ਮੈਲਬੋਰਨ ਵਿਚਲੇ ‘ਮੀਟਵਰਕਸ’ ਨਾਲ ਸਬੰਧਤ ਕਰੋਨਾ ਮਾਮਲੇ ਹੋਏ 62

(ਐਸ.ਬੀ.ਐਸ.) ਉਦੋਂ ਜਦੋਂ ਕਿ ਵਿਕਟੋਰੀਆ ਸਰਕਾਰ ਕਰੋਨਾ ਕਰਕੇ ਚਲ ਰਹੇ ਲਾਕਡਾਊਨ ਨੂੰ ਹੋਲੀ ਹੋਲੀ ਖ਼ਤਮ ਕਰਨ ਦੀਆਂ ਤਿਆਰੀਆਂ ਵਿੱਚ ਦਿਖਾਈ ਦੇ ਰਹੀ ਹੈ ਤਾਂ ਉਦੋਂ ਹੀ ਮੈਲਬੋਰਨ ਵਿਚਲੇ ਮੀਟਵਰਕਸ ਨੇ ਸਰਕਾਰ ਅਤੇ ਲੋਕਾਂ ਦੀ ਚਿੰਤਾ ਫੇਰ ਤੋਂ ਵਧਾ ਦਿੱਤੀ ਹੈ। ਇੱਥੇ ਉਠੇ ਕਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਇਜ਼ਾਫ਼ਾ ਜਾਰੀ ਹੈ ਅਤੇ ਇਹ ਗਿਣਤੀ ਹੁਣ 62 ਤੇ ਪਹੁੰਚ ਗਈ ਹੈ। ਬੀਤੇ ਵੀਰਵਾਰ ਨੂੰ ਹੀ ਤਕਰੀਬਨ 13 ਮਾਮਲੇ ਕਰੋਨਾ ਪੀੜਿਤਾਂ ਦੇ ਦਰਜ ਹੋਏ ਅਤੇ ਇਹ ਸਾਰੇ ਹੀ ‘ਕੇਡਰ ਮੀਟਸ’ ਨਾਲ ਸਬੰਧਤ ਪਾਏ ਗਏ ਹਨ। ਇਸ ਦੇ ਨਾਲ ਹੀ ਡਾਊਟਾ ਗਾਲਾ ਏਜਡ ਕੇਅਰ (ਫੂਟਸਕਰੇਅ) ਵਿਚ ਵੀ ਕਰੋਨਾ ਦਾ ਇੱਕ ਮਾਮਲਾ ਦਰਜ ਕੀਤਾ ਗਿਆ ਹੈ। ਇਸਤੋਂ ਪਹਿਲਾਂ ਬੀਤੇ ਸ਼ਨਿਚਰਵਾਰ ਨੂੰ ਵੀ ਇੱਕ ਅਜਿਹਾ ਹੀ ਮਾਮਲਾ ਗਰਾਂਟ ਲਾਜ ਏਜਡ ਕੇਅਰ (ਬਾਕੂਸ ਮਾਰਸ਼) ਵਿੱਚ ਆਇਆ ਸੀ। ਬੇਸ਼ਕ ਦੋਹੇਂ ਨਰਸਿੰਗ ਹੋਮ ਇੱਕਦਮ ਬੰਦ ਕਰ ਦਿੱਤੇ ਗਏ ਸੀ ਅਤੇ ਸਰਕਾਰ ਦਾ ਦਾਅਵਾ ਵੀ ਸੀ ਕਿ ਉਨਾ੍ਹਂ ਨੇ ਕਰੋਨਾ ਦੇ ਇਨਾ੍ਹਂ ਮਾਮਲਿਆਂ ਉਪਰ ਕਾਬੂ ਪਾ ਲਿਆ ਹੈ ਪਰੰਤੂ ਹੁਣ ਆ ਰਹੇ ਮਾਮਲਿਆਂ ਕਾਰਨ ਸਰਕਾਰ ਦੀ ਚਿੰਤਾ ਵੱਧਦੀ ਦਿਖਾਈ ਦੇ ਰਹੀ ਹੈ।

Install Punjabi Akhbar App

Install
×