ਅਹਿਮਦਾਬਾਦ ‘ਚ ਮਹਾਤਮਾ ਗਾਂਧੀ ਮੈਮੋਰੀਅਲ ਤੇ ਮੱਧ ਪ੍ਰਦੇਸ਼ ‘ਚ ਵਿਧਾਨ ਭਵਨ ਨੂੰ ਆਕਾਰ ਦੇਣ ਵਾਲੇ ਭਾਰਤ ‘ਚ ਆਧੁਨਿਕ ਵਾਸਤੂਕਲਾ ਦਾ ਚਿਹਰਾ ਚਾਰਲਸ ਕੋਰੀਆ ਦਾ ਸੰਖੇਪ ਬਿਮਾਰੀ ਤੋਂ ਬਾਅਦ ਕੱਲ੍ਹ ਰਾਤ ਦਿਹਾਂਤ ਹੋ ਗਿਆ। ਉਹ 84 ਸਾਲ ਦੇ ਸਨ। ਕੋਰੀਆ ਦੇ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ ਇਥੇ ਕੀਤਾ ਜਾਵੇਗਾ। ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੋਰੀਆ ਨੇ ਆਜ਼ਾਦੀ ਤੋਂ ਬਾਅਦ ਭਾਰਤ ਦੀ ਵਾਸਤੂਕਲਾ ਨੂੰ ਵਿਕਸਿਤ ਕਰਨ ‘ਚ ਅਹਿਮ ਭੂਮਿਕਾ ਨਿਭਾਈ ਤੇ ਕਈ ਬੇਹੱਦ ਉੱਚ ਪੱਧਰ ਦੇ ਡਿਜ਼ਾਈਨ ਬਣਾਏ। ਉਹ 1970 ਦੇ ਦਹਾਕੇ ‘ਚ ਨਵੀਂ ਮੁੰਬਈ ਦੇ ਮੁੱਖ ਵਾਸਤੂਕਾਰ ਸਨ। ਉਨ੍ਹਾਂ ਨੂੰ ਬਾਅਦ ‘ਚ ਸ਼ਹਿਰੀਕਰਨ ‘ਤੇ ਰਾਸ਼ਟਰੀ ਆਯੋਗ ਦਾ ਪਹਿਲਾ ਪ੍ਰਮੁੱਖ ਨਿਯੁਕਤ ਕੀਤਾ ਗਿਆ ਸੀ। ਕੋਰੀਆ ਨੂੰ ਘੱਟ ਆਮਦਨੀ ਵਰਗ ਲਈ ਰਿਹਾਇਸ਼ ਨਿਰਮਾਣ ਦਾ ਮਾਰਗ ਖੋਲ੍ਹਣ ਲਈ ਵੀ ਜਾਣਿਆ ਜਾਂਦਾ ਹੈ।