ਅਪੋਲੋ ਹਸਪਤਾਲ ਦੇ ਵੱਲੋਂ ਲਗਾਈ ਗਈ ਠੰਢੇ ਮਿੱਠੇ ਜਲ ਦੀ ਛਬੀਲ  

BJP state president Sanjay Tondon ji in Amid scorching heat, Apollo Clinic served Chabeel by Apollo Hospital, Chandiagarh copy

ਚੰਡੀਗੜ੍ਹ, 07 ਜੂਨ – ਅਪੋਲੋ ਹਸਪਤਾਲ, ਸੈਕਟਰ-8 ਸੀ ਵੱਲੋਂ ਗੁਰੁ ਅਰਜਨ ਦੇਵ ਜੀ ਸ਼ਹੀਦੀ ਪੂਰਬ ਨੂੰ ਸਮਰਪਿਤ ਸੈਕਟਰ 8 ਵਿਚ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ। ਇਸ ਦੌਰਾਨ ਹਸਪਤਾਲ ਦੇ ਡਾਕਟਰਾਂ ਦੇ ਆਉਂਦੇ ਜਾਂਦੇ ਰਾਹਗੀਰਾਂ ਤੇ ਮਰੀਜ਼ਾਂ ਨੂੰ ਠੰਢਾ ਮਿੱਠਾ ਜਲ ਪਿਲਾ ਕੇ ਉਨਾਂ ਦੀ ਪਿਆਸ ਨੂੰ ਸ਼ਾਂਤ ਕੀਤਾ । ਇਸ ਮੌਕੇ ਦੇ ਉੱਤੇ ਭਾਜਪਾ ਦੇ ਸੂਬਾ ਪ੍ਰਧਾਨ ਸੰਜੇ ਟੰਡਨ ਅਤੇ ਸੈਕਟਰ-8 ਦੇ ਐਮ ਸੀ ਮਹੇਸ਼ਇੰਦਰ ਸਿੱਧੂ ਵੀ ਮੌਜੂਦ ਸਨ ।

Apollo Clinic , Sector 8-C, Chandigarh distributed chilled drinks to the general public refreshments handed out to the public copy

ਇਸ ਮੌਕੇ ਦੇ ਉੱਤੇ ਡਾ. ਗੁਰਸਿਮਰਨ ਸਿੰਘ, ਡਾ.ਰਿਸ਼ੀ ਮਾਂਗਟ ਅਤੇ ਡਾ.ਪਵਨ ਕਾਂਸਲ ਨੇ ਆਮ ਤੋਰ ਤੇ ਹੋਰ ਗੁਰਪੁਰਬਾਂ ਤੇ ਲੰਗਰ ਲਗਾਏ ਜਾਦੇ ਹਨ ਪਰ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਠੰਢੇ ਜਲ ਦੀਆਂ ਛਬੀਲਾਂ ਲਗਾ ਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਜਾਦੀ ਹੈ ।

Apollo Clinic , Sector 8-C, Chandigarh distributed chilled drinks to the general public refreshments handed out to the public 3 copy

ਇਸ ਦੇ ਨਾਲ ਹੀ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ ਕਿ ਸਾਨੂੰ ਹਮੇਸ਼ਾ ਆਸ਼ਾਵਾਦੀ ਹੋਣਾ ਚਾਹੀਦਾ ਹੈ ਤੇ ਆਪਣੇ ਮਨ ਨੂੰ ਸ਼ਾਂਤ ਰੱਖਣ ਦੇ ਲਈ ਸਮਾਜ ਸੇਵਾ ਕਰਨੀ ਚਾਹੀਦੀ ਹੈ ਜੋ ਕਿ ਗਰਮ ਦਿਨਾ ਦੇ ਵਿਚ ਵੀ ਮਨ ਨੂੰ ਸ਼ਾਂਤ ਰੱਖਦੀ ਹੈ । ਇਸ ਮੌਕੇ ਤੇ ਸੀ ਈ ੳ ਦੀਪਾਂਸ਼ੂ ਸੂਦ, ਅਸ਼ੋਕ ਕੁਮਾਰ ਸਮੇਤ ਨਰਸਿੰਗ, ਫ਼ਰੰਟ ਆਫ਼ਿਸ ਅਤੇ ਹਾਊਸ ਕੀਪਿੰਗ ਸਟਾਫ਼ ਨੇ ਵੀ ਸੇਵਾ ਵਿਚ ਹਿੱਸਾ ਲਿਆ।

Install Punjabi Akhbar App

Install
×