ਪੰਜਾਬ ਦੀ ਸਰਕਾਰ ਨੇ ਪਠਾਨਕੋਟ ਹਮਲੇ ਦੇ ਦੌਰਾਨ ਪੈਰਮਿਲਿਟਰੀ ਫੋਰਸ ਦੀ ਨਿਯੁਕਤੀ ‘ਤੇ ਖ਼ਰਚ ਹੋਏ 6. 35 ਕਰੋੜ ਦਾ ਬਿਲ ਚੁਕਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਬਿਲ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਭੇਜਿਆ ਗਿਆ ਸੀ। 20 ਜਨਵਰੀ ਦੇ ਪੱਤਰ ਮੁਤਾਬਿਕ, ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਪੈਰਾਮਿਲਿਟਰੀ ਫੋਰਸ ਦੀਆਂ 20 ਕੰਪਨੀਆਂ ਦੀ ਨਿਯੁਕਤੀ ‘ਤੇ ਹੋਏ ਖ਼ਰਚ ਨੂੰ ਦੇਣ ਲਈ ਕਿਹਾ ਹੈ। ਪੈਰਾਮਿਲਿਟਰੀ ਫੋਰਸ ਦੀਆਂ 20 ਕੰਪਨੀਆਂ ਦੀ ਨਿਯੁਕਤੀ 2 ਜਨਵਰੀ ਤੋਂ 27 ਜਨਵਰੀ ਦੇ ‘ਚ ਪਠਾਨਕੋਟ ਤੇ ਉਸਦੇ ਨਜ਼ਦੀਕੀ ਇਲਾਕਿਆਂ ‘ਚ ਕੀਤੀ ਗਈ ਸੀ।
(ਰੌਜ਼ਾਨਾ ਅਜੀਤ)