ਵਿਕਟੌਰੀਆ ਵਿੱਚ ਕਰੋਨਾ ਪੀੜਿਤਾਂ ਦਾ ਹਸਪਤਾਲਾਂ ਦਾ ਆਂਕੜਾ ਆਇਆ 1000 ਤੋਂ ਥੱਲੇ

ਕਰੋਨਾ ਦੇ ਨਵੇਂ 12,755 ਮਾਮਲੇ ਅਤੇ 39 ਮੌਤਾਂ ਦਰਜ ਸਿਹਤ ਮੰਤਰੀ ਨੇ ਬੂਸਟਰ ਡੋਜ਼ ਲਈ ਕੀਤੀ…

ਨਿਊ ਸਾਊਥ ਵੇਲਜ਼ ਵਿਚਲੇ ਸਕੂਲਾਂ ਬਾਰੇ ਸਰਕਾਰ ਨੇ ਐਲਾਨੇ ਨਵੇਂ ਕੋਵਿਡ ਪਲਾਨ

ਹਫ਼ਤੇ ਵਿੱਚ ਦੋ ਵਾਰੀ ਹੋਣਗੇ ਰੈਪਿਡ ਟੈਸਟ ਭਾਵੇਂ ਅਧਿਕਾਰਿਕ ਤੌਰ ਤੇ ਰਾਜ ਭਰ ਵਿਚ ਸਕੂਲ ਖੁੱਲ੍ਹਣ…

ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ ਨਵੇਂ 13,333 ਮਾਮਲੇ ਅਤੇ 35 ਮੌਤਾਂ ਦਰਜ

ਹਸਪਤਾਲਾਂ ਵਿੱਚ ਕਰੋਨਾ ਪੀੜਿਤਾਂ ਦੀ ਗਿਣਤੀ ਵਧੀ ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨੇ ਤਾਜ਼ਾ ਜਾਣਕਾਰੀ ਰਾਹੀਂ ਦੱਸਿਆ ਕਿ…

ਨਿਊ ਸਾਊਥ ਵੇਲਜ਼ ਦੇ ਸਿਹਤ ਮੰਤਰੀ ਲੋਕਾਂ ਕੋਲੋਂ ਖ਼ਫ਼ਾ……?

ਸਿਹਤ ਮੰਤਰੀ ਬਰੈਡ ਹਜ਼ਰਡ ਨੇ ਰਾਜ ਦੀ ਜਨਤਾ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ…

16-17 ਸਾਲ ਦੇ ਨਵਯੁਵਕਾਂ ਲਈ ਫਾਈਜ਼ਰ ਬੂਸਟਰ ਡੋਜ਼ ਨੂੰ ਮਾਨਤਾ…?

ਆਸਟ੍ਰੇਲੀਆ ਮੈਡੀਕਲ ਰੈਗੁਲੇਟਰ ਟੀ.ਜੀ.ਏ. (The Therapeutic Goods Administration) ਨੇ 16-17 ਸਾਲ ਦੇ ਨਵਯੁਵਕਾਂ ਲਈ ਫਾਈਜ਼ਰ ਵੈਕਸੀਨ…

‘ਆਸਟਰੇਲੀਆ ਦਿਵਸ’ ਦੀ ਮਿਤੀ ਨੂੰ ਬਦਲਣ ਦੀ ਮੰਗ ਉੱਠੀ

ਪ੍ਰਦਰਸ਼ਨਕਾਰੀਆਂ ‘ਸ਼ਰਮ ਕਰੋ’ ਦੇ ਨਾਅਰਿਆਂ ਨਾਲ ਸਰਕਾਰ ਨੂੰ ਭੰਡਿਆ (ਬ੍ਰਿਸਬੇਨ) ਇੱਥੇ 26 ਜਨਵਰੀ ਨੂੰ ਸੰਘੀ ਅਤੇ ਸੂਬਾ ਸਰਕਾਰਾਂ ਵੱਲੋਂ  ਦੇਸ਼ ਭਰ ਵਿੱਚ ‘ਆਸਟਰੇਲੀਆ ਡੇਅ’ ਨੂੰ ਸਮਰਪਿਤ ਰਾਜਸੀ ਸਮਾਗਮ ਸਨਮਾਨਾਂ ਨਾਲ ਕਰਵਾਏ ਗਏ ਉੱਥੇ ਆਸਟਰੇਲੀਆ ਦੇ ਬਹੁਤੇ ਸ਼ਹਿਰਾਂ ‘ਚ ਹਜ਼ਾਰਾਂ ਲੋਕਾਂ ਨੇ ਵੱਡੀਆਂ ਰੈਲੀਆਂ ਅਤੇ ਇਕੱਤਰਤਾ ਕਰਕੇ ਸਰਕਾਰਾਂ ਪ੍ਰਤੀ ਵਿਰੋਧ ਦਰਜ ਕੀਤਾ। ਪੁਲੀਸ ਦੀ ਮੌਜੂਦਗੀ ਵਿੱਚ ਹਜ਼ਾਰਾਂ ਲੋਕਾਂ ਨੇ ਸਿਡਨੀ, ਮੈਲਬਾਰਨ, ਕੈਨਬਰਾ, ਗੋਲਡ ਕੋਸਟ, ਬ੍ਰਿਸਬੇਨ ਆਦਿ ਸ਼ਹਿਰਾਂ ਦੇ ਧੁਰ ਅੰਦਰ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਰਾਹੀਂਇਸ ਦਿਨ ਨੂੰ ਆਸਟਰੇਲੀਆ ਲਈ ‘ਸੋਗ ਦਾ ਦਿਨ’, ‘ਸਰਵਾਈਵਲ ਡੇ’ ਜਾਂ ‘ਇਨਵੈਸ਼ਨ ਡੇਅ’ ਬਿਆਨਿਆ। ਬੁਲਾਰਿਆਂ ਨੇ ਆਪਣੇ ਸਾਂਝੇ ਸੰਦੇਸ਼ ‘ਚ ਕਿਹਾ ਕਿ ਇਹ ਵਰਤਾਰਾ ਮਨੁੱਖਤਾ ਵਿਰੋਧੀ ਹੈ ਕਿ ਸਰਕਾਰਾਂ ਸਾਨੂੰ ਸਾਡੀ ਨਸਲਕੁਸ਼ੀ ਦਾ ਜਸ਼ਨ ਮਨਾਉਣ ਲਈ ਹਰ ਸਾਲ ਪ੍ਰੇਰਦੀਆਂ ਹਨ। ਉਹਨਾਂ ਕਿਹਾ ਕਿ ਬ੍ਰਿਟਿਸ਼ ਨੇ ਸਾਡੀ ਕੌਮ ਦਾ ਘਾਣ, ਔਰਤਾਂ ਨਾਲ ਬਲਾਤਕਾਰ, ਸਾਡੇ ਬੱਚਿਆਂ ਦੀ ਚੋਰੀ, ਸਾਡੀਆਂ ਜ਼ਮੀਨਾਂ ਅਤੇ ਦਰਿਆਵਾਂ ਨੂੰ ਜ਼ਹਿਰੀਲਾ ਕਰਨਾ, ਸਾਡੀਆਂ ਭਾਸ਼ਾਵਾਂ ਦੀ ਹੋਂਦ ਨੂੰ ਮਿਟਾਉਣ ਆਦਿ ਵਰਗੇ ਘਿਨਾਉਣੇ ਕਾਰਨਾਮਿਆਂ ਤੋਂ ਬਾਅਦ ਇਸ ਦਿਨ 1788 ਈਸਵੀ ਨੂੰ ਸਾਨੂੰ ਬਸਤੀ ਬਣਾ ਸਿਡਨੀ ਕੋਵ ਵਿਖੇ ਆਪਣਾ ਬ੍ਰਿਟਿਸ਼ ਝੰਡਾ ਲਹਿਰਾਇਆ ਸੀ। ਇਹ ਬਸਤੀਵਾਦ ਨੀਤੀ ਤਹਿਤ ਸਾਡੀ ਅਸਲ ਗੁਲਾਮੀ ਦੀ ਸ਼ੁਰੂਆਤ ਸੀ। ਇਸ ਲਈ ਹਰ ਆਸਟਰੇਲੀਅਨ ਲਈ ਇਹ ਦਿਹਾੜਾ ਮਾਣ ਨਾ ਹੋ ਕੇ ਕਲੰਕ ਮਾਤਰ ਹੈ। ਅਸੀਂ ਸਾਰੇ ਅੱਜ ਇੱਥੇ ਆ ਕੇ ਮਾਣ ਮਹਿਸੂਸ ਕਰਦੇ ਹਾਂ ਪਰ ਫਿਰ ਵੀ ਇਹ ਜਾਣ ਕੇ ਦੁਖੀ ਹਾਂ ਕਿ ਸਾਨੂੰ ਅੱਜ ਵੀ ਇੱਥੇ ਕਿਉਂ ਖੜ੍ਹਾ ਹੋਣਾ ਪੈ ਰਿਹਾ ਹੈ? ਬੁਲਾਰਿਆਂ ਨੇ ਸਰਕਾਰ ਤੋਂ ਆਸਟਰੇਲੀਆ ਦਿਵਸ ਦੀ ਮਿਤੀ ਨੂੰ 26 ਜਨਵਰੀ ਤੋਂ ਬਦਲਣ ਦੀ ਮੰਗ ਵੀ ਕੀਤੀ। ਭਾਵੁਕ ਪ੍ਰਦਰਸ਼ਨਕਾਰੀਆਂ ਨੇ ‘ਸ਼ਰਮ ਕਰੋ’ ਦੇ ਨਾਅਰੇ ਲਗਾਏ ਅਤੇ ਕਿਹਾ ਕਿ ਉਸ ਸਮੇਂ ਬਹੁਤ ਸਾਰੇ ਸਵਦੇਸ਼ੀ ਲੋਕ ਜਾਂ ਤਾਂ ਜੇਲ੍ਹਾਂ ਵਿੱਚ ਸਨ, ਜਾਂ ਇੱਕ ‘ਟੁੱਟੀ’ ਕਾਨੂੰਨੀ ਪ੍ਰਣਾਲੀ ਵਿੱਚ ਫਸ ਗਏ ਸਨ। ਸਾਨੂੰ ਇਨਸਾਫ਼ ਨਹੀਂ ਮਿਲਿਆ। ਦੱਸਣਯੋਗ ਹੈ ਕਿ ਸਮੂਹ ਭਾਰਤੀਆਂ ਨੇ ਭਾਰਤੀ ਗਣਤੰਤਰ ਦਿਵਸ ਨੂੰ ਮਨਾਉਂਦਿਆਂ ਹੋਇਆਂ ਇਹਨਾਂ ਵਿਰੋਧ ਰੈਲੀਆਂ ‘ਚ ਹਿੱਸਾ ਲਿਆ ਅਤੇ ਹਾਅ ਦਾ ਨਾਅਰਾ ਮਾਰਿਆ।

ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 17,316 ਮਾਮਲੇ ਦਰਜ, 29 ਮੌਤਾਂ

ਆਈ.ਸੀ.ਯੂ. ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਵਧੀ ਤਾਜ਼ਾ ਜਾਣਕਾਰੀ ਮੁਤਾਬਿਕ, ਨਿਊ ਸਾਊਥ ਵੇਲਜ਼ ਵਿੱਚ ਬੀਤੇ 24…

ਵਿਕਟੌਰੀਆ ਵਿੱਚ ਕਰੋਨਾ ਦੇ ਨਵੇਂ 13,755 ਮਾਮਲੇ ਦਰਜ, 15 ਮੌਤਾਂ

ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਤਾਜ਼ਾ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ…

ਕਰੋਨਾ ਆਊਟਬ੍ਰੇਕ… ਟੌਂਗਾ ਵੱਲ ਮਦਦ ਪਹੁੰਚਾ ਰਹੇ ਐਚਮਾਸ ਦੇ ਕੀ ਹਨ ਹਾਲਾਤ…?

ਕੀ ਕਿਹਾ ਰੱਖਿਆ ਮੰਤਰੀ ਨੇ….? ਰੱਖਿਆ ਮੰਤਰੀ ਪੀਟਰ ਡਟਨ ਨੇ ਆਪਣੇ ਤਾਜ਼ੇ ਬਿਆਨਾਂ ਰਾਹੀਂ ਐਚਮਾਸ ਐਡੀਲੇਡ…

ਚੀਨ ਅਤੇ ਆਸਟ੍ਰੇਲੀਆ ਦਰਮਿਆਨ ਸੁਧਰਨਗੇ ਰਿਸ਼ਤੇ….?

ਆਇਆ ਚੀਨ ਦਾ ਨਵਾਂ ਰਾਜਦੂਤ…. ਬੀਤੇ ਕੱਲ੍ਹ, ਜ਼ਿਆਓ ਕੀ-ਆਨ ਨੇ ਆਸਟ੍ਰੇਲੀਆ ਵਿਖੇ, ਚੀਨ ਦੀ ਤਰਫ਼ੋਂ ਨਵੇਂ…

Install Punjabi Akhbar App

Install
×