ਦਿੱਲੀ ਸਕੱਤਰੇਤ ‘ਤੇ ਸੀ.ਬੀ.ਆਈ. ਦਾ ਛਾਪਾ, ਅਰਵਿੰਦ ਕੇਜਰੀਵਾਲ ਨੇ ਕਿਹਾ- ਮੋਦੀ ਕਾਇਰਤਾ ‘ਤੇ ਉਤਰੇ

1171473__delhirrrr

ਦਿੱਲੀ ਸਕਤਰੇਤ ‘ਤੇ ਸੀ.ਬੀ.ਆਈ. ਨੇ ਛਾਪੇਮਾਰੀ ਕੀਤੀ ਹੈ। ਸੀ.ਬੀ.ਆਈ. ਦੇ ਛਾਪੇ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਦਫਤਰ ਸੀਲ ਕਰ ਦਿੱਤਾ ਗਿਆ ਹੈ। ਕਿਸੇ ਵੀ ਅਧਿਕਾਰੀ-ਕਰਮਚਾਰੀ ਨੂੰ ਮੁੱਖ ਮੰਤਰੀ ਦੇ ਦਫਤਰ ਅੰਦਰ ਤੇ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਟਵੀਟ ‘ਚ ਇਸ ਕਾਰਵਾਈ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ ਮੋਦੀ ਉਨ੍ਹਾਂ ਨਾਲ ਸਿਆਸੀ ਲੜਾਈ ਨਹੀਂ ਲੜ ਸਕੇ ਤਾਂ ਉਹ ਕਾਇਰਤਾ ‘ਤੇ ਉਤਰ ਗਏ ਹਨ।
ਸੀ.ਬੀ.ਆਈ. ਨੇ ਪੁਸ਼ਟੀ ਕੀਤੀ ਹੈ ਕਿ ਉਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫ਼ਤਰ ‘ਚ ਛਾਪੇਮਾਰੀ ਨਹੀਂ ਕੀਤੀ ਹੈ। ਸੀ.ਬੀ.ਆਈ. ਨੇ ਕਿਹਾ ਹੈ ਕਿ ਇਹ ਛਾਪੇਮਾਰੀ ਪ੍ਰਿੰਸੀਪਲ ਸਕੱਤਰੇਤ ਰਾਜਿੰਦਰ ਕੁਮਾਰ ਦੇ ਦਫ਼ਤਰ ਤੇ ਘਰ ‘ਚ ਕੀਤੀ ਗਈ ਹੈ। ਉਨ੍ਹਾਂ ‘ਤੇ ਕੁਝ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਉਣ ਦਾ ਦੋਸ਼ ਹੈ।