ਕਮੇਡੀਅਨ ਕੈਲੇਸਟੇ ਬਾਰਬਰ ਦੁਆਰਾ ਇਕੱਠਾ ਕੀਤਾ 51.3 ਮਿਲੀਅਨ ਡਾਲਰ ਜਾਣਗੇ ਨਿਊ ਸਾਊਥ ਵੇਲਜ਼ ਦੇ ਖਾਤੇ ਵਿੱਚ: ਬਾ-ਹੁਕਮ ਅਦਾਲਤ

(ਐਸ.ਬੀ.ਐਸ.) ਨਿਊ ਸਾਊਥ ਵੇਲਜ਼ ਦੀ ਅਦਾਲਤ ਵਿੱਚ ਫੈਸਲਾ ਲਿਆ ਗਿਆ ਹੈ ਕਿ ਕਮੇਡੀਅਨ ਕੈਲੇਸਟੇ ਬਾਰਬਰ ਦੁਆਰਾ ਇਕੱਠਾ ਕੀਤਾ 51.3 ਮਿਲੀਅਨ ਡਾਲਰ ਦਾ ਫੰਡ -ਜੋ ਕਿ ਬੁਸ਼ਫਾਇਰ ਦੇ ਨੁਕਸਾਨ ਦੀ ਭਰਭਾਈ ਵਾਸਤੇ ਇਸ ਕਲਾਕਾਰ ਵੱਲੋਂ ਆਪਣੇ ਸ਼ੋਅ ਕਰਕੇ ਇਕੱਠਾ ਕੀਤਾ ਗਿਆ ਸੀ, ਹੁਣ ਇਹ ਸਾਰਾ ਫੰਡ ਨਿਊ ਸਾਊਥ ਵੇਲਜ਼ ਰੂਰਲ ਫਾਇਰ ਸਰਵਿਸ (ਆਰ.ਐਫ.ਐਸ.) ਅਤੇ ਬ੍ਰਿਗੇਡ ਡੋਨੇਸ਼ਨ ਫੰਡ ਵਾਲੇ ਖਾਤੇ ਵਿੱਚ ਜਾਵੇਗਾ। ਇਸਤੋਂ ਇਲਾਵਾ ਅਦਾਲਤ ਦਾ ਫੈਸਲਾ ਹੈ ਕਿ ਇਹ ਪੈਸਾ ਹੋਰ ਕਿਸੇ ਵੀ ਹਾਲਤ ਵਿੱਚ ਦੂਜੇ ਰਾਜਾਂ ਨੂੰ ਨਹੀਂ ਮਿਲੇਗਾ। ਇਸ ਪੈਸੇ ਦਾ ਇਸਤੇਮਾਲ ਬੁਸ਼ਫਾਇਰ ਕਾਰਨ ਜ਼ਖ਼ਮੀ ਹੋਏ ਫਾਇਰ ਫਾਈਟਰਾਂ ਅਤੇ ਉਨਾ੍ਹਂ ਪਰਿਵਾਰਾਂ ਦੀ ਮਦਦ ਲਈ ਕੀਤਾ ਜਾਵੇਗਾ ਜੋ ਕਿ ਸਿੱਧੇ ਤੌਰ ਤੇ ਇਸ ਸਾਲ ਦੀ ਬੁਸ਼ਫਾਇਰ ਤੋਂ ਪ੍ਰਭਾਵਿਤ ਹੋਏ ਸਨ। ਵੈਸੇ ਇਸ ਕਲਾਕਾਰ ਨੇ ਸਿਰਫ 30,000 ਡਾਲਰਾਂ ਦਾ ਟੀਚਾ ਮਿੱਥਿਆ ਸੀ ਪਰੰਤੂ ਇਸਦੇ ਫੇਸ ਬੁੱਕ ਉਪਰ 7.1 ਮਿਲੀਅਨ ਫੋਲੋਅਰਾਂ ਦੇ ਹੋਣ ਕਰਕੇ ਇਹ ਰਕਮ 51.3 ਮਿਲੀਅਨ ਡਾਲਰ ਤੇ ਪਹੁੰਚ ਗਈ ਅਤੇ ਫੇਸਬੁੱਕ ਵਿੱਚ ਵੀ ਇਸ ਦਾ ਇੱਕ ਆਪਣਾ ਹੀ ਇਤਿਹਾਸ ਰਚਿਆ ਗਿਆ।

Install Punjabi Akhbar App

Install
×