ਬੋਰਿਸ ਜਾਨਸਨ ਵੱਲੋਂ ਭਾਰਤ ਦੌਰਾ ਰੱਦ, ਭਾਰਤ ਦੇ ਗਣਤੰਤਰ ਦਿਵਸ ਸਮਾਗਮ ਤੇ ਸਨ ਮੁੱਖ ਮਹਿਮਾਨ

ਨਿਊਯਾਰਕ—ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੱਲੋਂ ਆਪਣਾ ਭਾਰਤ ਦੌਰਾ ਰੱਦ ਕਰ ਦਿੱਤਾ ਗਿਆ ਹੈ। ਪ੍ਰਧਾਨ…

ਇਪਟਾ ਦੇ ਕਾਰਕੁਨਾ, ਰੰਗਕਰਮੀਆ ਤੇ ਕਲਮਕਾਰਾਂ ਨੇ ਮਨਾਇਆ ਸਿੰਘੂ ਬਾਰਡਰ ’ਤੇ ਨਵਾਂ ਸਾਲ ਕਿਸਾਨਾ ਨਾਲ

ਲੋਕ-ਲਹਿਰ ਤਾਂ ਕਦੇ-ਕਦਾਈ ਉਠ ਹੀ ਪੈਂਦੀ ਹੈ ਪਰ ਲੋਕ-ਕਹਿਰ ਦਾ ਭੁਚਾਲ ਸਦੀਆਂ ਬਾਅਦ ਹੀ ੳੁੱਠਦਾ ਹੈ-ਸੰਜੀਵਨ ਦੇਸ਼ ਦੀਆ ਪ੍ਰਮੁੱਖ ਰੰਗਮੰਚੀ ਤੇ ਸਾਹਿਤਕ ਜੱਥੇਬੰਦੀਆ ਇਪਟਾ, ਪ੍ਰਗਤੀਸ਼ੀਲ ਲੇਖਕ ਸੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਕੁਨਾ, ਰੰਗਕਰਮੀਆਂ ਤੇ ਕਲਮਕਾਰਾਂ ਦੇ ਵੱਡੇ ਕਾਫ਼ਲੇ ਨੇ ਸਿੰਘੂ ਬਾਰਡਰ ’ਤੇ ਨਵਾਂ ਸਾਲ ਮਨਾਉਂਣ ਤੇ ਦੇਸ਼ ਭਰ ਦੇ ਕਿਸਾਨਾ ਨਾਲ ਇਕ-ਮੁੱਠਤਾ ਤੇ ਇਕ-ਜੁੱਟਤਾ ਪ੍ਰਗਟਾਉਂਣ ਲਈ ਪ੍ਰਗਤੀਸ਼ੀਲ ਲੇਖਕ ਸੰਘ ਦੇ ਰਾਸ਼ਟਰੀ ਜਨਰਲ ਸੱਕਤਰ ਡਾ. ਸੁਖਦੇਵ ਸਿੰਘ ਸਿਰਸਾ, ਇਪਟਾ ਦੇ ਸੂਬਈ ਪ੍ਰਧਾਨ ਸੰਜੀਵਨ ਸਿੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਦੀ ਰਹਨੁਮਾਈ ਹੇਠ ਸ਼ਿਰਕਤ ਕੀਤੀ। ਨਾਟਕਕਾਰ ਸੰਜੀਵਨ ਸਿੰਘ ਨੇ ਕਿਹਾ ਕਿ ਨੇ ਕਿਹਾ ਕਿ ਲੋਕ-ਰੋਹ ਤਾਂ ਫੇਰ ਵੀ ਕਦੇ ਕਦਾਈ ਵੇਖਣ/ਸੁਣਨ ਨੂੰ ਮਿਲ ਜਾਂਦਾ ਹੈ ਪਰ ਲੋਕ-ਵਿਦਰੋਹ ਕਈ ਦਹਾਕਿਆਂ ਬਾਅਦ ਨਜ਼ਰੀਂ ਆਉਂਦਾ ਹੈ। ਲੋਕ-ਲਹਿਰ ਤਾਂ ਕਦੇ-ਕਦਾਈ ਉਠ ਹੀ ਪੈਂਦੀ ਹੈ ਪਰ ਲੋਕ-ਕਹਿਰ ਦਾ ਭੁਚਾਲ ਸਦੀਆਂ ਬਾਅਦ ਹੀ ੳੁੱਠਦਾ ਹੈ।ਇਪਟਾ ਦੇ ਰਾਸ਼ਟਰੀ ਜਨਰਲ ਸੱਕਤਰ ਰਾਕੇਸ਼ ਵੇਦਾ ਦੀ ਅਗਵਾਈ ਹੇਠ ਇਪਟਾ ਕਾਰਕੁਨਾ ਦਲੀਪ ਰਘੂਵੰਸ਼ੀ (ਆਗਰਾ), ਸਤੀਸ਼ ਕੁਮਾਰ (ਮੈਸੂਰੀ), ਪ੍ਰਿਯ ਤੇ ਅਨਸ (ਦਿੱਲੀ), ਇਨਾਬ (ਪਟਨਾ) ਨੇ ਕਿਸਾਨੀ ਅਤੇ ਲੋਕ-ਮਸਲਿਆਂ ਦੀ ਗੱਲ ਕਰਦੇ ਸਮੂਹ ਗਾਣ ਪੇਸ਼ ਕੀਤੇ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਾਮਲ ਹੋਏ ਉਰਦੂ, ਹਿੰਦੀ, ਰਾਜਸਥਾਨੀ, ਮੈਥਿਲੀ ਤੇ ਪੰਜਾਬੀ ਵਿਦਵਾਨ, ਰੰਗਕਰਮੀਅ, ਕਲਮਕਾਰ ਏ.ਐਮ.ਜੀ.ਯੂ. ਸਾਬਕਾ ਵਾਇਸ ਚਾਂਸਲਰ ਤੇ ਨਾਵਲਕਾਰ ਵਿਭੂਤੀ ਨਾਰਇਣ ਰਾਏ,ਨਾਵਲਕਾਰ ਸ਼ਿਵ ਮੂਰਤੀ, ਸਮਾਜ ਸ਼ਾਸ਼ਤਰੀ ਡਾ. ਦੀਪਕ ਮਲਿਕ, ਫ਼ਰਹਤ ਰਿਜ਼ਵੀ,ਅਨੀਸ ਆਜ਼ਮੀ,ਰਾਕੇਸ਼ ਵੇਦਾ ਅਤੇ ਪੰਜਾਬ ਭਰ ਤੋਂ ਸ਼ਮੂਲੀਅਤ ਕਰ ਰਹੇ ਡਾ. ਸੁਖਦੇਵ ਸਿੰਘ ਸਿਰਸਾ, ਸੁਰਜੀਤ ਜੱਜ, ਦਰਸ਼ਨ ਬੁੱਟਰ, ਜੋਗਾ ਸਿੰਘ, ਸੁਸ਼ੀਲ ਦੁਸ਼ਾਂਝ, ਮੱਖਣ ਕੋਹਾੜ, ਬਲਵਿੰਦਰ ਸੰਧੂ, ਨੀਤੂ ਅਰੋੜਾ ਤੇ ਸਬਦੀਸ਼ ਨੇ ਕਿਹਾ ਕਿ ਹਿੰਦੋਸਤਾਨ ਦੇ ਹਾਕਿਮ ਨੇ ਤਾਕਤ ਦੇ ਨਸ਼ੇ ਵਿਚ ਚੂਰ ਤੇ ਮਗ਼ਰੂਰ ਹੋ ਕੇ ਧੱਕੇਸ਼ਾਹਆਂ, ਵਧੀਕੀਆਂ ਤੇ ਆਪਹੁਦਰੀਆਂ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਹੈ।ਖੇਤੀ ਦੇ ਧੰਦੇ ਨੂੰ ਤਬਾਹ ਤੇ ਬਰਬਾਦ ਕਰਨ ਵਾਲੇ ਤਿੰਨੇ ਕਾਲੇ ਕਾਨੂੰਨ ਵੀ ਇਸੇ ਕੜੀ ਦਾ ਹਿੱਸਾ ਹਨ।ਸੈਕੜਿਆਂ ਸਾਲਾਂ ਬਾਅਦ ਸੱਤਾ ਪ੍ਰਾਪਤੀ, ਉਹ ਵੀ ਪੂਰਣ ਬੁਹਮੱਤ ਨਾਲ। ਵੱਡੇ-ਵੱਡੇ ਬੌਦਲ ਜਾਂਦੇ ਹਨ। ਦੌਲਤ, ਸ਼ੌਹਰਤ ਤੇ ਸੱਤਾ ਪਚਾਉਂਣੀ ਜਣੇ-ਖਣੇ ਦੇ ਵੱਸ ਦਾ ਕੰਮ ਨਹੀਂ। ਹੋਰਨਾ ਤੋਂ ਇਲਾਵਾ ਇੰਦਰਜੀਤ ਰੂਪੋਵਾਲੀ, ਬਲਕਾਰ ਸਿੱਧੂ, ਕੇ.ਐਨ.ਸਿੰਘ ਸੇਖੋਂ, ਰਮੇਸ਼ ਯਾਦਵ, ਡਾ. ਕੁਲਦੀਪ ਸਿੰਘ ਦੀਪ, ਸੁਲਖਣ ਸਰਹੱਦੀ, ਗੁਰਮੀਤ ਪਾਹੜਾ, ਰਾਬਿੰਦਰ ਸਿੰਘ ਰੱਬੀ, ਸੁਰਿੰਦਰ ਰਸੂਲਪੁਰੀ, ਜਸਪਾਲ ਮਾਣਖੇੜਾ, ਰਣਬੀਰ ਰਾਣਾ, ਜਨੈਂਦਰ ਚੌਹਾਨ, ਲਛਮਣ ਸਿੰਘ ਮਲੂਕਾ, ਜੇ.ਸੀ. ਪਰਿੰਦਾ, ਸਰਬਜੀਤ ਰੂਪੋਵਾਲੀ. ਸੁਰਿੰਦਰਪਰੀਤ ਘਣੀਆਂ, ਗੁਲਜ਼ਾਰ ਪੰਧੇਰ, ਧਰਮਿੰਦਰ ਔਲਖ, ਪੰਜਾਬੀ ਫਿਲਮਾਂ ਦੀ ਅਦਾਕਾਰਾ ਸਾਵਣ ਰੂਪੋਵਾਲੀ, ਡਾ. ਤਰਸਪਾਲ ਕੌਰ,ਅਨੀਤਾ ਸ਼ਬਦੀਸ਼, ਕਮਲ ਦੁਸਾਂਝ, ਸਰਬਜੀਤ ਰੂਪੋਵਾਲੀ, ਰਿੱਤੂਰਾਗ ਕੌਰ,ਊਦੈ ਰਾਗ ਸਿੰਘ, ਅਸ਼ਨਵੀ ਬਾਗੜੀ, ਗੁਰਬਾਜ਼ ਸਿੰਘ ਛੀਨਾ, ਤੇਜਾ ਸਿੰਘ ਤਿਲਕ, ਕਿਰਨਜੀਤ ਬਰਨਾਲਾ ਨੇ ਵੀ ਇਸ  ਸੰਘਰਸ਼ੀ ਯੋਧਿਆਂ ਨਾਲ ਨਵਾਂ ਸਾਲ ਮਨਾਇਆ।

100 ਤੋਂ ਜ਼ਿਆਦਾ ਸਰਕਾਰੀ ਕੰਪਨੀਆਂ ਨੇ ਪੀਏਮ ਕੇਅਰਸ ਵਿੱਚ ਤਨਖਾਹ ਵਿੱਚੋਂ ਦਾਨ ਕੀਤੇ 155 ਕਰੋੜ ਰੁਪਏ: ਰਿਪੋਰਟ

ਇੰਡਿਅਨ ਐਕਸਪ੍ਰੇਸ ਦੇ ਅਨੁਸਾਰ, ਇੱਕ ਆਰਟੀਆਈ ਤੋਂ ਪਤਾ ਚੱਲਿਆ ਹੈ ਕਿ 101 ਸਾਰਵਜਨਿਕ ਖੇਤਰ ਦੀਆਂ ਇਕਾਇਆਂ…

ਦਿੱਲੀ ਵਿੱਚ ਮੁੱਠਭੇੜ ਦੇ ਬਾਅਦ ਗ੍ਰਿਫਤਾਰ ਕੀਤੇ ਗਏ 5 ਵਿੱਚੋਂ 2 ਲੋਕ ਬਲਵਿੰਦਰ ਸਿੰਘ ਦੀ ਹੱਤਿਆ ਦੇ ਆਰੋਪੀ

ਦਿੱਲੀ ਵਿੱਚ ਮੁੱਠਭੇੜ ਦੇ ਬਾਅਦ ਗ੍ਰਿਫਤਾਰ ਕੀਤੇ ਗਏ 5 ਵਿੱਚੋਂ 2 ਲੋਕਾਂ ਦੀ ਪਹਿਚਾਣ ਇੱਕ ਪ੍ਰਤੀਬੰਧਿਤ…

ਟੀਏਮਸੀ ਕਿਸਾਨਾਂ ਦੇ ਨਾਲ ਖੜੀ ਹੈ ਲੇਕਿਨ ਭਾਰਤ ਬੰਦ ਦਾ ਸਮਰਥਨ ਨਹੀਂ ਕਰਣਗੇ: ਏਮਪੀ ਸੌਗਤ ਰਾਏ

ਤ੍ਰਣਮੂਲ ਕਾਂਗਰਸ (ਟੀਏਮਸੀ) ਦੇ ਸੰਸਦ ਸੌਗਤ ਰਾਏ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਟੀਏਮਸੀ ਆਂਦੋਲਨਕਾਰੀ…

ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਰਹੇਗਾ ਭਾਰਤ ਬੰਦ, ਆਮ ਆਦਮੀ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ: ਭਾਰਤੀ ਕਿਸਾਨ ਸੰਘ

ਭਾਰਤੀ ਕਿਸਾਨ ਸੰਘ ਦੇ ਪ੍ਰਵਕਤਾ ਰਾਕੇਸ਼ ਟਿਕੈਤ ਨੇ ਸੋਮਵਾਰ ਨੂੰ ਕਿਹਾ ਕਿ ਕਿਸਾਨਾਂ ਦੁਆਰਾ ਮੰਗਲਵਾਰ ਨੂੰ…

ਖਹਿਰਾ ਵੱਲੋਂ ਪੰਜਾਬ ਦੇ ਸਾਰੇ ਹੀ ਗੈਰ ਭਾਜਪਾ ਚੁਣੇ ਹੋਏ ਨੁਮਾਂਇੰਦੇਆਂ ਨੂੰ ਦਿੱਲੀ ਵਿਖੇ ਕਿਸਾਨ ਧਰਨੇ ਦੀ ਹਮਾਇਤ ਕਰਨ ਅਤੇ ਥੋਪੀ ਗਈ ਅਣ ਐਲਾਨੀ ਐਮਰਜੈਂਸੀ ਦਾ ਵਿਰੋਧ ਕਰਨ ਦੀ ਅਪੀਲ

ਭੁਲੱਥ— ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਭੁਲੱਥ ਦੇ ਵਿਧਾਇਕ ਸ: ਸੁਖਪਾਲ ਸਿੰਘ ਖਹਿਰਾ ਨੇ ਅੱਜ…

ਇਪਟਾ, ਪੰਜਾਬ ਦੇ ਕਾਰਕੁਨਾਂ ਤੇ ਰੰਗਕਰਮੀਆਂ ਨੇ ਦੇਸ਼ ਭਰ ਦੇ ਕਿਸਾਨ ਅੰਦੋਲਨਕਾਰੀਆਂ ਵੱਲੋਂ ਲਾਏ ਧਰਨੇ ਵਿਚ ਸ਼ਾਮਿਲ ਹੋਣ ਲਈ ਪਹੁੰਚੇ ਸਿੰਘੂ ਬਾਰਡਰ

ਪੰਜਾਬ ਦੇ ਨੋਜਵਾਨਾ ਨੇ ਆਪਣੇ ਉਪਰ ਲੱਗੇ ਨਸ਼ੇੜੀ ਤੇ ਵਿਹਲੜ ਹੋਣ ਦੇ ਦਾਗ ਧੋਤੇ -ਸੰਜੀਵਨ ਸਿੰਘ…

ਕਿਸਾਨ ਅੰਦੋਲਨ ਦੇ ਵਿੱਚ ਕੋਵਿਡ-19 ਦੇ ਖਤਰੇ ਨੂੰ ਵੇਖਦੇ ਹੋਏ ਸਿੰਘੂ ਬਾਰਡਰ ਉੱਤੇ ਲਗਾ ਮੇਡੀਕਲ ਕੈਂਪ

ਦਿੱਲੀ ਦੇ ਨਾਲ ਸਟੇ ਸਿੰਘੂ ਬਾਰਡਰ ਦੇ ਕੋਲ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ…

ਪ੍ਰਦਰਸ਼ਨਕਾਰੀ ਕਿਸਾਨਾਂ ਨੇ ਗੁਰੂ ਨਾਨਕ ਜੈਅੰਤੀ ਉੱਤੇ ਕੀਤਾ ਪਾਠ, ਸੁਰੱਖਿਆ-ਕਰਮੀਆਂ ਨੂੰ ਵੰਡਿਆ ਪ੍ਰਸਾਦ

ਟਿਕਰੀ ਬਾਰਡਰ (ਦਿੱਲੀ-ਹਰਿਆਣਾ) ਉੱਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਸੋਮਵਾਰ ਨੂੰ ਗੁਰੂ ਨਾਨਕ ਜੈਅੰਤੀ ਦੇ ਮੌਕੇ…

Install Punjabi Akhbar App

Install
×