ਨਿਊਜ਼ੀਲੈਂਡ ਵਿਖੇ “ਦੂਸਰੀਆਂ ਸਿੱਖ ਖੇਡਾਂ” ਲਈ ਤਾਰੀਖਾਂ ਦਾ ਐਲਾਨ -ਹੋਣਗੀਆਂ 28-29 ਨਵੰਬਰ ਨੂੰ ਟਾਕਾਨੀਕੀ ਵਿਖੇ

ਆਸਟ੍ਰੇਲੀਆ ਤੋਂ ਬਾਅਦ ਪਿੱਛਲੇ ਸਾਲ ਨਿਊਜ਼ੀਲੈਂਡ ਵਿੱਚ ਸ਼ੁਰੂ ਕੀਤੀਆਂ ਗਈਆਂ ਰਿਵਾਇਤੀ ਸਿੱਖ ਖੇਡਾਂ ਦੀ ਲੜੀ ਨੂੰ…

‘ਆਸਟ੍ਰੇਲੀਆਈ ਫੈਸ਼ਨ ਹਫਤਾ’ 2021 ਲਈ ਤਾਰੀਖਾਂ ਅਤੇ ਨਵੇਂ ਟਾਈਟਲ ਦਾ ਐਲਾਨ

2021 ਵਿੱਚ ‘ਆਸਟ੍ਰੇਲੀਆਈ ਫੈਸ਼ਨ ਹਫਤਾ’ ਮਨਾਉਣ ਵਾਸਤੇ 31 ਮਈ ਤੋਂ 4 ਜੂਨ, 2021 ਦੀਆਂ ਤਾਰੀਖਾਂ ਦਾ…

ਨਿਊ ਸਾਊਥ ਵੇਲਜ਼ ਵਿੱਚ ਮਨਾਇਆ ਜਾ ਰਿਹਾ ‘ਗੋਨ ਫਿਸ਼ਿੰਗ ਡੇਅ’ 18 ਤਾਰੀਖ ਨੂੰ

ਖੇਤੀਬਾੜੀ ਮੰਤਰੀ ਸ੍ਰੀ ਐਡਮ ਮਾਰਸ਼ਲ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਆਉਣ ਵਾਲੇ ਐਤਵਾਰ ਯਾਨੀ ਕਿ 18 ਅਕਤੂਬਰ…

ਵਿਕਟੋਰੀਆ ਅੰਦਰ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਅਧੀਨ 89 ਨੂੰ ਜੁਰਮਾਨਾ -ਬਲੈਕ ਰਾਕ ਪਾਰਟੀ ਵਾਲੇ ਵੀ ਸ਼ਾਮਿਲ

(ਦ ਏਜ ਮੁਤਾਬਿਕ) ਬੀਤੇ ਕੱਲ੍ਹ ਵਿਕਟੋਰੀਆ ਪੁਲਿਸ ਵੱਲੋਂ ਰਾਜ ਅੰਦਰ ਘੱਟੋ ਘੱਟ 89 ਲੋਕਾਂ ਨੂੰ ਕੋਵਿਡ-19…

ਕੁਈਨਜ਼ਲੈਂਡ ਵਿੱਚ ਦੋ ਕਰੋਨਾ ਦੇ ਮਾਮਲੇ ਦਰਜ -ਦੋਹੇਂ ਹੋਟਲ ਕੁਆਰਨਟੀਨ ਨਾਲ ਸਬੰਧਤ

(ਦ ਏਜ ਮੁਤਾਬਿਕ) ਵਧੀਕ ਪ੍ਰੀਮੀਅਰ ਸਟੀਵਨ ਮਾਈਲਜ਼ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਕਿਬ, ਰਾਜ ਅੰਦਰ ਬੀਤੀ ਰਾਤ…

ਨਿਊ ਸਾਊਥ ਵੇਲਜ਼ ਅੰਦਰ ਇੱਕ ਸਥਾਨਕ ਕੋਵਿਡ-19 ਦਾ ਮਾਮਲਾ ਦਰਜ ਅਤੇ 5 ਹੋਟਲ ਕੁਆਰਨਟੀਨ ਦੇ..

(ਦ ਏਜ ਮੁਤਾਬਿਕ) ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਰਾਜ ਅੰਦਰ ਇੱਕ ਨਵਾਂ ਕੋਵਿਡ-19…

ਸੁਰੱਖਿਆ ਅਧੀਨ ਰਹਿ ਰਹੇ ਇੰਡੀ-ਜੀਨਸ ਬੱਚਿਆਂ ਦੀ ਗਿਣਤੀ ਵਿੱਚ ਲਗਾਤਾਰ ਇਜ਼ਾਫ਼ਾ -ਇੱਕ ਰਿਪੋਰਟ

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਸਿਹਤ ਅਤੇ ਕਲਿਆਣਕਾਰੀ ਅਦਾਰੇ (Australian Institute of Health and Welfare) ਦੇ…

ਵਿਕਟੋਰੀਆ ਵਿੱਚ 2 ਕਰੋਨਾ ਦੇ ਨਵੇਂ ਮਾਮਲੇ ਦਰਜ -ਪਰੰਤੂ ਕੋਈ ਮੌਤ ਨਹੀਂ

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਰਾਜ ਅੰਦਰ…

ਯੂਕਰੇਨ ਵਿੱਚ 2014 ਦੇ ਐਮ.ਐਚ.17 ਨੂੰ ਮਾਰ ਗਿਰਾਏ ਜਾਣ ਤੋਂ ਰੂਸ ਨੇ ਗੱਲਬਾਤ ਤੋਂ ਖਿੱਚਿਆ ਹੱਥ

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) 2014 ਦੇ ਜੁਲਾਈ ਦੀ 17 ਤਾਰੀਖ ਨੂੰ ਯੂਕਰੇਨ ਵਿੱਚ ਉਡਾਣ ਭਰ ਰਿਹਾ…

ਅੰਗਰੇਜੀ ਨਹੀਂ ਤਾਂ ਸਥਾਈ ਨਿਵਾਸ ਵੀ ਨਹੀਂ: ਆਸਟ੍ਰੇਲੀਆ

2021 ਦੇ ਅਖੀਰ ਵਿਚ ਆਸਟਰੇਲੀਆਈ ਸਹਿਭਾਗੀ ਵੀਜ਼ਾ ਲਈ ਨਵੇਂ ਨਿਯਮ ਜਾਰੀ ਵਿਰੋਧੀ ਧਿਰਾਂ, ਸੰਸਥਾਵਾਂ ਅਤੇ ਭਾਰਤੀ ਭਾਈਚਾਰੇ ਵੱਲੋਂ ਨਿਖੇਧੀ (ਬ੍ਰਿਸਬੇਨ) ਇੱਥੇ ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੂਜ ਨੇ ਕਿਹਾ ਕਿ ਹੁਣ ਆਸਟਰੇਲੀਆ ਦੇ ਸਹਿਭਾਗੀ (ਪਾਰਟਨਰ) ਵੀਜ਼ਾ ਬਿਨੈਕਾਰ ਅਤੇ ਉਨ੍ਹਾਂ ਦੇ ਸਥਾਈ ਨਿਵਾਸੀ ਸਪਾਂਸਰਾਂ ਲਈ ਨਵੇਂ ਨਿਯਮਾਂ ਤਹਿਤ ਕਾਰਜਸ਼ੀਲ ਪੱਧਰ ਦੀ ਅੰਗਰੇਜੀ ਭਾਸ਼ਾ ਦਾ ਗਿਆਨ ਜਾਂ ਇਹ ਪ੍ਰਦਰਸ਼ਿਤਕਰਨ ਦੀ ਜ਼ਰੂਰਤ ਹੋਏਗੀ ਕਿ ਉਨ੍ਹਾਂ ਨੇ ਅਗਲੇ ਸਾਲ ਦੇ ਅੱਧ ਤੋਂ ਅੰਗਰੇਜੀ ਭਾਸ਼ਾ ਸਿੱਖਣ ਲਈ ਉਚਿਤ ਯਤਨ ਕੀਤੇ ਹਨ। ਮੌਰੀਸਨ ਸਰਕਾਰ ਦਾ ਮੰਨਣਾ ਹੈ ਕਿਇਸ ਨਵੀਂ ਨੀਤੀ ਨਾਲ ਮਹਾਂਮਾਰੀ ਤੋਂ ਬਾਅਦ ਦੇ ਆਸਟਰੇਲੀਆ ਵਿਚ ਪਰਵਾਸੀਆਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਮੁਹੱਈਆ ਕਰਾਏ ਜਾ ਸਕਣਗੇ। ਇਹ ਨਵੀਂ ਨੀਤੀ 2021 ਦੇ ਅਖੀਰ ਵਿੱਚ ਲਾਗੂ ਹੋਣ ਦੀ ਸੰਭਾਵਨਾ ਹੈ। ਵਿਰੋਧੀ ਧਿਰ ਲੇਬਰ ਅਤੇ ਗਰੀਨ ਨੇ ਇਸ ਨਵੇਂ ਕਨੂੰਨ ਨੂੰਸਮਾਜਿਕ ਅਤੇ ਪਰਿਵਾਰਕ ਨਜ਼ਰੀਏ ਤੋਂ ਮਨੁੱਖਤਾ ਵਿਰੋਧੀ ਕਹਿ ਸਰਕਾਰ ਨੂੰ ਭਾਈਵਾਲ ਵੀਜ਼ਾ ਅਰਜ਼ੀ ਦੇ ਬੈਕਲਾਗ ਨੂੰ ਸਾਫ ਕਰਨ ‘ਤੇ ਧਿਆਨ ਦੇਣ ਦੀ ਨਸੀਹਤਦਿੱਤੀ ਹੈ। ਮੰਤਰੀ ਟੂਜ ਨੇ ਵੀਰਵਾਰ ਨੂੰ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ, “ਅਸੀਂ ਇਹ ਵੀ ਜਾਣਦੇ ਹਾਂ ਕਿ ਅੰਗਰੇਜੀ ਭਾਸ਼ਾ ਦੀ ਲੋੜੀਂਦੀ ਮੁਹਾਰਤ ਤੋਂ ਬਿਨਾਂਪਰਵਾਸੀ ਵਿਸ਼ੇਸ਼ ਤੌਰ ‘ਤੇ ਪਰਿਵਾਰਕ ਹਿੰਸਾ ਅਤੇ ਹੋਰ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ ਅਤੇ ਨਵਾਂ ਅੰਗਰੇਜੀ ਭਾਸ਼ਾ ਕਨੂੰਨ ਪਰਵਾਸੀਆਂ ਨੂੰ ਕੰਮਾਂ, ਪਰਿਵਾਰਕ ਹਿੰਸਾਅਤੇ ਸ਼ੋਸ਼ਣ ਵਿਰੁੱਧ ਉਨ੍ਹਾਂ ਦੀ ਰੱਖਿਆ ਕਰੇਗਾ ਜਦੋਂ ਉਹ ਆਸਟਰੇਲੀਆ ਵਿਚ ਪੱਕੇ ਤੌਰ’ ਤੇ ਰਹਿਣ ਲੱਗ ਪੈਣਗੇ।” ਗਰੀਨ ਪਾਰਟੀ ਦੇ ਨਵਦੀਪ ਸਿੰਘ ਅਨੁਸਾਰ ਆਸਟਰੇਲੀਅਨ ਸੰਵਿਧਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਅਣਹੋਂਦ ਦਾ ਲਾਹਾ ਲੈਂਦਿਆਂ ਲਿਬਰਲ ਸਰਕਾਰ, ਇਤਿਹਾਸਕ ਤੌਰ ਤੇ ਬਦਨਾਮ ਸਫ਼ੈਦ ਨੀਤੀ ਵਰਗੇ ਕਾਲੇ ਕਾਨੂੰਨ ਨੂੰ ਦੁਬਾਰਾ ਲਿਆ ਕੇ ਮਨੁੱਖੀ ਰਿਸ਼ਤਿਆਂ ‘ਤੇ ਸਵਾਲੀਆ ਚਿੰਨ੍ਹ ਲਗਾਉਣਾ ਚਾਹੁੰਦੀ ਹੈ। ਅਜਿਹਾ ਵਰਤਾਰਾ ਪਰਵਾਸੀਆਂ ਨੂੰ ਆਸਟਰੇਲੀਆ ਵਿੱਚ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਉਂਦਾ ਹੈ। ਉਹਨਾਂ ਹੋਰ ਕਿਹਾ ਕਿ ਪਰਿਵਾਰਾਂ ‘ਚ ਮਨੁੱਖੀ ਰਿਸ਼ਤਿਆਂ ਦਾ ਮਿਲਾਪ ਪਿਆਰ ਅਤੇ ਪਰਿਵਾਰਕ ਨੇੜਤਾ ਨਾਲਬਣਦਾ ਹੈ। ਜਿਸ ‘ਚ ਕਿਸੇ ਭਾਸ਼ਾ ਵਿਸ਼ੇਸ਼ ਦਾ ਗਿਆਨ ਬਹੁਤੀ ਅਹਿਮੀਅਤ ਨਹੀਂ ਰੱਖਦਾ। ਲੇਬਰ ਪਾਰਟੀ ਦੀ ਸ਼ੈਡੋ ਗ੍ਰਹਿ ਮਾਮਲਿਆਂ ਦੀ ਮੰਤਰੀ ਕ੍ਰਿਸਟੀਨਾ ਕੇਨੇਲੀਦਾ ਕਹਿਣਾ ਹੈ ਕਿ ਮਜ਼ੂਦਾ ਲਿਬਰਲ ਸਰਕਾਰ ਲੋਕਾਈ ਨੂੰ ਅੰਗਰੇਜ਼ੀ ਭਾਸ਼ਾ ਦੇ ਹੁਨਰ ਦੇ ਅਧਾਰ ‘ਤੇ ਵੰਡ ਰਹੀ ਹੈ ਜੋ ਨਿੰਦਣਯੋਗ ਵਰਤਾਰਾ ਹੈ। ਗੌਰਤਲਬ ਹੈ ਕਿਇਹ ਟੈਸਟ ਜੋ ਬਿਨੈਕਾਰ ਅਤੇ ਉਨ੍ਹਾਂ ਦੇ ਸਪਾਂਸਰ ਦੋਵਾਂ ‘ਤੇ ਲਾਗੂ ਹੁੰਦਾ ਹੈ ਜੇ ਉਹ ਇੱਕ ਆਸਟਰੇਲੀਆਈ ਨਾਗਰਿਕ ਦੀ ਬਜਾਏ ਸਥਾਈ ਨਿਵਾਸੀ ਹਨ। ਸਰਕਾਰਦਾ ਮੰਨਣਾ ਹੈ ਕਿ ਉਸਨੇ ਇਸ ਸਾਲ ਦੇ ਸ਼ੁਰੂ ਵਿੱਚ ਏ.ਐੱਮ.ਈ.ਪੀ. ਵਿਚ ਤਬਦੀਲੀਆਂ ਕਰਨ ਦੀ ਘੋਸ਼ਣਾ ਕੀਤੀ ਸੀ, ਜਿਸ ਨਾਲ ਪ੍ਰਵਾਸੀਆਂ ਦੀ ਅੰਗਰੇਜ਼ੀ ਭਾਸ਼ਾਦੀਆਂ ਕਲਾਸਾਂ ਵਿਚ ਪਹੁੰਚ ਪਹਿਲਾਂ ਨਾਲੋਂ ਵੱਧ ਗਈ ਹੈ। ਦੱਸਣਯੋਗ ਹੈ ਕਿ ਸਾਥੀ ਵੀਜ਼ਾ ਦੋ-ਪੜਾਅ ਦੀ ਪ੍ਰਕਿਰਿਆ ਹੈ। ਜਿਸ ਅਧੀਨ ਤੁਹਾਨੂੰ ਪਹਿਲਾਂ ਦੋ ਸਾਲਾਂਲਈ ਆਰਜ਼ੀ ਵੀਜ਼ਾ ਮਿਲਦਾ ਹੈ ਜਿਸ ਤੋਂ ਬਾਅਦ ਤੁਸੀਂ ਆਪਣੇ ਪ੍ਰਾਯੋਜਕਾਂ (ਸਪਾਂਸਰ ਸਾਥੀ) ਦੀ ਸਹਿਮਤੀ ਨਾਲ ਸਥਾਈ ਵੀਜ਼ਾ ਗ੍ਰਾਂਟ ਪ੍ਰਾਪਤ ਕਰਨ ਦੇ ਯੋਗ ਹੁੰਦੇਹੋ। ਇੱਥੇ ਇਹ ਦੱਸਣਾ ਮਹੱਤਵਪੂਰਨ ਹੈ ਕਿ ਨਵੀਂ ਨੀਤੀ ਅਨੁਸਾਰ ਬਿਨੈਕਾਰਾਂ ਅਤੇ ਪ੍ਰਾਯੋਜਕਾਂ ਨੂੰ ਆਰਜ਼ੀ ਵੀਜ਼ਾ (309/820) ਦੇ ਜਾਰੀ ਹੋਣ ਸਮੇਂ ਆਪਣੀ ਅੰਗਰੇਜੀ ਭਾਸ਼ਾ ਦੀ ਯੋਗਤਾ ਦਾ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਪਰ ਸਥਾਈ ਵੀਜ਼ਾ ਅਰਜ਼ੀ (100/801) ਸਮੇਂ ਇਹ ਟੈਸਟ ਲਾਜ਼ਮੀ ਹੋਵੇਗਾ।ਹਾਲਾਂਕਿ ਸਰਕਾਰ ਨੇ ਸਹਿਭਾਗੀ ਵੀਜ਼ਾ ਲਈ ਅੰਗਰੇਜੀ ਭਾਸ਼ਾ ਦੀ ਜ਼ਰੂਰਤ ਦੇ ਮਾਪਦੰਡਾਂ ਦਾ ਖੁਲਾਸਾ ਅਜੇ ਨਹੀਂ ਕੀਤਾ ਹੈ, ਪਰ ਇੱਥੇ ਗ੍ਰਹਿ ਮਾਮਲੇ ਵਿਭਾਗ ਦੀ ਵੈੱਬਸਾਈਟ ਦੇ ਅਨੁਸਾਰ ਭਾਸ਼ਾ ਟੈਸਟਾਂ ਦੇ ਮਾਮਲੇ ਵਿਚ, ਕਿਸੇ ਵਿਅਕਤੀ ਦੀ ਅੰਗਰੇਜੀ ਦਾ ਕਾਰਜਕੁਸ਼ਲ ਤੌਰ ‘ਤੇ ਮੁਲਾਂਕਣ ਕੀਤਾ ਜਾ ਸਕਦਾ ਹੈ ਜੇ ਉਹ ਆਈਲੈਟਸ ਵਿਚਲੇ 4 ਟੈਸਟਾਂ ‘ਚ ਔਸਤਨ 4.5 ਬੈਂਡ ਸਕੋਰ, ਪੀਟੀਈ ਵਿਚ ਹਰੇਕ ਹਿੱਸੇ ਲਈ ਘੱਟੋ ਘੱਟ ਸਮੁੱਚੇ 30 ਬੈਂਡ ਸਕੋਰ, ਟੌਇਫਲ ਵਿੱਚ 32 ਦਾ ਕੁੱਲ ਬੈਂਡ ਸਕੋਰ ਅਤੇ ਸੀਏਈ ਦੇ ਚਾਰ ਭਾਗਾਂ ‘ਚ ਹਰੇਕ ਲਈ ਸਮੁੱਚੇ ਤੌਰ ਤੇ 147 ਬੈਂਡ ਸਕੋਰ ਹੋਣਾ ਲਾਜ਼ਮੀ ਹੈ। ਵੀਜ਼ਾ ਮਾਹਰਾਂ ਦਾ ਮੰਨਣਾ ਹੈ ਕਿ ਇਸ ਨਵੇਂ ਕਨੂੰਨ ਨਾਲ ਭਾਰਤ ਵਰਗੇ ਸਰੋਤ ਦੇਸ਼ਾਂ ਦੇ ਬਿਨੈਕਾਰਾਂ ਲਈ ਬਹੁਤੀ ਮੁਸ਼ਕਲ ਨਹੀਂ ਹੋਣੀ ਚਾਹੀਦੀ ਜਿਥੇ ਬਹੁਤੇ ਲੋਕ ਜ਼ਿਆਦਾਤਰ ਕਿੱਤਾਮੁਖੀ ਹੁਨਰ ਅਤੇ ਅੰਗਰੇਜੀ ਭਾਸ਼ਾ ਦਾ ਗਿਆਨ ਰੱਖਦੇ ਹਨ।