ਸਦਰਨ ਕ੍ਰਾਸ ਟ੍ਰੈਵਲ ਇੰਸ਼ੋਰੈਂਸ ਕੰਪਨੀ ਵੱਲੋਂ ਪਹਿਲੀ ਜੂਨ ਤੋਂ ਕਈ ਤਬਦੀਲੀਆਂ ਲਾਗੂ

NZ PIC 20 May-3

ਨਿਊਜ਼ੀਲੈਂਡ ਦੀ ਇਕ ਮੋਹਰੀ ਟਰੈਵਲ ਇੰਸ਼ੋਰੈਂਸ ਕੰਪਨੀ ‘ਸਦਰਨ ਕ੍ਰਾਸ’ ਵੱਲੋਂ ਪਹਿਲੀ ਜੂਨ ਤੋਂ ਨਵੀਂਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਨਵੇਂ ਨਿਯਮਾਂ ਮੁਤਾਬਿਕ ਹੁਣ ਅੰਤਰਰਾਸ਼ਟਰੀ ਵਿਦਿਆਰਥੀ ‘ਇੰਸ਼ੈਨਸੀਅਲ ਪਲੈਨ’ (ਮੂਲ ਲੋੜਾਂ ਲਈ ਡਿਜ਼ਾਈਨ ਕੀਤਾ ਹੋਇਆ) ਨਹੀਂ ਖ੍ਰੀਦ ਸਕਣਗੇ ਕਿਉਂਕਿ ਇਸ ਵਿਚ ਨਿੱਜੀ ਸਮਾਨ ਜਿਵੇਂ ਲੈਪਟਾਪ, ਫੋਨ ਅਤੇ ਹੋਰ ਵਸਤਾਂ ਨਹੀਂ ਸਨ ਆਉਂਦੀਆਂ। ਸੋ ਵਿਦਿਆਰਥੀਆਂ ਦੀਆਂ ਲੋੜਾਂ ਦੇ ਮੱਦੇ ਨਜ਼ਰ ਹੁਣ ਅੰਤਰਰਾਸ਼ਟਰੀ ਵਿਦਿਆਰਥੀ ਸਿਰਫ ਇਕੋ ‘ਮੈਕਸ ਪਲੈਨ’ (ਇੰਟਰਨੈਸ਼ਨਲ ਸਟੂਡੈਂਟ ਮੈਕਸ) ਹੀ ਖ੍ਰੀਦ ਸਕਣਗੇ। ਮੈਡਕੀਲ ਕੰਡੀਸ਼ਨ ਦੱਸਣ ਵਾਸਤੇ ਪਾਲਿਸੀ ਜਾਰੀ ਹੋਣ ਤੋਂ ਬਾਅਦ ਪਹਿਲੇ 31 ਦਿਨ ਦਾ ਸਮਾਂ ਹੋਇਆ ਕਰੇਗਾ ਉਸ ਤੋਂ ਬਾਅਦ ਕੋਈ ਮੈਡੀਕਲ ਕੰਡੀਸ਼ਨ ਡਿਸਕਲੋਜ ਨਹੀਂ ਹੋ ਸਕੇਗੀ।
ਇਸੇ ਤਰਾਂ ਇਥੇ ਵਿਜ਼ਟਰ ਆਉਣ ਵਾਲੇ ਲੋਕ ਜਿਨ੍ਹਾਂ ਵਿਚ ਮਾਪੇ, ਪਤੀ-ਪਤਨੀ ਜਾਂ ਫਿਰ ਵਰਕ ਪਰਮਿਟ, ਜਾਬ ਸਰਚ ਅਤੇ ਹੋਰ ਅਸਥਾਈ ਵੀਜ਼ੇ ਵਾਲਾ ਮੈਕਸ ਪਲੈਨ ਦੀ ਥਾਂ ਸਿਰਫ ਇੰਸ਼ੈਨਸੀਅਲ ਪਲੈਨ ਹੀ ਖ੍ਰੀਦ ਸਕਣਗੇ। ਇਥੇ ਮੈਡੀਕਲ ਲਾਭ ਜੋ ਕਿ ਪਹਿਲਾਂ ਦੋ ਲੱਖ ਡਾਲਰ ਤੱਕ ਦਾ ਸੀ ਹੁਣ ਇਹ ਘਟਾ ਕੇ ਇਕ ਲੱਖ ਕੀਤਾ ਜਾ ਰਿਹਾ ਹੈ।
ਆਨ ਲਾਈਨ ਕਲੇਮ: ਕਿਸੇ ਵੀ ਤਰ੍ਹਾਂ ਦਾ ਇੰਸ਼ੋਰੈਂਸ ਕਲੇਮ ਲੈਣ ਲਈ ਹੁਣ ਸਾਰਾ ਕੰਮ ਆਨ-ਲਾਈਨ ਹੋ ਜਾਇਆ ਕਰੇਗਾ। ਕਲੇਮ ਫਾਰਮ ਭਰਨ ਦੀ ਜਰੂਰਤ ਨਹੀਂ ਰਹੇਗੀ, ਸਿਰਫ ਸਬੰਧਿਤ ਰਸੀਦਾਂ ਹੀ ਕੰਪਨੀ ਨੂੰ ਭੇਜਣੀਆਂ ਹੋਣਗੀਆਂ। ਅੱਜ ਇਸ ਸਬੰਧੀ ਏਜੰਟਸ ਨੂੰ ਮੁੱਖ ਦਫਤਰ ਆਕਲੈਂਡ ਸਿਟੀ ਵਿਖੇ ਪੂਰੀ ਜਾਣਕਾਰੀ ਦਿੱਤੀ ਗਈ।

Welcome to Punjabi Akhbar

Install Punjabi Akhbar
×
Enable Notifications    OK No thanks