ਸੀਬੀਏ ਦੁਆਰਾ ਗ੍ਰਾਹਕਾਂ ਕੋਲੋਂ ਜ਼ਿਆਦਾ ਭੁਗਤਾਨ ਕਰਨ ਤੇ ਅਦਾਲਤ ਵੱਲੋਂ ਤਲਬ -ਮਾਮਲਾ 55 ਮਿਲੀਅਨ ਓਵਰ ਚਾਰਜਿੰਗ ਦਾ

(ਦ ਏਜ ਮੁਤਾਬਿਕ) ਕਾਰਪੋਰੇਟ ਵਾਚਡਾਗ ਨੇ ਅਦਾਲਤੀ ਕਾਰਵਾਈ ਕਰਦਿਆਂ ਕਾਮਨਵੈਲਥ ਬੈਂਕ ਉਪਰ ਦੋਸ਼ ਦਾਇਰ ਕੀਤੇ ਹਨ ਕਿ ਬੈਂਕ ਨੇ ਕਰੀਬ 1 ਮਿਲੀਅਨ ਲੋਕਾਂ ਕੋਲੋਂ 55 ਮਿਲੀਅਨ ਡਾਲਰਾਂ ਤੱਕ ਦੀ ਰਕਮ ਬਤੌਰ ਵਾਧੂ ਚਾਰਜ ਕਰ ਲਈ ਹੈ ਅਤੇ ਇਸ ਨੂੰ ਵਾਪਿਸ ਕਰਨ ਵਿੱਚ ਨਾਕਾਮ ਰਿਹਾ ਹੈ।
ਅੱਜ ਏ.ਐਸ.ਆਈ.ਸੀ. (The Australian Securities and Investments Commission) ਨੇ ਸੀ.ਬੀ.ਏ. (ਕਾਮਨਵੈਲਥ ਬੈਂਕ ਆਫ ਆਸਟ੍ਰੇਲੀਆ) ਉਪਰ ਇਲਜ਼ਾਮ ਦਾਇਰ ਕਰਦਿਆਂ ਕਿਹਾ ਕਿ ਬੈਂਕ ਨੇ ਜਾਣ-ਬੁੱਝ ਕੇ ਆਪਣੇ ਗ੍ਰਾਹਕਾਂ ਕੋਲੋਂ ਓਵਰਚਾਰਜ ਕੀਤਾ ਹੈ ਅਤੇ ਇਨ੍ਹਾਂ ਲੋਕਾਂ ਵਿੱਚ ਪੈਂਸ਼ਨਰ, ਪੂਰੇ ਸਮੇਂ ਦੇ ਵਿਦਿਆਰਥੀ, ਅਤੇ ਅਜਿਹੇ ਲੋਕ ਸ਼ਾਮਿਲ ਹਨ ਜਿਨ੍ਹਾਂ ਨੇ ਹੋਮ-ਲੋਨ ਲਏ ਹੋਏ ਹਨ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਬੈਂਕ ਵੱਲੋਂ ਸਾਲ 2010 ਦੇ ਮੱਧ ਤੋਂ ਲੈ ਕੇ ਸਤੰਬਰ 2019 ਤੱਕ, ਬੈਂਕ ਕਹੀ ਜਾਣ ਵਾਲੀ ਗਲਤੀ ਅਨੁਸਾਰ ਉਕਤ ਵਾਧੂ ਪੈਸੇ ਬਟੋਰ ਲਏ ਅਤੇ ਹੁਣ ਵਾਪਿਸ ਕਰਨ ਦਾ ਨਾਮ ਨਹੀਂ ਲੈ ਰਹੇ ਹਨ।
ਸੀ.ਬੀ.ਏ. ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਗ੍ਰਾਹਕਾਂ ਕੋਲੋਂ ਆਪਣੀ ਇਸ ਗਲਤੀ ਲਈ ਮੁਆਫੀ ਮੰਗੀ ਹੈ ਪਰੰਤੂ ਉਹ ਅਦਾਲਤ ਵਾਲੇ ਮਾਮਲੇ ਦਾ ਜਵਾਬ ਅਦਾਲਤ ਵਿੱਚ ਹੀ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਗ੍ਰਾਹਕਾਂ ਦੀ 64.2 ਮਿਲੀਅਨ ਡਾਲਰਾਂ ਦੀ ਰਕਮ ਵਾਪਿਸ ਮੋੜੀ ਵੀ ਹੈ ਅਤੇ ਇਸ ਵਿੱਚ ਬਣਦਾ ਵਿਆਜ ਵੀ ਸ਼ਾਮਿਲ ਕੀਤਾ ਗਿਆ ਹੈ।
ਦਰਅਸਲ ਗੱਲ ਇਹ ਸੀ ਕਿ ਸੀ.ਬੀ.ਏ. ਨੇ ਸਾਲ 2010 ਵਿੱਚ ਇਹ ਐਲਾਨ ਕੀਤਾ ਸੀ ਕਿ ਉਹ ਕੁੱਝ ਖਾਸ ਸ਼੍ਰੇਣੀਆਂ ਵਾਲੇ ਗ੍ਰਾਹਕਾਂ ਕੋਲੋਂ ਮਹੀਨਾ ਵਾਰ ਲਈ ਜਾਣ ਵਾਲੀ ਅਕਾਊਂਟ ਫੀਸ (4 ਤੋਂ 6 ਡਾਲਰ) ਨਹੀਂ ਲਵੇਗਾ ਅਤੇ ਇਨ੍ਹਾਂ ਖਾਸ ਸ਼੍ਰੇਣੀਆਂ ਵਿੱਚ ਬਜ਼ੁਰਗ ਜਾਂ ਅਪੰਗਤਾ ਦੇ ਪੈਨਸ਼ਨ ਧਾਰੀ, ਫੁਲ ਟਾਈਮ ਟੈਰਿਟਰੀ ਵਿਦਿਆਰਕੀ ਅਤੇ ਅਪਰੈਂਟਿਸ, ਹਾਲ ਵਿੱਚ ਹੀ ਬਾਹਰਲੇ ਦੇਸ਼ਾਂ ਤੋਂ ਆਏ ਲੋਕ, ਅਤੇ ਹੋਮ ਲੋਨਾਂ ਵਾਲੇ ਗ੍ਰਾਹਕ ਆਦਿ ਸ਼ਾਮਿਲ ਸਨ।

Install Punjabi Akhbar App

Install
×