…ਅਖੇ ਕੈਂਸਰ ਮਰਨ ਵਾਸਤੇ ਬਹੁਤ ਵਧੀਆ ਤਰੀਕਾ- ਇਸਦਾ ਇਲਾਜ ਲੱਭਣ ਲਈ ਅਰਬਾਂ ਦੀ ਰਕਮ ਖਰਾਬ ਨਾ ਕੀਤੀ ਜਾਵੇ

NZ PIC 2 Jan-1
ਬ੍ਰਿਟਿਸ਼ ਮੈਡੀਕਲ ਜਰਨਲ ਦੇ 2004 ਤੱਕ ਸੰਪਾਦਕ ਰਹੇ ਡਾ. ਰਿਚਰਡ ਸਮਿੱਥ ਨੇ ਆਪਣੇ ਇਕ ਬਲਾਗ ਦੇ ਵਿਚ ਲਿਖਿਆ ਹੈ ਕਿ ਕੈਂਸਰ ਦੀ ਬਿਮਾਰੀ ਮਰਨ ਵਾਸਤੇ ਸਭ ਤੋਂ ਵਧੀਆ ਤਰੀਕਾ ਹੈ। ਉਸਨੇ ਕਿਹਾ ਹੈ ਕਿ ਕੈਂਸਰ ਇਨਸਾਨ ਨੂੰ ਆਪਣੇ ਜੀਵਨ ਉਤੇ ਪ੍ਰਤਿਬਿੰਬਤ ਹੋਣ ਦਾ, ਮਨ ਆਈ ਚੀਜ਼ ਕਰਨ ਦਾ ਅਤੇ ਆਖਰੀ ਸਲਾਮ ਕਹਿਣ ਦਾ ਮੌਕਾ ਦਿੰਦਾ ਹੈ। ਇਹ ਮੌਤ ਨੂੰ ਚੜ੍ਹਦੀਕਲਾ ਦੇ ਵਿਚ ਰਹਿ ਕੇ ਵੇਖਣ ਦਾ ਸਾਧਨ ਹੈ। ਡਾ. ਸਮਿੱਥ ਨੇ ਕਿਹਾ ਕਿ ਜੇਕਰ ਕੈਂਸਰ ਨੂੰ ਉਸਦੀ ਮਰਜ਼ੀ ਨਾਲ ਹੀ ਰਹਿਣ ਦਈਏ ਮਤਲਬ ਉਸਦਾ ਕੋਈ ਇਲਾਜ ਨਾ ਕਰੀਏ ਤਾਂ ਮੌਤ ਨੂੰ ਗਲੇ ਲਗਾਉਣ ਦਾ ਇਹ ਇਕ ਨਿਹਾਇਤ ਵਧੀਆ ਸਾਧਨ ਹੈ। ਇਹ ਮਰਨ ਦਾ ਇਕ ਰੋਮਾਂਟਿਕ ਅਧਿਆਏ ਹੈ ਪਰ ਇਸ ਉਤੇ ਪਿਆਰ, ਮੋਫੀਨ (ਅਫੀਮ ਤੋਂ ਤਿਆਰ ਕੀਤੀ ਦਰਦ ਦੀ ਤਾਕਤਵਾਰ ਦਵਾਈ) ਅਤੇ ਵਿਸਕੀ ਨਾਲ ਕਾਬੂ ਪਾਇਆ ਜਾ ਸਕਦਾ ਹੈ। ਉਸ ਨੇ ਕੈਂਸਰ ਦੀਆਂ ਦਵਾਈਆਂ ਨਾਲ ਇਲਾਜ ਕਰਨ ਵਾਲੇ ਓਨਕੋਲੋਜਿਸਟ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਕਿਹਾ ਹੈ ਕਿ ਇਸਦੇ ਇਲਾਜ ਵਾਸਤੇ ਸਮਾਂ ਅਤੇ ਅਰਬਾਂ ਦੀ ਰਕਮ ਖਰਾਬ ਨਾ ਕੀਤੀ ਜਾਵੇ। ਇਸਦਾ ਇਲਾਜ ਕੈਂਸਰ ਦੇ ਮਰੀਜ ਨੂੰ ਬਹੁਤ ਹੀ ਬੁਰੀ ਤਰ੍ਹਾਂ ਮਾਰਦਾ ਹੈ।
ਡਾ. ਸਮਿੱਥ ਦੇ ਇਸ ਕੁਮੈਂਟ ਦੇ ਨਾਲ ਕਈ ਤਰ੍ਹਾਂ ਦਾ ਵਿਰੋਧ ਵੀ ਹੋ ਰਿਹਾ ਹੈ ਅਤੇ ਪਰ ਇਸ ਪਿੱਛੇ ਸਚਾਈ ਨੂੰ ਵੀ ਲੱਭਣ ਲਈ ਖੋਜ ਕਰਤਾਵਾਂ ਦੀ ਹੋਰ ਜਿੰਮੇਵਾਰੀ ਬਣ ਗਈ ਹੈ।

Install Punjabi Akhbar App

Install
×