ਐਡੀਲੇਡ ਦੇ ਨਾਮਵਰ ਫੇਕ ਲਾਈਫ ਥਿਏਟਰੀਕਲ ਗਰੁੱਪ ਵੱਲੋਂ ਆਉਣ ਵਾਲੀ ਮਿਤੀ 19 ਜੂਨ 2016 ਨੂੰ ਸਟਾਰ ਥਿਏਟਰ ਵਿਖੇ ਪ੍ਰੋ: ਪਾਲੀ ਭੁਪਿੰਦਰ ਜੀ ਦੁਆਰਾ ਲਿਖੇ ਨਾਟਕ ‘ਚੰਦਨ ਦੇ ਓਹਲੇ ‘ਦੀਪੇਸ਼ਕਾਰੀ ਕੀਤੀ ਜਾ ਰਹੀ ਹੈ। ਨਾਟਕ ਦੇ ਨਿਰਦੇਸਕ ਐੱਮ ਐੱਸ ਸੰਗਰ ਹਨ ਜਿੰਨ੍ਹਾ ਦੀ ਅਗਵਾਹੀਹੇਠ ਇਹ ਨਾਟਕ ਖੇਡਿਆ ਜਾਵੇਗਾ।ਗਰੁੱਪ ਦੀ ਕਨਵੀਨਰ ਸੁਰਿੰਦਰ ਸੰਗਰ ਨੇ ਦੱਸਿਆ ਕਿ ਇਸ ਨਾਟਕਵਿੱਚ ਜਿੱਥੇ ਦਰਸ਼ਕਾਂ ਦੇ ਮਨੋਰੰਜਨ ਲਈ ਹਾਸਾ ਠੱਠਾ ਹੈ ਉੱਥੇ ਇਹ ਨਾਟਕ ਇੱਕ ਭਾਵਪੂਰਕ ਸੰਦੇਸ਼ ਵੀ ਛੱਡਦਾ ਹੈ। ਇਸ ਨਾਟਕ ਵਿਚ ਪਾਤਰਾਂ ਅਤੇ ਸਹਿਯੋਗੀ ਕਲਾਕਾਰਾਂ ਦੇ ਰੂਪ ਵਿਚ ਰੀਤਗਿੱਲ, , ਸੁਰਿੰਦਰ ਸੰਗਰ, ਨਿਸ਼ਾਂਤ ਤਿਵਾੜੀ, ਸੁਖਪ੍ਰੀਤ ਸੈਨੀ, ਦੀਪੀ ਗਿੱਲ, ਕੋਮਲ ਢਿੱਲੋਂ, ਗੋਲਡੀ ਸਿੰਘ, ਰੂਬਲ ਕਲੀਰੋਂ, ਵਿਕਰਮਜੀਤ ਸਿੰਘ, ਮਨਕੀਰਤ ਸੰਗਰ, ਮਨਪ੍ਰੀਤ ਢਿੱਲੋਂ, ਹਰਵੀਨਸੈਨੀ, ਸੁਪਨਦੀਪ ਸੰਗਰ, ਗੈਵੀ ਮਹਿਤਾ, ਹੈਰੀ ਮਹਿਤਾ ਅਤੇ ਨਵਦੀਪ ਔਲਖ ਨਜ਼ਰ ਆਉਣਗੇ।ਪਿੱਠਵਰਤੀ ਗਾਇਕ ਦੇ ਤੌਰ ਤੇ ਬਾਗੀ ਭੰਗੂ ਦੀ ਸੁਰੀਲੀ ਅਵਾਜ਼ ਸੁਣਾਈ ਦੇਵੇਗੀ। ਇਸ ਨਾਟਕ ਵਿੱਚਭਾਗ ਲੈਣ ਵਾਲੇ ਸਾਰੇ ਕਲਾਕਾਰ ਲੋਕਲ ਹਨ ਅਤੇ ਆਪਣੇ ਟੇਲੰਟ ਰਾਹੀਂ ਰੰਗਮੰਚ ਨੂੰ ਜ਼ਰੀਆ ਬਣਾਕੇ ਸਮਾਜ ਨੂੰ ਨਵੀਂ ਸੇਧ ਦੇਣ ਲਈ ਤੱਤਪਰ ਹਨ।
ਪੇਸ਼ ਕੀਤਾ ਜਾਣ ਵਾਲਾ ਨਾਟਕ ‘ਚੰਦਨ ਦੇ ਓਹਲੇ ‘ ਆਪਣੇ ਵਤਨ ਪੰਜਾਬ ਤੋਂ ਬਾਹਰਲੇ ਮੁਲਕਾਂ ਲਈਪਰਵਾਸ ਪ੍ਰਤੀ ਉਤਸੁਕਤਾ ਅਤੇ ਟੁੱਟਦੇ ਭੱਜਦੇ ਭਾਵਨਾਤਮਕ ਤਾਣੇ ਬਾਣੇ ਨੂੰ ਪ੍ਰਤਿਬਿੰਬਤਕਰਦਾ ਹੈ। ਪੁਰਜ਼ੋਰ ਗੁਜ਼ਾਰਿਸ਼ ਹੈ ਕਿ ਹੁੰਮਹੁੰਮਾ ਕੇ ਇਸ ਨਾਟਕ ਨੂੰ ਵੇਖਣ ਪਹੁੰਚੋ! ਐਡੀਲੇਡ ਦੇ ਲੋਕਲ ਟੈਲੰਟ ਅਤੇ ਥਿਏਟਰ ਨੂੰ ਪ੍ਰਫੁੱਲਤ ਕਰਨ ਲਈ ਯੋਗਦਾਨ ਦਿਓ।