120,000 ਡਾਲਰਾਂ ਦੀ ਬਣਦੀ ਹੈ ਤਾਂ ਉਸ ਪਰਿਵਾਰ ਨੂੰ ਸਬਸਿਡੀ ਹੁਣ 82% ਤੱਕ ਹੀ ਮਿਲੇਗੀ।