ਬਸੰਤ, ਫੁੱਲ, ਟਹਿਕ, ਨਿਸਾਰ, ਪੁਸ਼ਪ ਤੇ ਕੁਸਮ -ਬਲੌਸਮ

ਭਾਰਤੀ ਕਮਿਊਨਿਟੀ ਵੱਲੋਂ ਸ੍ਰੀ ਗੁਰੂ ਰਵਿਦਾਸ ਸਭਾ  ਹੇਸਟਿੰਗਜ਼ ਨੇ ਪੇਸ਼ ਕੀਤੀ ਸੁੰਦਰ ਝਲਕੀ

NZ PIC 18 Sep-2

ਆਕਲੈਂਡ 18 ਸਤੰਬਰ  (ਹਰਜਿੰਦਰ ਸਿੰਘ ਬਸਿਆਲਾ) -ਹੇਸਟਿੰਗਜ਼ ਕੌਂਸਲ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਲੌਸਮ ਪਰੇਡ  ਦਾ ਆਯੋਜਨ ਕੀਤਾ ਗਿਆ। ਇਹ ਪਰੇਡ 1950 ਤੋਂ ਸ਼ੁਰੂ ਹੋਈ ਮੰਨੀ ਜਾਂਦੀ ਹੈ ਅਤੇ ਹਰ ਸਾਲ ਬਸੰਤ ਰੁੱਤ ਮੌਸਮ ਵੇਲੇ ਫੁੱਲ, ਉਨ੍ਹਾਂ ਦੀ ਟਹਿਕ, ਨਿਸਾਲ, ਪੁਸ਼ਪ ਅਤੇ ਕੁਸਮ ਇਸ ਬਲੌਸਮ ਪ੍ਰੇਡ ਦੇ ਜਨਮ ਦਾਤਾ ਹਨ। ਇਸ ਨੂੰ ਬਸੰਤ ਰੁੱਤ ਦਾ ਸ਼ਨਦਾਰ ਸਮਾਰੋਹ ਵੀ ਕਿਹਾ ਜਾਂਦਾ ਹੈ। ਵੱਖ-ਵੱਖ ਝਾਕੀਆਂ ਨਾਲ ਨਗਰ ਦੇ ਵਿਚ ਵਿਚਰਦੀ ਇਸ ਪ੍ਰੇਡ ਵਿਚ ਹੇਸਟਿੰਗਜ਼ ਅਤੇ ਹਾਕਸ ਵੇਅ ਨਗਰਾਂ ਦੇ ਲੋਕ ਹਿੱਸਾ ਲੈਂਦੇ ਹਨ ਅਤੇ ਇਸ ਨੂੰ ਦੇਖਣ ਆਂਉਦੇ ਹਨ। ਇਸ ਸਾਲ  51 ਫਲੋਟ (ਝਾਕੀਆਂ) ਸ਼ਾਮਿਲ ਸਨ ਜਿਨ੍ਹਾਂ ਨੂੰ ਬਹੁਤ ਹੀ  ਸੁੰਦਰ ਤੇ ਬਿਹਤਰੀਨ ਢੰਗ ਨਾਲ ਸਜਾਇਆ ਗਿਆ ਸੀ। ਇਸ ਪਰੇਡ ਦੀ ਲੰਬਾਈ 2 ਕਿਲੋਮੀਟਰ ਤਕ ਲੰਬੀ ਸੀ। ਇਸ ਵਾਰ ਮੌਸਮ ਵਧੀਆ ਹੋਣ ਕਾਰਨ ਬਸੰਤ ਦੇ ਦਿਨ (celebration of Spring) ਹਜਾਰਾਂ ਲੋਕ ਇਕਠੇ ਹੋਏ ਸਨ। ਜਿੱਥੇ ਵੱਖ-ਵੱਖ ਕੌਮਾਂ ਦੇ ਲੋਕਾ ਨੇ ਰੰਗ ਬਰੰਗੇ ਕਪੜੇ ਪਾ ਕੇ ਵਿਭਿੰਨ ਸਭਿਆਚਾਰ ਕੀਤਾ ਉਥੇ ਭਾਰਤੀ ਭਾਈਚਾਰੇ ਦੀ ਤਰਫ ਤੋਂ ਸ੍ਰੀ ਗੁਰੂ ਰਵਿਦਾਸ ਸਭਾ ਵਲੋ ਸੁੰਦਰ ਝਾਕੀ ਤਿਆਰ ਕੀਤੀ ਹੋਈ ਸੀ ਜਿਸ ਦਾ ਮਾਟੋ ਸੀ ‘ਬਸੰਤ ਹਰ ਥਾਂ ਵਾਤਾਵਰਣ ਨੂੰ ਖੁਸ਼ਗਵਾਰ’ ਬਣਾਉਣ ਦੇ ਸਮਰੱਥ ਹੁੰਦੀ ਹੈ। ਭਾਰਤੀ ਭਾਈਚਾਰੇ ਤੋਂ ਬਹੁਤ ਸਾਰੇ ਪਰਿਵਾਰ ਬੱਚਿਆਂ ਸਮੇਤ ਸ਼ਾਮਿਲ ਹੋਏ। ਭਾਰਤ ਤੋਂ ਘੁੰਮਣ ਆਏ ਸੈਲਾਨੀਆਂ ਜਿਨ੍ਹਾਂ ਵਿਚ ਭਾਈ ਕਰਨੈਲ ਸਿੰਘ ਗੋਂਗੋ ਅਤੇ ਮੋਹਨ ਸਿੰਘ ਹੁਸ਼ਿਆਰਪੁਰ ਸਨ, ਇਹ ਸਭ ਕੁਝ ਦੇਖ ਬਹੁਤ ਖੁਸ਼ ਹੋਏ।  ਹੇਸਟਿੰਗਜ ਦੇ ਮੇਅਰ ਸੈਂਡਰਾ ਹੇਜਲੇਹਰਟਸ  ਨੇ ਇਸ ਪ੍ਰੇਡ ਨੂੰ ਸ਼ਾਨਦਾਰ ਆਖਿਆ ਅਤੇ ਸਭਨਾਂ ਦਾ ਧੰਨਵਾਦ ਕੀਤਾ।

Welcome to Punjabi Akhbar

Install Punjabi Akhbar
×
Enable Notifications    OK No thanks