ਗ੍ਰਿਫਤਾਰ ਪੰਜਾਬੀਆਂ ਨੂੰ ਆਪਣੇ ਸਿਆਸੀ ਸ਼ਰਨ ਦੇ ਕੇਸ ਵਾਪਿਸ ਲੈਣ ਲਈ ਮਜਬੂਰ ਨਾ ਕੀਤਾ ਜਾਵੇ — ਚੇਅਰਮੈਨ ਬਹਾਦਰ ਸਿੰਘ  

IMG_1808

ਪੋਰਟਲੈਂਡ, 1 ਜੁਲਾਈ —  ਔਰੀਗਨ ਸੂਬੇ ਦੀ ਸਿੱਖ ਸੇਵਾ ਫਾਊਂਡੇਸ਼ਨ ਅਤੇ ਗਦਰ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ  ਦੀ ਅਗਵਾਈ ਹੇਠ ਇਕ ਉੱਚ-ਪੱਧਰੀ ਵਫ਼ਦ ਬੀਤੇ ਦਿਨ ਉੱਘੇ ਸਿੱਖ ਆਗੂ  ਸ: ਬਹਾਦਰ ਸਿੰਘ ਦੀ ਅਗਵਾਈ ਵਿਚ ਸੈਨੇਟਰ ਰੌਨ ਵਾਈਡਨ ਨਾਲ ਲੱਗਭਗ ਇਕ ਘੰਟਾ ਮੀਟਿੰਗ ਕੀਤੀ।ਇਸ ਮੀਟਿੰਗ ਵਿਚ ਔਰੀਗਨ ਜੇਲ੍ਹ ‘ਚ ਬੰਦ 52 ਪੰਜਾਬੀ ਨੌਜਵਾਨਾਂ ਅਤੇ ਓਟੇਰੋ ਪ੍ਰਾਸੈਸਿੰਗ ਸੈਂਟਰ ‘ਚ ਬੰਦ 70 ਪੰਜਾਬੀ ਨੌਜਵਾਨਾਂ ਦੀ ਰਿਹਾਈ ਦਾ ਮਾਮਲਾ ਵਿਚਾਰਿਆ ਗਿਆ । ਅੱਜ ਇਮੀਗ੍ਰੇਸ਼ਨ ਅਤੇ ਰਫ਼ਿਊਜੀ ਕਮਿਊਨਟੀ ਈਵੈਂਟ ਮੌਕੇ ਵੱਖ-ਵੱਖ ਕਮਿਊਨਟੀਆਂ ਦੇ ਪ੍ਰਤੀਨਿਧਾਂ ਨੇ ਵੀ ਆਪਣੇ ਲੋਕਾਂ ਦੀਆਂ ਦਰਪੇਸ਼ ਸਮਾਜਿਕ ਤੇ ਰਾਜਨੀਤਿਕ ਬੇਇਨਸਾਫ਼ੀਆਂ ਦੇ ਮਾਮਲਿਆਂ ਦੀ ਚਰਚਾ ਕੀਤੀ। ਸੈਨੇਟਰ ਵਾਈਡਨ ਨੇ ਵੀ ਇਨ੍ਹਾਂ ਪ੍ਰਤੀਨਿਧਾਂ ਨਾਲ ਅਜਿਹੇ ਮਾਮਲਿਆਂ ‘ਤੇ ਚਿੰਤਾ ਪ੍ਰਗਟਾਈ ਅਤੇ ਭਰੋਸਾ ਦਿੱਤਾ ਕਿ ਇਸ ਸਬੰਧ ‘ਚ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਬਹੁਤੇ ਕਾਨੂੰਨਘਾੜੇ ਇਸ ਮਾਮਲੇ ਤੋਂ ਜਾਣੂ ਹਨ ਪਰ ਇਸ ਪਾਸੇ ਧਿਆਨ ਨਹੀਂ ਦੇ ਰਹੇ।
ਨਾਪਾ ਔਰਗੇਨ ਸਟੇਟ ਦੇ ਚੇਅਰਮੈਨ ਬਹਾਦਰ ਸਿੰਘ ਨੇ ਕਿਹਾ ਕਿ ਕਈ ਕੈਦੀ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਵੀ ਆਪਣੇ ਵਕੀਲਾਂ ਨੂੰ ਨਿੱਜੀ ਤੌਰ ‘ਤੇ ਜਾਂ ਉਨ੍ਹਾਂ ਦੁਆਰਾ ਸਥਾਪਤ ਕੀਤੀਆਂ ਹੌਟਲਾਈਨਾਂ ਰਾਹੀਂ ਪਹੁੰਚ ਕਰਨ ਤੋਂ ਅਸਮਰਥ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਲ੍ਹ ਅਧਿਕਾਰੀ ਅਜਿਹੀਆਂ ਸਥਿਤੀਆਂ ਪੈਦਾ ਕਰ ਕੇ ਕੈਦੀਆਂ ਨੂੰ ਕਾਨੂੰਨੀ ਪ੍ਰਤੀਨਿਧਾਂ ਨਾਲ ਜਾਂ ਇਸ ਤੋਂ ਬਿਨਾਂ ਸ਼ਰਨ ਦੇ ਕੇਸ ਵਾਪਸ ਲੈਣ ਲਈ ਮਜ਼ਬੂਰ ਕਰ ਰਹੇ ਹਨ ।ਉਨ੍ਹਾਂ ਨੇ ਅੱਗੇ ਕਿਹਾ ਕਿ ਮੌਜੂਦਾ ਰਾਸ਼ਟਰਪਤੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਅਮਰੀਕਾ ਵਿਚ ਨਸਲੀ ਅਪਰਾਧ ਵੱਧ ਰਹੇ ਹਨ। ਸਿੱਖ ਭਾਈਚਾਰਾ 9/11 ਦੇ ਬਾਅਦ ਸਭ ਤੋਂ ਵੱਡਾ ਪੀੜਤ ਹੈ। ਹੁਣ ਸਿੱਖ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਕੂਲਾਂ ਵਿਚ ਭੇਜਣ ਤੋਂ ਡਰਦੇ ਹਨ ਕਿਉਂਕਿ ਉਨ੍ਹਾਂ ਦੇ ਲੰਮੇ ਵਾਲ ਹਨ। ਉਨ੍ਹਾਂ ਨੇ ਪ੍ਰਵਾਸੀਆਂ ਦੀਆਂ ਹੋਰ ਚਿੰਤਾਵਾਂ ਨੂੰ ਵੀ ਸਾਂਝਾ ਕੀਤਾ, ਜੋ ਆਪਣੇ ਵਰਕ ਪਰਮਿਟ ਦੇ ਨਵੀਨੀਕਰਨ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਅੱਗੇ ਵਿਸਥਾਰ ਨਾਲ ਦੱਸਿਆ ਕੇ ਇਹ ਲੋਕ ਇਸ ਗੱਲ ਨੂੰ ਲੈ ਕੇ ਡਰੇ ਹੋਏ ਹਨ ਕਿ ਉਨ੍ਹਾਂ ਨੂੰ ਅਮਰੀਕਾ ਵਿਚ ਕੰਮ ਕਰਨ ਦੇ ਅਧਿਕਾਰ ਨੂੰ ਵਧਾਉਣ ਦੀ ਆਗਿਆ ਨਹੀਂ ਮਿਲੇਗੀ।
ਸੰਤ ਹਨੂਮਾਨ ਸਿੰਘ ਖ਼ਾਲਸਾ ਨੇ ਅਮਰੀਕਾ ਵਿਚ ਧਾਰਮਿਕ ਆਜ਼ਾਦੀ ਬਾਰੇ ਗੱਲ ਕੀਤੀ ਅਤੇ ਇਸ ਨੂੰ ਮੌਜ਼ੂਦਾ ਸਿਆਸੀ ਤੇ ਸਮਾਜਿਕ ਦ੍ਰਿਸ਼ ਨਾਲ ਜੋੜਿਆ। ਨਾਪਾ ਆਗੂ ਗੁਰਜੀਤ ਸਿੰਘ ਰੰਕਾ, ਨਵਨੀਤ ਕੌਰ ਅਤੇ ਓਰੇਗਨ ਦੇ ਇਤਿਹਾਸਕਾਰ ਜੋਹਾਣਾ ਓਗਡਨ ਵੀ ਇਸ ਮੌਕੇ ‘ਤੇ ਮੌਜੂਦ ਸਨ।

Install Punjabi Akhbar App

Install
×