ਖਾਣੇ ਦੇ ਸ਼ੌਕੀਨਾਂ ਲਈ ਖੁਸ਼ਖਬਰੀ: ਚਾਵਲਾ ਰੈਸਟੋਰੈਂਟ ਪਹੁੰਚਿਆ ਮੈਨੁਕਾਓ-ਫੂਡ ਚੇਨ ਦੇ ਮਾਲਕ ਸ. ਇੰਦਰਪਾਲ ਸਿੰਘ ਚਾਵਲਾ (ਲੁਧਿਆਣਾ) ਨੇ ਕੀਤਾ ਉਦਘਾਟਨ

NZ PIC 22 Feb-2
ਨਿਊਜ਼ੀਲੈਂਡ ਵਸਦੇ ਭਾਰਤੀਆਂ ਲਈ ਅਤੇ ਖਾਣੇ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ ਕਿ ਹੁਣ ਮੈਨੁਕਾਓ ਸ਼ਹਿਰ ਦੇ ਵਿਚ ਵੀ ਚਾਵਲਾ ਰੈਸਟੋਰੈਂਟ ਖੁੱਲ੍ਹ ਗਿਆ ਹੈ। ਯੂਟਿਨ 5, 613-615 ਗ੍ਰੇਟ ਸਾਊਥ ਰੋਡ ਮੈਨੁਕਾਓ (ਫੂਡ ਜੰਕਸ਼ਨ ਕੰਪਲੈਕਸ) ਦੇ ਵਿਚ ਖੋਲ੍ਹੇ ਗਏ ਇਸ ਰੈਸਟੋਰੈਂਟ ਦਾ ਇੰਟੀਰੀਅਲ, ਰੰਗਾਂ ਦੀ ਚੋਣ, ਕਰਾਕਰੀ ਦੀ ਚੋਣ ਅਤੇ ਇੰਡੀਆ ਤੋਂ ਲਿਆਂਦੇ ਗਏ ਬਰਤਨ ਵੇਖਣਯੋਗ ਹਨ। ਅੱਜ ਹੋਏ ਰਸਮੀ ਉਦਘਾਟਨੀ ਸਮਾਰੋਹ ਦੇ ਵਿਚ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਵਿਸ਼ੇਸ਼ ਤੌਰ ‘ਤੇ ਸ. ਇੰਦਰਪਾਲ ਸਿੰਘ ਚਾਵਲਾ ਪਹੁੰਚੇ ਅਤੇ ਉਨ੍ਹਾਂ ਰੀਬਨ ਕੱਟ ਕੇ ਉਦਘਾਟਨ ਕੀਤਾ।  ਨਿਊਜ਼ੀਲੈਂਡ ਦੇ ਵਿਚ ਚਾਵਲਾ ਰੈਸਟੋਰੈਂਟ ਦੀ ਇਹ ਦੂਜੀ ਸ਼ਾਖਾ ਹੈ ਜਦ ਕਿ ਵਿਦੇਸ਼ਾਂ ਦੇ ਵਿਚ ਇਹ 13ਵੀਂ ਹੈ। ਸ੍ਰੀ ਨਵਤੇਜ ਸਿੰਘ ਰੰਧਾਵਾ ਨੇ ਆਏ ਸਾਰੇ ਮਹਿਮਾਨਾਂ ਦਾ ਰਸਮੀ ਸਵਾਗਤ ਕਰਦਿਆਂ ਸਭ ਨੂੰ ਜੀ ਆਇਆਂ ਆਖਿਆ। ਸ. ਇੰਦਰਪਾਲ ਸਿੰਘ ਚਾਵਲਾ ਹੋਰਾਂ ਇਸ ਮੌਕੇ ਆਏ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਕਿਸੇ ਵੀ ਰੈਸਟੋਰੈਂਟ ਦੇ ਵਿਚ ਅਜਿਹਾ ਕੋਈ ਮਸਾਲਾ ਨਹੀਂ ਵਰਤਿਆ ਜਾਂਦਾ ਜਿਸ ਦੇ ਨਾਲ ਜਲਨ ਦਾਂ ਤਲਖੀ ਲੱਗਣ ਦਾ ਡਰ ਹੋਵੇ। ਹਰ ਖਾਣੇ ਦੇ ਵਿਚ ਵਿਸ਼ੇਸ਼ ਤੌਰ ‘ਤੇ  ਸੰਨ1960 ਵਾਲੀਆਂ ਰੈਸਪੀਆਂ ਵਰਤੀਆਂ ਜਾਂਦੀਆਂ ਹਨ। ਇਸ ਮੌਕੇ ਪਹੁੰਚੇ ਸਾਰੇ ਮਹਿਮਾਨਾਂ ਨੇ ਇਸ ਰੈਸਟੋਰੈਂਟ ਦੇ ਪ੍ਰਬੰਧਕਾਂ ਸ. ਦਲਬੀਰ ਸਿੰਘ ਲਸਾੜਾ, ਸ. ਜਸਪ੍ਰੀਤ ਸਿੰਘ, ਸੰਜੇ ਰਾਹੀ ਅਤੇ ਅਮਨਪ੍ਰੀਤ ਸਿੰਘ ਨੂੰ ਵਧਾਈਆਂ ਦਿੱਤੀਆਂ। ਪੰਜ-ਆਬ ਸਪੋਰਟਸ ਕਲੱਬ, ਮਾਲਵਾ ਸਪੋਰਟਸ ਕਲੱਬ ਅਤੇ ਭਾਰਤੀ ਭਾਈਚਾਰੇ ਤੋਂ ਕਈ ਹੋਰ ਸਖਸ਼ੀਅਤਾਂ ਜਿਵੇਂ ਇਸ ਮੌਕੇ ਵਧਾਈ ਦੇਣ ਪੁੱਜੀਆਂ ਸਨ। ਮੈਂਬਰ ਪਾਰਲੀਮੈਂਟ ਸ. ਕੰਵਲਜੀਤ ਸਿੰਘ ਬਖਸ਼ੀ ਵੀ ਉਚੇਚੇ ਤੌਰ ‘ਤੇ ਵਧਾਈ ਦੇਣ ਪਹੁੰਚੇ।
ਇਹ ਰੈਸਟੋਰੈਂਟ ਜਨਮ ਦਿਨ ਪਾਰਟੀਆਂ, ਛੋਟੀਆਂ ਵਿਆਹ ਪਾਰਟੀਆਂ ਅਤੇ ਸਾਲਗਿਰਾ ਮਨਾਉਣ ਵਾਸਤੇ ਕਾਫੀ ਖੁੱਲ੍ਹਾ-ਡੁੱਲ੍ਹਾ ਹੈ। ਇਹ ਰੋਜ਼ਾਨਾ 11 ਤੋਂ 2.30 ਤੱਕ ਅਤੇ ਸ਼ਾਮ 5 ਵਜੇ ਤੋਂ ਦੇਰ ਰਾਤ ਤੱਕ ਖੁੱਲ੍ਹਾ ਰਿਹਾ ਕਰੇਗਾ। ਜਿਆਦਾ ਜਾਣਕਾਰੀ ਲਈ ਰੈਸਟੋਰੈਂਟ ਦੇ ਫੋਨ ਨੰਬਰ 09 262 3132 ਉਤੇ ਸੰਪਰਕ ਕੀਤਾ ਜਾ ਸਕਦਾ ਹੈ।