ਮੇਰੇ ਤੇ ਲੱਗੇ ਇਲਜ਼ਾਮ ਝੂਠੇ ਹਨ -ਸੰਤ ਰਾਮਪਾਲ

rampal

ਹਿਸਾਰ ਸਥਿਤ ਸਤਲੋਕ ਆਸ਼ਰਮ ਬਰਵਾਲਾ ਦੇ ਸੰਚਾਲਕ ਸੰਤ ਰਾਮਪਾਲ ਨੂੰ ਹਿਸਾਰ ਅਤੇ ਸੀ. ਆਰ. ਪੀ .ਐਫ. ਦੀ ਸਾਂਝੀ ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ , ਨੇ ਕਿਹਾ ਹੈ ਉਸ ‘ਤੇ ਲਗਾਏ ਜਾ ਰਹੇ ਇਲਜ਼ਾਮ ਸਾਰੇ ਝੂਠੇ ਹਨ । 63 ਸਾਲਾ ਸੰਤ ਰਾਮਪਾਲ ਨੇ ਇਕ ਹਸਪਤਾਲ ‘ਚ ਚੈਕਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਜੋ ਨਿੱਜੀ ਕਮਾਂਡੋਆਂ ਬਾਰੇ ਕਿਹਾ ਜਾ ਰਿਹਾ ਹੈ ਉਹ ਬਿਲਕੁਲ ਗ਼ਲਤ ਹੈ ।2006 ਹੱਤਿਆ ਦੇ ਮਾਮਲੇ ਰਾਮਪਾਲ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ ਸੰਤ ਰਾਮਪਾਲ ਦੀ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਅਦਾਲਤ ਨੇ ਹਰਿਆਣਾ ਤੇ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਵੀ ਦਿੱਤਾ ਸੀ ਕਿ ਰਾਮਪਾਲ ਦੀ ਅਦਾਲਤ ‘ਚ ਪੇਸ਼ੀ ਦੇ ਲਈ ਕੀਤੇ ਗਏ ਸੁਰੱਖਿਆ ਪ੍ਰਬੰਧਾਂ ‘ਤੇ ਆਏ ਖ਼ਰਚੇ ਦਾ ਬਾਰੇ ਵੀ ਦੱਸੇ ।

Install Punjabi Akhbar App

Install
×