ਪਿੰਡ ਕੋਹਾਰਵਾਲਾ ਦੀ ਸਮੁੱਚੀ ਸੰਗਤ ਨੇ ਮਰੀਜ਼ਾਂ ਲਈ ਲਾਇਆ ਨਗਦ ਰਾਸ਼ੀ ਦਾ ਲੰਗਰ

ਆਗਮਨ ਪੁਰਬ ਦੀ ਖੁਸ਼ੀ ਵਿੱਚ ਫਲ-ਫਰੂਟ ਦਾ ਵੀ ਦੋ ਦਿਨ ਚੱਲਿਆ ਖੂਬ ਲੰਗਰ (ਫਰੀਦਕੋਟ) :- ਨੇੜਲੇ…

ਬਾਸਕਿਟਬਾਲ ਟੂਰਨਾਮੈਂਟ (ਲੜਕੀਆਂ) ਦੀਆਂ ਟੀਮਾਂ ਦੇ ਬੇਅੰਤ ਕੌਰ ਸੇਖੋਂ ਨੇ ਸ਼ੁਰੂ ਕਰਵਾਏ ਮੁਕਾਬਲੇ: ਡਾ. ਢਿੱਲੋਂ

(ਫ਼ਰੀਦਕੋਟ) :- ਬਾਬਾ ਫਰੀਦ ਬਾਸਕਿਟਬਾਲ ਕਲੱਬ ਫਰੀਦਕੋਟ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਬਾਬਾ…

ਭਾਈ ਘਨੱਈਆ ਜੀ ਦੇ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਂਪ, 65 ਯੂਨਿਟ ਖੂਨ ਇਕੱਤਰ: ਚੰਦਬਾਜਾ

ਮੈਡੀਕਲ ਹਸਪਤਾਲ ‘ਚ ਮਰੀਜ਼ਾਂ ਦੇ ਇਲਾਜ ‘ਤੇ ਸਹੂਲਤਾਂ ‘ਚ ਹੋਵੇਗਾ ਵਾਧਾ: ਸੰਧਵਾਂ (ਫਰੀਦਕੋਟ) :- ਅੱਜ ਇੱਥੋਂ…

ਅਰਥਾਂ ਦੀ ਸਹੀ ਸਮਝ ਲਈ ਗੁਰਬਾਣੀ ਲਿੱਪੀ ਨੂੰ ਸਮਝਣਾ ਜਰੂਰੀ— ਡਾ. ਤੇਜਵੰਤ ਮਾਨ

ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸਹਿਯੋਗ ਨਾਲ ‘ਗੁਰਬਾਣੀ ਲਿੱਪੀ* ਬਾਰੇ…

ਮੈਡੀਕਲ ਹਸਪਤਾਲ ਸੁਧਾਰ ਕਮੇਟੀ ਦੀ ਅਧਿਕਾਰੀਆਂ ਨਾਲ ਮੀਟਿੰਗ, ਅਹਿਮ ਮੰਗਾਂ ‘ਤੇ ਹੋਈ ਸਹਿਮਤੀ

(ਫ਼ਰੀਦਕੋਟ) :- ਇਲਾਕੇ ਦੀਆਂ ਜਨਤਕ ਜਥੇਬੰਦੀਆਂ ‘ਤੇ ਅਧਾਰਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਸੁਧਾਰ ਕਮੇਟੀ ਦੀ…

ਅਧੂਰੀ ਜਾਣਕਾਰੀ ਅਤੇ ਅਗਿਆਨਤਾ ਨਾਲ ਵੱਧਦੀਆਂ ਹਨ ਸਮੱਸਿਆਵਾਂ: ਜਲਾਲੇਆਣਾ

ਪੁਲਿਸ ਲਾਈਨ ਦੇ ਗੁਰਦਵਾਰਾ ਸਾਹਿਬ ਵਿਖੇ ਕਰਵਾਇਆ ਗਿਆ ਜਾਗਰੂਕਤਾ ਸੈਮੀਨਾਰ (ਫ਼ਰੀਦਕੋਟ) :- ਅਧੂਰੀ ਜਾਣਕਾਰੀ ਹਮੇਸ਼ਾਂ ਖਤਰਨਾਕ…

ਅਵਤਾਰ ਸਿੰਘ ਬਰਾੜ ਯਾਦਗਾਰੀ ਟਰੱਸਟ ਵੱਲੋਂ ਡਾ. ਸੈਫ਼ੀ ਦੇ ਸੱਦੇ ‘ਤੇ ਬੂਟਿਆਂ ਦੀ ਕੀਤੀ ਗਈ ਸੇਵਾ

(ਫਰੀਦਕੋਟ) :- ਅਵਤਾਰ ਸਿੰਘ ਬਰਾੜ ਯਾਦਗਾਰੀ ਟਰੱਸਟ ਦੇ ਸੰਚਾਲਕ ਨਵਦੀਪ ਸਿੰਘ ਬੱਬੂ ਬਰਾੜ ਅਤੇ ਉਹਨਾਂ ਦੇ…

ਲੋੜਵੰਦ ਕੈਂਸਰ ਪੀੜਤਾਂ ਅਤੇ ਹੋਰ ਮਰੀਜ਼ਾਂ ਦੇ ਇਲਾਜ ਲਈ ਨਗਦ ਰਾਸ਼ੀ ਭੇਂਟ: ਚੰਦਬਾਜਾ

(ਫਰੀਦਕੋਟ) :- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ ਲੋੜਵੰਦ…

ਕੈਥਲਿਕ ਚਰਚ ਦਾ ਅਪਮਾਨ ਭਾਈਚਾਰਕ ਏਕਤਾ ਤੇ ਅਖੰਡਤਾ ਨੂੰ ਚੁਣੌਤੀ: ਸ਼ੁਭ ਕਰਮਨ ਸੁਸਾਇਟੀ

ਸ਼ੁਭ ਕਰਮਨ ਸੁਸਾਇਟੀ ਹੁਸ਼ਿਆਰਪੁਰ ਦੇ ਸਰਪ੍ਰਸਤ ਰਸ਼ਪਾਲ ਸਿੰਘ, ਸਕੱਤਰ ਡਾ: ਪਰਮਿੰਦਰ ਸਿੰਘ ਅਤੇ ਕਾਰਜਕਾਰੀ ਮੈਂਬਰ ਪ੍ਰਿੰ:…

ਆਸਟਰੇਲੀਆ ਤੋਂ ਅੰਮ੍ਰਿਤਸਰ ਦਾ ਹਵਾਈ ਸਫ਼ਰ ਹੋਇਆ ਸੁਖਾਲਾ : ਗੁਮਟਾਲਾ

ਕੁਆਲਾਲੰਪੁਰ-ਅੰਮ੍ਰਿਤਸਰ ਸਿੱਧੀ ਉਡਾਣ 9 ਸਤੰਬਰ ਤੋਂ (ਬ੍ਰਿਸਬੇਨ) ਆਸਟਰੇਲੀਆ ਸਮੇਤ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਪ੍ਰਵਾਸੀਆਂ ਅਤੇਸੈਲਾਨੀਆਂ ਲਈ ਕੁਆਲਾਲੰਪੁਰ ਅਤੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਵਿਚਕਾਰ ਮਲੇਸ਼ੀਆ ਦੀ ਮਲਿੰਡੋ ਏਅਰ ਵੱਲੋਂ 9 ਸਤੰਬਰ ਤੋਂ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਹੋਣ ਨਾਲ ਪੰਜਾਬ ਅਤੇ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿਚਕਾਰ ਹਵਾਈ ਸਫ਼ਰ ਕਰਨਾ ਹੋਰ ਸੁਖਾਲਾ ਹੋ ਜਾਵੇਗਾ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਵਿਦੇਸ਼ ਮਾਮਲਿਆਂ ਦੇ ਸਕੱਤਰ ਸ. ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਕੋਵਿਡ ਤੋਂ ਪਹਿਲਾਂ ਮਲੇਸ਼ੀਆ ਦੀ ਏਅਰ ਏਸ਼ੀਆ ਐਕਸ, ਮਲਿੰਡੋ ਅਤੇ ਸਿੰਗਾਪੁਰ ਦੀ ਸਕੂਟ ਅੰਮ੍ਰਿਤਸਰ ਤੋਂਸਿੱਧੀਆਂ ਉਡਾਣਾਂ ਨਾਲ ਪੰਜਾਬ ਨੂੰ ਕੁਆਲਾਲੰਪੁਰ ਅਤੇ ਸਿੰਗਾਪੁਰ ਰਾਹੀਂ ਆਸਟਰੇਲੀਆ ਦੇ ਸ਼ਹਿਰ ਮੈਲਬਾਰਨ, ਸਿਡਨੀ, ਪਰਥ, ਬ੍ਰਿਸਬੇਨ ਅਤੇ ਗੋਲਡ ਕੋਸਟ ਸਮੇਤ ਹੋਰਨਾਂ ਕਈ ਦੱਖਣੀ-ਏਸ਼ੀਆਂ ਦੇ ਮੁਲਕਾਂ ਨਾਲ ਜੋੜਦੀਆਂ ਸਨ।ਉਡਾਣਾਂ ਦੀ ਲਗਾਤਾਰ ਮੰਗ ਅਤੇ ਮਲਿੰਡੋ ਏਅਰ ਦੀਆਂ ਉਡਾਣਾਂ ਦੇ ਮੁੜ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਤੋਂ ਹੁਣ ਕੁਆਲਾਲੰਪੂਰ ਦੇ ਨਾਲ-ਨਾਲ ਆਸਟਰੇਲੀਆ ਦੇ ਮੈਲਬੋਰਨ, ਪਰਥ, ਬ੍ਰਿਸਬੇਨ, ਇੰਡੋਨੇਸ਼ੀਆ(ਬਾਲੀ), ਥਾਈਲੈਂਡ(ਬੈਂਕਾਕ) ਅਤੇ ਹੋਰ ਮੁਲਕਾਂ ਦਾ ਸਫ਼ਰ ਹੋਰ ਆਸਾਨ ਹੋ ਜਾਵੇਗਾ। ਗੁਮਟਾਲਾ ਨੇ ਦੱਸਿਆ ਕਿ ਸਿੰਗਾਪੁਰ ਏਅਰਲਾਈਨਜ਼ ਗਰੁੱਪ ਦੀ ਘੱਟ ਕਿਰਾਏ ਵਾਲੀ ਏਅਰਲਾਈਨ ਸਕੂਟ ਵੀ ਫਰਵਰੀ2022 ਤੋਂ ਅੰਮ੍ਰਿਤਸਰ ਅਤੇ ਸਿੰਗਾਪੁਰ ਵਿਚਕਾਰ ਉਡਾਣਾਂ ਸ਼ੁਰੂ ਕਰਨ ਤੋਂ ਬਾਅਦ ਹੁਣ ਹਫ਼ਤੇ ਵਿੱਚ ਪੰਜ ਉਡਾਣਾਂ ਦਾਸੰਚਾਲਨ ਕਰ ਰਹੀ ਹੈ। ਸਕੂਟ ਵੀ ਆਪਣੀ ਭਾਈਵਾਲ ਸਿੰਗਾਪੁਰ ਏਅਰ ਦੇ ਨਾਲ ਅੰਮ੍ਰਿਤਸਰ ਨੂੰ ਆਸਟਰੇਲੀਆ, ਅਮਰੀਕਾ (ਸਿਆਟਲ, ਸੈਨ ਫ੍ਰਾਂਸਿਸਕੋ, ਲਾਸ ਏਂਜਲਸ) ਅਤੇ ਕੈਨੇਡਾ(ਵੈਨਕੂਵਰ) ਸਮੇਤ ਦੁਨੀਆ ਭਰ ਦੇ ਹੋਰ ਕਈਹਵਾਈ ਅੱਡਿਆਂ ਨਾਲ ਜੋੜ ਰਹੀ ਹੈ ਜਿੱਥੇ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਵਿੱਚ ਹੈ। ਮਲਿੰਡੋ ਏਅਰ ਜੋ ਕਿ ਹੁਣ ਬੈਟਿਕ ਏਅਰ ਵਜੋਂ ਜਾਣੀ ਜਾਂਦੀ ਹੈ, ਦੀ ਵੈੱਬਸਾਈਟ ‘ਤੇ ਦਿੱਤੇ ਪ੍ਰੋਗਰਾਮ ਦੇ ਮੁਤਾਬਕ, ਏਅਰਲਾਈਨ ਸਤੰਬਰ ‘ਚ ਸ਼ੁੱਕਰਵਾਰ ਅਤੇ ਐਤਵਾਰ ਨੂੰ ਦੋ-ਹਫ਼ਤਾਵਾਰੀ, ਅਕਤੂਬਰ ‘ਚ ਤਿੰਨ, ਅਤੇ ਨਵੰਬਰ ਤੋਂ ਚਾਰਹਫ਼ਤਾਵਾਰੀ ਉਡਾਣਾਂ ਦਾ ਸੰਚਾਲਨ ਕਰੇਗੀ। ਇਹ ਉਡਾਣ ਕੁਆਲਾਲੰਪੁਰ ਤੋਂ ਸ਼ਾਮ 6:15 ਵਜੇ ਰਵਾਨਾ ਹੋਵੇਗੀ ਅਤੇ ਰਾਤ9:40 ਵਜੇ ਅੰਮ੍ਰਿਤਸਰ ਪਹੁੰਚੇਗੀ। ਇਹੀ ਜਹਾਜ਼ ਫਿਰ ਰਾਤ ਨੂੰ 10:30 ਵਜੇ ਵਾਪਸੀ ਦੀ ਉਡਾਣ ਭਰੇਗਾ ਅਤੇ ਸਵੇਰੇ6:50 ਵਜੇ ਕੁਆਲਾਲੰਪੁਰ ਪਹੁੰਚੇਗਾ। ਗੁਮਟਾਲਾ ਨੇ ਅੱਗੇ ਕਿਹਾ ਕਿ ਸਰਦੀਆਂ ਦੇ ਮੌਸਮ ਦੀ ਆਮਦ ਤੋਂ ਪਹਿਲਾਂ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਸੰਪਰਕ ਨੂੰ ਇਹਇੱਕ ਹੋਰ ਵੱਡਾ ਹੁਲਾਰਾ ਹੈ, ਖਾਸਕਰ ਜਦੋਂ ਸਰਦੀਆਂ ਦੀਆਂ ਛੁੱਟੀਆਂ ਦੋਰਾਨ ਵੱਡੀ ਗਿਣਤੀ ਵਿੱਚ ਪ੍ਰਵਾਸੀ ਪੰਜਾਬ ਦਾਦੌਰਾ ਕਰਦੇ ਹਨ। ਉਹਨਾਂ ਹੋਰ ਕਿਹਾ ਕਿ ਮਾਲਿੰਡੋ ਦੀ ਵਾਪਸੀ ਅੰਮ੍ਰਿਤਸਰ ਲਈ ਉਡਾਣਾਂ ਵਿੱਚ ਵਿਦੇਸ਼ੀ ਏਅਰਲਾਈਨਾਂ ਦੇਮਜ਼ਬੂਤ ਵਿਸ਼ਵਾਸ ਨੂੰ ਦਰਸਾਉਂਦੀ ਹੈ। ਇਹ ਹਵਾਈ ਅੱਡਾ ਨਾ ਸਿਰਫ਼ ਪੰਜਾਬ ਸਗੋਂ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼, ਜੰਮੂਅਤੇ ਹਰਿਆਣਾ ਦੇ ਕੁਝ ਹਿੱਸਿਆਂ ਤੋਂ ਵੀ ਯਾਤਰੀਆਂ ਦੀ ਹਵਾਈ ਆਵਾਜਾਈ ਨੂੰ ਪੂਰਾ ਕਰਦਾ ਹੈ। ਯਾਤਰੀ ਹੁਣ ਸਕੂਟ ਜਾਂਮਲਿੰਡੋ ਰਾਹੀਂ ਅੰਮ੍ਰਿਤਸਰ ਅਤੇ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿਚਕਾਰ ਸਿਰਫ਼ 16 ਤੋਂ 19 ਘੰਟਿਆਂ ਵਿੱਚਆਪਣਾ ਸਫ਼ਰ ਪੂਰਾ ਕਰ ਸਕਣਗੇ। ਦੱਸਣਯੋਗ ਹੈ ਕਿ ਇਹਨਾਂ ਉਡਾਣਾਂ ਦੇ ਕਿਰਾਏ ਦਿੱਲੀ ਤੋਂ ਉਡਾਣਾਂ ਦੇ ਮੁਕਾਬਲੇ ਘੱਟਹੁੰਦੇ ਹਨ ਅਤੇ ਯਾਤਰੀਆਂ ਨੂੰ ਦਿੱਲੀ ਜਾਣ ਦੀ ਖੱਜਲ-ਖੁਅਰੀ ਵੀ ਨਹੀਂ ਝੱਲਣੀ ਪੈਂਦੀ। ਉਹਨਾਂ ਕਿਹਾ ਕਿ ਅਸੀਂ ਕੋਵਿਡ ਤੋਂ ਪਹਿਲਾਂ ਏਅਰ ਏਸ਼ੀਆ ਐਕਸ ਵੱਲੋਂ ਚਲਾਈਆਂ ਜਾ ਰਹੀਆਂ ਕੁਆਲਾਲੰਪੁਰ – ਅੰਮ੍ਰਿਤਸਰ ਉਡਾਣਾਂ ਦੇ ਮੁੜ ਸ਼ੁਰੂ ਕਰਨ ਲਈ ਏਅਰਲਾਈਨ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ। ਮਲੇਸ਼ੀਆ ਲਈ ਉਡਾਣਾਂ ਦੇ ਸ਼ੁਰੂ ਹੋਣ ਨਾਲ ਪੰਜਾਬ ਦਾਸਭ ਤੋਂ ਵੱਡਾ ਹਵਾਈ ਅੱਡਾ ਅੰਮ੍ਰਿਤਸਰ, ਲੰਡਨ, ਬਰਮਿੰਘਮ, ਦੁਬਈ, ਸ਼ਾਰਜਾਹ, ਦੋਹਾ ਅਤੇ ਸਿੰਗਾਪੁਰ ਸਮੇਤ ਵਿਦੇਸ਼ ਦੇ 8 ਅੰਤਰਰਾਸ਼ਟਰੀ ਹਵਾਈ ਅੱਡਿਆਂ ਨਾਲ ਸਿੱਧਾ ਜੁੜ ਜਾਵੇਗਾ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਵਾਂਗ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਬੱਸਾਂ ਚਲਾਈਆਂ ਜਾਣ।

Install Punjabi Akhbar App

Install
×