ਐਡੀਲੇਡ ‘ਚ ਨਟਕ ਚੰਦਨ ਦੇ ੳਹਲੇ ਦੀ ਪੇਸ਼ਕਾਰੀ 19 ਜੂਨ ਨੂੰ 

IMG_4008

 

 

ਫੇਕ ਲਾਈਫ ਥਿਏਟਰੀਕਲ ਗਰੁੱਪ ਐਡੀਲੇਡ ਵੱਲੋਂ ਨਾਟਕਕਾਰ ਪ੍ਰੋ: ਪਾਲੀ ਭੁਪਿੰਦਰ ਦਾ ਲਿੱਖਿਆ ਨਾਟਕ ‘ ਚੰਦਨ ਦੇ ਓਹਲੇ ‘ 19 ਜੂਨ ਨੂੰ ਸਟਾਰ ਥੀਏਟਰ ਵਿਖੇ ਮਹਿੰਗਾ ਸਿੰਘ ਸੰਗਰ ਦੀ ਨਿਰਦੇਸ਼ਨਾਂ’ਚ ਖੇਡਿਆ ਜਾਵੇਗਾ । ਗਰੁੱਪ ਦੇ ਕਨਵੀਨਰ ਸੁਰਿੰਦਰ ਸੰਗਰ ਨੇ ਦੱਸਿਆ ਕਿ ਨਾਟਕ ‘ ਚੰਦਨ ਦੇ ਓਹਲੇ ‘ ਦੀ ਕਹਾਣੀ ਲੋਕਾਂ ਵਿੱਚ ਆਪਣੇ ਵਤਨ ਤੋਂ ਬਾਹਰਲੇ ਮੁਲਕਾਂ ਨੂੰ ਪਰਵਾਸ ਕਰਨ ਪ੍ਰਤੀ ਉਤਸੁਕਤਾ ਅਤੇ ਟੁੱਟਦੇ ਭੱਜਦੇ ਭਾਵਨਾਤਮਕ ਤਾਣੇ ਬਾਣੇ ‘ਤੇ ਅਧਾਰਿਤ ਹੈ ਅਤੇ ਇਹ ਨਾਟਕ ਸਮਾਜ ਨੂੰ ਸੰਦੇਸ਼ ਦਿੰਦਾ ਹੋਇਆ ਦਰਸਕਾਂ ਦਾ ਮਨੋਰੰਜਨ ਵੀ ਕਰੇਗਾ । ਉਨ੍ਹਾਂ ਦੱਸਿਆ ਕਿ ਨਾਟਕ ਵਿਚ ਲੋਕਲ ਕਲਾਕਾਰ ਰੀਤ ਗਿੱਲ, ਸੁਰਿੰਦਰ ਸੰਗਰ, ਨਿਸ਼ਾਂਤ ਤਿਵਾੜੀ, ਸੁਖਪ੍ਰੀਤ ਸੈਨੀ, ਦੀਪੀ ਗਿੱਲ, ਕੋਮਲ ਢਿੱਲੋਂ, ਗੋਲਡੀ ਸਿੰਘ, ਰੂਬਲ ਕਲੀਰੋਂ, ਵਿਕਰਮਜੀਤ ਸਿੰਘ, ਮਨਕੀਰਤ ਸੰਗਰ, ਮਨਪ੍ਰੀਤ ਢਿੱਲੋਂ, ਹਰਵੀਨ ਸੈਨੀ, ਸੁਪਨਦੀਪ ਸੰਗਰ, ਗੈਵੀ ਮਹਿਤਾ, ਹੈਰੀ ਮਹਿਤਾ ਅਤੇ ਨਵਦੀਪ ਔਲਖ ਵੱਖ-ਵੱਖ ਕਿਰਦਾਰ ਨਿਭਾਉਦੇ ਨਜ਼ਰ ਆਉਣਗੇ।ਨਾਟਕ ‘ਚ ਪਿੱਠਵਰਤੀ ਗਾਇਕ ਦੇ ਤੌਰ ‘ਤੇ ਬਾਗੀ ਭੰਗੂ ਦੀ ਅਵਾਜ਼ ਸੁਣਾਈ ਦੇਵੇਗੀ । ਨਾਟਕ ਵੇਖਣ ਵਿੱਚ ਐਡੀਲੇਡ ਦੇ ਪੰਜਾਬੀਆਂ ਵਿੱਚ ਭਾਰੀ ਦਿਲਚਸਪੀ ਹੈ ।