ਸਿਡਨੀ ਦਾ ਸੈਂਟਰਲ ਸਟੇਸ਼ਨ ਕਲਾਕ ਟਾਵਰ ਹੋਇਆ 100 ਸਾਲਾਂ ਦਾ

ਰਾਜ ਦੇ ਸੜਕ ਪਰਿਵਹਨ ਮੰਤਰੀ ਐਂਡ੍ਰਿਊ ਕੰਸਟੈਂਸ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਸਿਡਨੀ ਵਿਚਲੇ ਸੈਂਟਰਲ ਸਟੇਸ਼ਨ ਕਲਾਕ ਟਾਵਰ ਨੂੰ ਲੋਕਾਂ ਦੀ ਸੇਵਾ ਵਿੱਚ ਪੂਰੀ ਸਹੀਬੱਧਤਾ ਦੇ ਕੰਮ ਕਰਦਿਆਂ, ਅੱਜ ਪੂਰੇ 100 ਹੋ ਗਏ ਹਨ ਅਤੇ ਇਸਨੂੰ 12 ਮਾਰਚ 1921 ਨੂੰ ਸਥਾਪਤ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ 85 ਮੀਟਰ ਉਚੇ ਇਸ ਟਾਵਰ ਦੀ ਬਾਹਰੀ ਦਿੱਖ ਅਤੇ ਕਾਰਜਕੁਸ਼ਲਤਾ ਬੜੀ ਹੀ ਆਕਰਸ਼ਕ ਹੈ ਅਤੇ ਸਿਡਨੀ ਦੇ ਲੋਕਾਂ ਨੇ ਵੀ ਇਸ ਯਾਦਗਾਰੀ ਆਈਕਨ ਨੂੰ ਸੰਭਾਲਣ ਵਿੱਚ ਜੋ ਮਦਦ ਕੀਤੀ ਹੈ, ਉਸ ਲਈ ਉਹ ਵੀ ਵਧਾਈ ਦੇ ਪਾਤਰ ਹਨ।
ਸਿਡਨੀ ਵਿਚਲੇ ਇਸ ਕਲਾਕ ਟਾਵਰ ਵਾਲੀ ਘੜੀ ਨੇ ਹੁਣ ਤੱਕ ਘੰਟਿਆਂ ਦੇ ਅਤੇ ਮਿਨਟਾਂ ਦੀਆਂ ਸੂਈਆਂ ਨੇ ਲੱਖਾਂ ਹੀ ਚੱਕਰ ਕੱਟੇ ਹਨ ਅਤੇ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੇ ਹਨ।
ਸਿਡਨੀ ਟ੍ਰੇਨਾਂ ਦੇ ਕਾਰਜਕਾਰੀ ਮੁਖੀ ਸੁਜ਼ੈਨ ਹੋਲਡਨ ਨੇ ਇਸ ਮੌਕੇ ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਯਾਦਗਾਰ ਇਮਾਰਤ ਸਮੁੱਚੇ ਰੇਲਵੇ ਅਤੇ ਲੋਕਾਂ ਪ੍ਰਤੀ ਬਹੁਤ ਹੀ ਮਦਦਗਾਰ ਰਹੀ ਹੈ ਅਤੇ ਇਸ ਵਾਸਤੇ ਅਸੀਂ ਸਭ ਇਸ ਦੇ ਸ਼ੁਕਰਗੁਜ਼ਾਰ ਹਾਂ ਕਿਉਂਕਿ ਰੇਲਵੇ ਸਿਡਨੀ ਦਾ ਮੁੱਖ ਅਤੇ ਅਹਿਮ ਹਿੱਸਾ ਹੈ ਅਤੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੀ ਸਭ ਕੰਮ ਸਹੀਬੱਧ ਤਰੀਕਿਆਂ ਦੇ ਨਾਲ ਕੀਤੇ ਜਾਂਦੇ ਹਨ ਅਤੇ ਇਹ ਕਲਾਕ ਟਾਵਰ ਹਮੇਸ਼ਾ ਸਾਨੂੰ ਸਮੇਂ ਦੇ ਨਾਲ ਚੱਲਣ ਦੀ ਹਦਾਇਤ ਦਿੰਦਾ ਰਹਿੰਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਡਿਜੀਟਲ ਘੜੀਆਂ ਅਤੇ ਸਮਾਰਟਫੋਨ ਆਦਿ ਤੋਂ ਪਹਿਲਾਂ ਸਮਾਂ ਦੇਖਣ ਦਾ ਇਹ ਇੱਕੋ ਇੱਕ ਸਾਧਨ ਹੁੰਦਾ ਸੀ ਜੋ ਕਿ ਲੋਕਾਂ ਨੂੰ ਹਮੇਸ਼ਾ ਸਹੀ ਸਮਾਂ ਦੱਸਦਾ ਆ ਰਿਹਾ ਹੈ ਅਤੇ ਇਸ ਦੀ ਸਥਾਪਨਾ, 1906 ਵਿੱਚ ਸਿਡਨੀ ਸਟੇਸ਼ਟ ਬਣਨ ਤੋਂ ਬਾਅਦ, ਸਾਲ 1921 ਵਿੱਚ ਕੀਤੀ ਗਈ ਸੀ।
ਇਸ ਇਮਾਰਤ ਦਾ ਡਿਜ਼ਾਈਨ ਨਿਊ ਸਾਊਥ ਵੇਲਜ਼ ਸਰਕਾਰ ਦੇ ਆਰਕੀਟੈਕਟ ਵਾਲਟਰ ਲਿਬਰਟੀ ਵਰਨਨ ਨੇ ਤਿਆਰ ਕੀਤਾ ਸੀ ਅਤੇ ਰਾਜ ਦੀਆਂ ਵਿਰਾਸਤੀ ਇਮਾਰਤਾਂ ਵਿੱਚ ਸ਼ੁਮਾਰ ਇਸ ਇਮਾਰਤ ਅੰਦਰ ਘੜੀ ਤੱਕ ਜਾਣ ਵਾਸਤੇ 272 ਪੌੜੀਆਂ ਬਣੀਆਂ ਹਨ ਅਤੇ ਇਸ ਉਪਰ ਲੱਗੇ ਝੰਡੇ ਤੱਕ ਜਾਣ ਵਾਸਤੇ ਇਸ ਦੀਟਾਂ ਕੁੱਨ 303 ਪੌੜੀਆਂ ਹਨ।
ਘੜੀ ਦਾ ਡਾਇਆਮੀਟਰ 4.8 ਮੀਟਰ ਦਾ ਹੈ ਅਤੇ ਘੰਟਿਆਂ ਵਾਲੀ ਸੂਈ 2.3 ਮੀਟਰ ਦੀ ਹੈ ਜਦੋਂ ਕਿ ਮਿਨਟਾਂ ਵਾਲੀ ਸੂਈ ਦੀ ਲੰਬਾਈ 3 ਮੀਟਰ ਹੈ।

Install Punjabi Akhbar App

Install
×