ਸ਼ੱਕੀ ਪੈਕਟ ਮਿਲਣ ਤੋਂ ਬਾਅਦ ਅੱਜ ਪੁਲਿਸ ਨੇ ਜਰਮਨ ਚਾਂਸਲਰ ਏਂਜਲਾ ਮਾਰਕਲ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ। ਦਫ਼ਤਰ ‘ਚ ਉਸ ਵਕਤ ਸਾਰੇ ਮੰਤਰੀ ਕੈਬੀਨਟ ਮੀਟਿੰਗ ਲਈ ਇਕੱਤਰ ਸਨ। ਪੁਲਿਸ ਵਲੋਂ ਸੈਂਟਰਲ ਬਰਲਿਨ ‘ਚ ਚਾਂਸਲਰ ਆਫ਼ਿਸ ਦੇ ਨਜ਼ਦੀਕੀ ਖੇਤਰ ਦੀ ਘੇਰਾਬੰਦੀ ਕੀਤੇ ਜਾਣ ਤੋਂ ਬਾਅਦ ਮੰਤਰੀਆਂ ਨੇ ਆਪਣੀ ਨਿਯਮਤ ਮੀਟਿੰਗ ‘ਚ ਹਿੱਸਾ ਲਿਆ।