ਕਰਤਾਰਪੁਰ ਲਾਂਘੇ ਸਬੰਧੀ ਕੂੜ ਪ੍ਰਚਾਰ ਬੰਦ ਕੀਤਾ ਜਾਵੇ : ਸਿੱਖਸ ਆਫ ਅਮਰੀਕਾ

ਡਾ: ਸੁਰਿੰਦਰ ਸਿੰਘ ਡਾਇਰੈਕਟਰ ਸਿੱਖਸ ਆਫ ਅਮਰੀਕਾ ਫੋਟੋ 20 ਡਾਲਰ ਮਾਫ ਕਰਵਾਉਣ ਦਾ ਮੁੱਦਾ ਉਠਾਉਣ ਵਾਲੇ…

ਗੁਰੂ ਨਾਨਕ ਦੇਵ ਜੀ ਦਾ ਵਿਸ਼ਵੀਕਰਨ ਮਾਨਵਤਾ ਕੇਂਦਰਤ ਹੈ ਜਦਕਿ ਅਜੋਕਾ ਵਿਸ਼ਵੀਕਰਨ ਪੂੰਜੀ ਕੇਂਦਰਤ ਹੈ: ਡਾ: ਸਵਰਾਜ ਸਿੰਘ

ਗੁਰੂ ਨਾਨਕ ਦੇਵ ਜੀ ਦਾ ਫਲਸਫ਼ਾ ਸੰਸਾਰ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ। ਸਰਬਤ ਦੇ…

ਤਲੀਆਂ ਹੇਠਾਂ (ਕਵਿਤਾ)

ਉਦਾਸੀ ਬਹੁਤ ਏ ਕੁਝ ਦਿਨਾਂ ਤੋਂ ਖੋਰੇ ਕੀ ਗਵਾਚਿਆ ਏ ਪੀੜ ਜਿਹੀ ਵੀ ਏ ਥੋੜੀ-ਥੋੜੀ ਲਗਦੈ…

ਸਵ. ਬਾਬਾ ਬੂਟਾ ਰਾਮ ਧਰਮਸੋਤ ਜੀ ਦੀ ਬਰਸੀ ਮਨਾਉਣ ਬਾਰੇ ਮੀਟਿੰਗ ਹੋਈ

ਨਿਊਯਾਰਕ/ ਫਗਵਾੜਾ 18 ਸਤੰਬਰ ( ਰਾਜ ਗੋਗਨਾ )— ਬੀਤੇ ਦਿਨ ਆਪਣਾ ਸਾਰਾ ਜੀਵਨ ਸਮਾਜ ਸੇਵਾ ਨੂੰ ਸਮਰਪਿਤ…

ਕਰਦੇ ਸੀ ਰਿੰਗਾ-ਮਨਾਉਂਦੇ ਸੀ ਮੰਗਾ-ਹੁਣ ਪੈ ਗਿਆ ਪੰਗਾ

ਨਕਲੀ ਵਿਭਾਗੀ ਫੋਨ ਕਾਲਾਂ ਕਰਕੇ ਲੱਖਾਂ ਡਾਲਰ ਡਕਾਰਨ ਵਾਲੇ 13 ਫੜੇ-3 ਹੋਰਾਂ ਦੀ ਭਾਲ -ਬਜ਼ੁਰਗ ਲੋਕਾਂ…

32ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਸਫਲਤਾਪੂਰਵਕ ਸੰਪੰਨ

ਵੱਖ-ਵੱਖ ਦੇਸ਼ਾਂ ਦੇ 3500 ਤੋਂ ਵੱਧ ਖਿਡਾਰੀਆਂ ਨੇ ਦਿਖਾਏ ਜ਼ੌਹਰ 2020 ਦੀ ਮੇਜ਼ਬਾਨੀ ਪਰਥ ਸ਼ਹਿਰ ਹਵਾਲੇ (ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ 22 ਅਪ੍ਰੈਲ) ਸੂਬਾ ਵਿਕਟੋਰੀਆ ਦੇ ਖ਼ੂਬਸੂਰਤ ਸ਼ਹਿਰ ਮੈਲਬਾਰਨ ਦੇ ਕੇਸੀ ਸਟੇਡੀਅਮ ਵਿਚ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀਆਂ 32ਵੀਆਂ ਆਸਟਰੇਲੀਆਈ ਸਿੱਖ ਖੇਡਾਂ ਸਫਲਤਾਪੂਰਵਕ ਸਮਾਪਤ ਹੋ ਗਈਆਂ ਹਨ। ਸਮੂਹ ਆਸਟ੍ਰੇਲੀਆ ਅਤੇ ਵੱਖ-ਵੱਖ ਦੇਸ਼ਾਂ ਤੋਂ ਆਏ 3500 ਤੋਂ ਵੱਧ ਖਿਡਾਰੀ ਇਸ ਖੇਡ ਮੇਲੇ ਦਾ ਹਿੱਸਾ ਬਣੇ। ਪ੍ਰਬੰਧਕਾਂ, ਵਲੰਟੀਅਰਾਂ ਅਤੇ ਸਮੂਹ ਭਾਈਚਾਰੇ ਦੇ ਆਹਲਾ ਪ੍ਰਬੰਧ ਅਤੇ ਸਹਿਯੋਗ ਨਾਲ ਸੰਪੰਨਹੋਏ ਇਸ ਖੇਡ ਮੇਲੇ ‘ਚ ਕਬੱਡੀ ਦੇ ਫ਼ਸਵੇਂ ਫਾਈਨਲ ਮੁਕਾਬਲੇ ‘ਚ ਇਸ ਵਾਰ ਮੈਲਬਾਰਨ ਕਬੱਡੀ ਅਕਾਦਮੀ ਦੀ ਸਰਦਾਰੀ ਨੂੰ ਤੋੜਦਿਆਂ ਬਾਬਾ ਦੀਪ ਸਿੰਘ ਕਲੱਬ ਵੁਲਗੂਲਗਾ ਨੇ ਜਿੱਤ ਆਪਣੇ ਨਾਂ ਦਰਜ਼ ਕਰਵਾਈ। ਦੱਸਣਯੋਗ ਹੈ ਕਿ ਖਚਾ-ਖਚ ਭਰੇ ਸਟੇਡੀਅਮ ‘ਚ ਖਿਡਾਰੀਆਂਦੀਆਂ ਰੇਡਾਂ ’ਤੇ ਕਬੱਡੀ ਪ੍ਰੇਮੀਆਂ ਨੇ ਡਾਲਰਾਂ ਦਾ ਮੀਂਹ ਵਰ੍ਹਾ ਦਿੱਤਾ। ਗੁਰਲਾਲ ਦੀਆਂ ਰੇਡਾਂ ਅਤੇ ਘੁੱਦੇ ਦੇ ਜੱਫਿਆਂ ਨੇ ਮੁਕਾਬਲੇ ਨੂੰ ਸਿੱਖਰ ‘ਤੇ ਪਹੁੰਚਾਇਆ। ਸਰਵੋਤਮ ਰੇਡਰ ਗੁਰਲਾਲ ਤੇ ਸਰਵੋਤਮ ਜਾਫੀ ਘੁੱਦਾ ਚੁਣਿਆ ਗਿਆ ਮਾਂ–ਬੋਲੀ ਅਤੇ ਗੁਰਬਾਣੀ ਨੂੰ ਸਮ੍ਰਪਿੱਤ ਰਿਹਾ ਖੇਡ ਮੇਲਾ ਮਾਂ-ਬੋਲੀ ਪੰਜਾਬੀ ਅਤੇ ਗੁਰਬਾਣੀ ਨੂੰ ਸਮ੍ਰਪਿੱਤ ਅਤੇ ਅਮਰੀਕਾ ਨਿਵਾਸੀ ਹਰਮਿੰਦਰ ਸਿੰਘ ਬੋਪਾਰਾਏ ਵਲੋਂ ਤਿਆਰ ਕੀਤੀ ਗਈ ਸਟੀਲ ਦੀ ‘ਫੱਟੀ’  ਦੀ ਖੇਡ ਮੈਦਾਨ ’ਚ ਖੁੱਲ੍ਹੀ ਬੋਲੀ ਕਰਵਾਈ  ਗਈ, ਜੋ ਕਿ ਦਸ ਹਜ਼ਾਰ ਡਾਲਰ ਵਿਚ ਸਿਡਨੀ ਨਿਵਾਸੀ ਲਾਭ ਸਿੰਘ ਕੂੰਨਰ ਵਲੋਂ ਖਰੀਦੀ ਗਈ। ਪਰ, ਹਰਮਿੰਦਰ ਸਿੰਘ ਵਲੋਂ ਦਸ ਹਜ਼ਾਰ ਡਾਲਰ ਦੀ ਰਾਸ਼ੀ ‘ਖਾਲਸਾ ਏਡ’ ਨੂੰ ਦਾਨ ਵਜੋਂ ਦੇਣ ਦਾ ਐਲਾਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਵਿਲੱਖਣ ਕਲਾਕਿ੍ਰਤ ਆਸਟ੍ਰੇਲੀਆ ਦੇ ਪਹਿਲੇ ਗੁਰੂਘਰ ਵੁਲਗੂਲਗਾ ਵਿਖੇ ਸ਼ਸ਼ੋਬਿਤ ਕੀਤੀ ਜਾਵੇਗੀ। ਤਿੰਨ ਦਿਨ ਚੱਲੇ ਇਸ ਖੇਡ ਮਹਾਕੁੰਭ ਵਿਚ 1 ਲੱਖ ਤੋਂ ਵੀ ਵੱਧ ਲੋਕਾਂ ਨੇ ਹਾਜ਼ਰੀ ਭਰੀ। ਲੰਗਰ ਦੀ ਅਤੁੱਟ ਸੇਵਾ ਮੈਲਬਾਰਨ ਦੇ ਗੁਰਦੁਆਰਾ ਦਲ ਬਾਬਾ ਬਿਧੀ ਚੰਦ ਖਾਲਸਾ ਛਾਉਣੀ ਪਲੰਪਟਨ, ਗੁਰਦੁਆਰਾ ਕੀਜਬਰੋ, ਬਲੈਕਬਰਨ ਆਦਿ ਗੁਰੂ ਘਰਾਂ ਵਲੋਂ ਨਿਭਾਈ ਗਈ। ਜ਼ਿਕਰਯੋਗਹੈ ਕਿ ਮੈਲਬੋਰਨ ਦੇ ਬੇਦੀ ਪਰਿਵਾਰ ਵਲੋਂ ਇਕ ਲੱਖ ਡਾਲਰ ਤੋਂ ਵੀ ਵੱਧ ਦੀ ਸੇਵਾ ਗੁਰੂ ਦੇ ਲੰਗਰਾਂ ਲਈ ਕੀਤੀ ਗਈ। ਬ੍ਰਿਸਬੇਨ ਦੇ ਪ੍ਰਸਿੱਧ ਕਬੱਡੀ ਟਿੱਪਣੀਕਾਰ ‘ਗੱਗੀ ਮਾਨ’ ਨੂੰ ਉਹਨਾਂ ਦੀਆਂ ਸੇਵਾਵਾਂ ਲਈ ਨਿਊਜ਼ੀਲੈਂਡ ਵਾਲਿਆਂ ਵੱਲੋਂ ਪੰਜ ਹਜ਼ਾਰ ਡਾਲਰ ਦੀ ਰਾਸ਼ੀ ਨਾਲਸਨਮਾਨਿਤ ਕੀਤਾ ਗਿਆ। ਹੋਰ ਖੇਡ ਨਤੀਜਿਆਂ ‘ਚ ਬਾਸਕਟਬਾਲ ਵਿਚ ਸਿੱਖ ਯੂਨਾਈਟਿਡ ਮੈਲਬਾਰਨ ਨੇ ਵੈਸਟਰਨ ਸਿਡਨੀ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਦਰਜ਼ ਕੀਤਾ। ਨੈੱਟਬਾਲ ਵਿਚ ਸਿਡਨੀ ਰੈੱਡ ਜੂਨੀਅਰ, ਕ੍ਰਿਕਟ ਵਿਚ ਪੰਜਾਬੀ ਵਾਰੀਅਰਜ਼ ਬ੍ਰਿਸਬੇਨ, ਵਾਲੀਬਾਲਡਵੀਜ਼ਨ-1 ਵਿਚ ਕਲਗੀਧਰ ਲਾਇਨਜ਼ ਨਿਊਜ਼ੀਲੈਂਡ ਨੇ ਸੁਪਰ ਸਿੱਖਜ਼ ਸਿਡਨੀ ਨੂੰ ਹਰਾ ਕੇ ਖਿਤਾਬ ਜਿੱਤਿਆ। ਪੰਜਾਬੀ ਮੂਲ ਦੀ ਆਸਟ੍ਰੇਲੀਅਨ ਰੈੱਸਲਰ ਰੁਪਿੰਦਰ ਕੌਰ ਨੇ ਕੁਸ਼ਤੀ ਦਾ ਮੁਕਾਬਲਾ ਆਪਣੇ ਨਾਂ ਕਰਵਾਇਆ। ਹਾਕੀ ਵਿੱਚ ਹਾਂਗਕਾਂਗ ਨੇ ਸਿਡਨੀ ਨੂੰ ਹਰਾਇਆ। ਰੰਗਾ-ਰੰਗ ਵੰਨਗੀਆਂ ‘ਚ ਪੁਰਾਣੇ ਪੰਜਾਬ ਦੀਆਂ ਯਾਦਾਂ ਤਾਜ਼ਾ ਹੁੰਦੀਆਂ ਦਿੱਸੀਆਂ। ਪੰਜਾਬੀ ਸੱਥ, ਸਿੱਖ ਫੋਰਮ, ਗਿੱਧੇ-ਭੰਗੜੇ, ਪਰਿਵਾਰਾਂ ਵਲੋਂ ਬੱਚਿਆਂ ਨਾਲ ਭਾਰੀ ਸ਼ਮੂਲੀਅਤ, ਵੰਨ-ਸੁਵੰਨੇ ਪੰਜਾਬੀ ਪਹਿਰਾਵੇ, ਮੰਜ਼ਿਆਂ ‘ਤੇ ਲੱਗੇ ਧੁੱਤਰੂ ਵਾਲੇ ਸਪੀਕਰ, ਖੇਤੀ ਅਤੇ ਰਸੋਈ ਦੇ ਸੰਦ, ਭੋਜਨਸਟਾਲ ਆਦਿ ਸ਼ਾਪ ਛੱਡਦੇ ਦਿਸੇ। ‘ਪੰਜ ਆਬ ਰੀਡਿੰਗ ਗਰੁੱਪ’ ਵੱਲੋਂ ਕਿਤਾਬਾਂ ਦਾ ਉਪਰਾਲਾ ਸਕਾਈ ਵਿਊ ਮਾਈਗ੍ਰੇਸ਼ਨ ਦੇ ਸਹਿਯੋਗ ਨਾਲ ਮਾਂ-ਬੋਲੀ ਅਤੇ ਪੰਜਾਬੀ ਸਾਹਿਤ ਨੂੰ ਸਮਰਪਿਤ ‘ਪੰਜ ਆਬ ਰੀਡਿੰਗ ਗਰੁੱਪ’ ਦੇ ਕੁਲਜੀਤ ਸਿੰਘ ਖੋਸਾ ਅਤੇ ਸਾਥੀਆਂ ਵਲੋਂ ਲਗਾਈ ਕਿਤਾਬਾਂ ਦੀ ਦੁਕਾਨ ਖੇਡ ਮੇਲੇ ਦਾ ਸਿੱਖਰ ਹੋ ਨਿੱਬੜੀ। ਸਾਹਿਤ ਪ੍ਰੇਮੀਆਂ ਨੇ ਝੋਲੇ ਭਰ-ਭਰ ਕਿਤਾਬਾਂ ਦੀਖਰੀਦ ਕੀਤੀ ਅਤੇ ਇਸ ਵਿਲੱਖਣ ਉਪਰਾਲੇ ਦਾ ਦਿਲੋਂ ਧੰਨਵਾਦ ਕੀਤਾ। ਸਮੁੱਚੇ ਵਿਸ਼ਵ ਦਾ ਮੀਡੀਆ ਹੋਇਆ ਇਕੱਤਰ ਇਹਨਾਂ ਖੇਡਾਂ ਲਈ ਤਕਰੀਬਨ ਪੂਰੇ ਵਿਸ਼ਵ ਦੇ ਮੀਡੀਏ ਨੇ ਆਪਣੀਆਂ ਵਲੰਟੀਅਰ ਸੇਵਾਵਾਂ ਦਿੱਤੀਆਂ। ਰੇਡੀਓ ਸੇਵਾਵਾਂ ‘ਚ ਹਮੇਸ਼ਾਂ ਦੀ ਤਰਾਂ ਸੂਬਾ ਕਵੀਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਤੋਂ ਕਮਿਊਨਟੀ ਰੇਡੀਓ ਫ਼ੋਰ ਈ ਬੀ ਵਲੋਂ ਪੰਜਾਬੀ ਵਿਭਾਗ ਦੇ ਡਾਇਰੈਕਟਰ ਰਸ਼ਪਾਲ ਹੇਅਰ, ਕਨਵੀਨਰ ਹਰਜੀਤ ਲਸਾੜਾ, ਜਗਜੀਤ ਖੋਸਾ, ਸੁਰਿੰਦਰ ਖੁਰਦ, ਅਜੇਪਾਲ ਸਿੰਘ, ਦਲਜੀਤ ਸਿੰਘ, ਹਰਮਨ ਬੋਪਾਰਾਏ, ਮਨਪ੍ਰੀਤ ਸਿੰਘ ਆਦਿ ਨੇ ਸੇਵਾਵਾਂ ਨਿਭਾਈਆਂ। ਟੀਵੀ ਫ਼ਿਲਮਾਕਣ ‘ਚ ਪ੍ਰਾਇਮ ਏਸ਼ੀਆ ਕੈਨੇਡਾ, ਇੰਡੋਜ਼ ਟੀਵੀ, ਪੰਜ ਆਬ ਟੀਵੀ, ਪੰਜਾਬੀ ਲਾਇਵ ਟੀਵੀ ਆਦਿ ਨੇਤਿੰਨੋਂ ਦਿੱਨ ਸਮੁੱਚੇ ਵਿਸ਼ਵ ਨੂੰ ਖੇਡਾਂ ਨਾਲ ਜੋੜਿਆ। ਮਹੀਨਾ ਭਰ ਚੱਲਿਆ ਗੁਰਬਾਣੀ ਸੰਚਾਰ ਗੁਰਬਾਣੀ ਸੰਚਾਰ ਤਹਿਤ ਪਿਛਲੇ ਇਕ ਮਹੀਨੇ ਤੋਂ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ’ਚ ਗੁਰਮਤਿ ਸਮਾਗਮਾਂ ਦੀ ਲੜੀ ‘ਚ ਕੀਰਤਨੀਏ ਪ੍ਰਿੰਸੀਪਲ ਸੁਖਵੰਤ ਸਿੰਘ ਨੂੰ ਦਸ ਹਜ਼ਾਰ ਡਾਲਰ ਦੀ ਭੇਟਾ ਕੀਤੀ ਗਈ। ਖੇਡ ਕਮੇਟੀ ਵੱਲੋਂ ਸੂਬਾ ਵਿਕਟੋਰੀਆ ਦੇ ਐੱਮ ਪੀ ਅਤੇ ਪ੍ਰੀਮੀਅਰਡੈਨੀਅਲ ਐਂਡਰਿਊ ਅਤੇ ਉਹਨਾਂ ਵੱਲੋਂ ਦਿਵਾਈ ਵਿੱਤੀ ਮੱਦਦ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਪ੍ਰੀਮੀਅਰ ਨੇ ਦਸਤਾਰ ਸਜਾ ਕਿ ਆਪਣੀ ਤਕਰੀਰ ‘ਚ ਸਮੂਹ ਪੰਜਾਬੀ ਭਾਈਚਾਰੇ ਦੇ ਹਰ ਸਾਲ ਕੀਤੇ ਜਾਂਦੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਪੰਜਾਬੀਆਂ ਨੂੰ ਸਾਂਝੀਵਾਲਤਾ ਵਾਲੀ ਅਤੇਮਿਹਨਤੀ ਕੌਮ ਕਿਹਾ।…

ਗਿਆਨੀ ਗੁਰਦਿਤ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿਚ ਲਗਾਉਣ ਬਾਰੇ ਮਤਾ ਲੌਂਗੋਵਾਲ ਨੂੰ ਦਿੱਤਾ 

ਪਟਿਆਲਾ: ਮਿਤੀ 11ਅਪ੍ਰੈਲ 2019- ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਇੰਡੀਆ ਚੈਪਟਰ ਦੇ ਕੋਆਰਡੀਨੇਟਰ ਉਜਾਗਰ ਸਿੰਘ…

ਸਮੂਹ ਭਾਈਚਾਰਿਆਂ ਵੱਲੋਂ ਕ੍ਰਾਈਸਟਚਰਚ ਹਮਲੇ ਦੀ ਨਿਖੇਧੀ

(ਬ੍ਰਿਸਬੇਨ 18 ਮਾਰਚ) ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ’ਚ ਲੰਘੇ ਸ਼ੁੱਕਰਵਾਰ ਨੂੰ ਦੋ ਮਸਜਿਦਾਂ ‘ਚ ਹੋਏ ਗੋਲੀਕਾਂਡ ਦੇ…

ਨਿਊਯਾਰਕ ਚ’ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ 24 ਫ਼ਰਵਰੀ ਨੂੰ ਮਨਾਇਆਂ ਜਾਵੇਗਾ 

ਨਿਊਯਾਰਕ, 23 ਫ਼ਰਵਰੀ — ਨਿਊਯਾਰਕ ਦੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ  ਹਿੱਲ ਵਿਖੇ ਮਿੱਤੀ 24 ਫਰਵਰੀ…

ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਦਾ ਜਨਮ ਦਿਨ 12 ਫਰਵਰੀ ਦਿਨ ਮੰਗਲ਼ਵਾਰ ਨੂੰ

ਗੁਰਦੁਵਾਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਅਤੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਅਤੇ ਸਮੂੰਹ ਜਥੇਬੰਦੀਆ ਸੁਸਾਇਟੀਆ ਮਹਾਨ ਸ਼ਹੀਦ  ਸੰਤ…