ਡਮਾਰਟਿਨ-ਨ-ਗੋਇਲੇ ਵਿਖੇ ਘਟੋਘਟ ਪੰਜ ਪੁਲਿਸ ਹੈਲੀਕਾਪਟਰ ਉਨਾ੍ਹਂ ਸ਼ੱਕੀ ਅੱਤਵਾਦੀਆਂ ਦੀ ਤਲਾਸ਼ ਵਿੱਚ ਘੁੰਮ ਰਹੇ ਹਨ ਜਿਨਾ੍ਹਂ ਦੀ ਚਾਰਲੀ ਹੈਬਡੋ ਗੋਲੀਬਾਰੀ ਵਿੱਚ ਸ਼ਾਮਿਲ ਹੋਣ ਕਰਕੇ ਤਲਾਸ਼ ਜਾਰੀ ਹੈ ਅਤੇ ਫਰਾਂਸ ਦੇ ਅੰਦਰੂਨੀ ਮਸਲਿਆਂ ਨਾਲ ਸਬੰਧਤ ਮੰਤਰੀ ਨੇ ਇਸ ਗਲ ਦੀ ਪੁਸ਼ਟੀ ਵੀ ਕੀਤੀ ਹੈ। ਸਥਾਨਕ ਪੁਲਿਸ ਮੁਤਾਬਿਕ ਇਹ ਦੋਹੇਂ ਅਪਰਾਧੀ ਫਰੈਂਚ ਸਿਟੀਜ਼ਨ ਆਪਸ ਵਿੱਚ ਭਰਾ ਹਨ ਅਤੇ ਅਲਜ਼ੀਰੀਨ ਮਾਂ-ਪਿਉ ਦੇ ਬੱਚੇ ਹਨ। ਦੋਹਾਂ ਦੀ ਉਮਰ ਕੋਈ 30 ਸਾਲਾਂ ਦੇ ਕਰੀਬ ਹੈ ਅਤੇ ਦੋਹੇਂ ਹੀ ਪਹਿਲਾਂ ਤੋਂ ਹੀ ਅਪਰਾਧ ਜਗਤ ਨਾਲ ਸਬੰਧਤ ਹਨ ਅਤੇ ਪੁਲਿਸ ਦੇ ਰਿਕਾਰਡ ਵਿੱਚ ਵੀ ਮੌਜੂਦ ਹਨ। ਇਨਾ੍ਹਂ ਵਿੱਚੋਂ ਇੱਕ ਨੂੰ ਤਾਂ ਤਕਰੀਬਨ 10 ਸਾਲ ਪਹਿਲਾਂ ਇਰਾਕ ਜਾ ਕੇ ਅਤੇ ਇੱਕ ਇਸਲਾਮਿਕ ਕੱਟੜਪੰਥੀਆਂ ਦੇ ਸੈਲ ਦਾ ਹਿੱਸਾ ਹੋਣ ਕਰਕੇ 18 ਮਹੀਨੇ ਦੀ ਜੇਲ੍ਹ ਵੀ ਹੋ ਚੁਕੀ ਹੈ। ਪੁਲਿਸ ਅਨੁਸਾਰ ਇਹ ਦੋਹੇਂ ਭਰਾ ਹਥਿਆਰਾਂ ਨਾਲ ਲੈਸ ਹਨ ਅਤੇ ਖਤਰਨਾਕ ਵੀ ਹਨ।