ਸਿੱਖ ਨੌਜਵਾਨ ਨੂੰ ਨਸਲੀਭੇਦ ਭਾਵ ਵਾਲੀਆਂ ਟਿੱਪਣੀਆਂ ਕਰਨ ਅਤੇ ਘੱਟ ਮਿਹਨਤਾਨਾ ਦੇਣ ਵਾਲੇ ਲਿੱਕਰ ਸਟੋਰ ਮਾਲਕ ਨੂੰ ਭਾਰੀ ਜ਼ੁਰਮਾਨਾ

ਇਥੋਂ ਦੇ ਮਾਊਂਟ ਰੌਸਕਿਲ ਇਲਾਕੇ ਦੇ ਵਿਚ ਇਕ ਲਿੱਕਰ ਸਟੋਰ ਮਾਲਕ ਨੂੰ ਹਿਊਮਨ ਰਾਈਟਸ ਟ੍ਰਿਬਿਊਨਲ ਵੱਲੋਂ 45000 ਡਾਲਰ ਦਾ ਭਾਰੀ ਜ਼ੁਰਮਾਨਾ ਇਸ ਕਰਕੇ ਕੀਤਾ ਗਿਆ ਹੈ ਕਿ ਉਸਨੇ 2012 ਦੇ ਵਿਚ ਆਪਣੇ ਇਕ ਕਾਮੇ ਨੂੰ ਜਿੱਥੇ ਨਸਲੀ ਟਿਪਣੀਆਂ ਕੀਤੀਆਂ ਉਥੇ ਕੰਮ ਦੇ ਬਦਲੇ ਲਗਪਗ ਅੱਧਾ ਮਿਹਨਤਾਨਾ ਦਿੰਦਾ ਸੀ। ਉਹ 6-7 ਡਾਲਰ ਹੀ ਪ੍ਰਤੀ ਘੰਟਾ ਦਿੰਦਾ ਰਿਹਾ ਜਦ ਕਿ ਉਸ ਵੇਲੇ ਦਰ 13 ਤੋਂ ਉਪਰ ਹੋਇਆ ਕਰਦੀ ਸੀ। ਸਤਨਾਮ ਸਿੰਘ ਜੋ ਕਿ ਜਨਵਰੀ 2012 ਦੇ ਵਿਚ ਇਥੇ ਪੜ੍ਹਨ ਆਇਆ ਸੀ ਪਾਰਟ ਟਾਈਮ ‘ਸਕੋਰਪੀਅਨ ਲਿੱਕਰ ਸਟੋਰ’ ਉਤੇ ਕੰਮ ਕਰਨ ਲੱਗਾ ਸੀ। ਸਟੋਰ ਮਾਲਕ ਨੇ ਇਸ ਨੂੰ  ਇੰਡੀਅਨ ਡੌਗ ਤੱਕ ਵੀ ਕਿਹਾ। ਉਸਨੇ ਇਸ ਨੌਜਵਾਨ ਦੇ ਕੇਸਾਂ ਨੂੰ ਲੈ ਕੇ ਟਿੱਪਣੀਆਂ ਕੀਤੀਆਂ। 6 ਮਾਰਚ 2012 ਨੂੰ ਤਾਂ ਉਦੋ ਹੱਦ ਹੋ ਗਈ ਜਦੋਂ ਸਟੋਰ ਮਾਲਕ ਨੇ ਉਸਦੇ ਸਿਰ ਉਤੇ ਕਲਿੱਪਬੋਰਡ (ਗੱਤਾ) ਮਾਰ ਦਿੱਤਾ। ਉਸਨੇ ਕਿਹਾ ਕਿ ਅਗਲੀ ਵਾਰ ਤੇਰੀ ਪੱਗ ਲਾਹੀ ਜਾਵੇਗੀ ਅਤੇ ਦੰਦ ਤੋੜ ਦਿੱਤੇ ਜਾਣਗੇ।
ਇਸ ਤੋਂ ਬਾਅਦ ਇਸ ਨੌਜਵਾਨ ਨੇ ਸਟੋਰ ‘ਤੇ ਜਾਣਾ ਬੰਦ ਕਰ ਦਿੱਤਾ ਅਤੇ ਟ੍ਰਿਬਿਊਨਲ ਨੂੰ ਸ਼ਿਕਾਇਤ ਕਰ ਦਿੱਤੀ। ਟ੍ਰਿਬਿਊਨਲ ਨੇ ਆਪਣਾ ਫੈਸਲਾ ਸੁਣਾਇੰਦਆਂ ਸੋਟਰ ਮਾਲਕ ਨੂੰ ਆਪਣੀਆਂ ਜਿੰਮੇਵਾਰੀਆਂ ਸਮਝਣ ਲਈ ਟ੍ਰੇਨਿੰਗ ਪ੍ਰਾਪਤ ਕਰਨ ਲਈ ਕਿਹਾ ਹੈ ਅਤੇ 3700 ਡਾਲਰ ਕਾਨੂੰਨੀ ਫੀਸ ਵੀ ਜਮ੍ਹਾ ਕਰਵਾਉਣ ਲਈ ਕਿਹਾ ਹੈ। ਇਸ ਤੋਂ ਇਲਾਵਾ ਸਤਨਾਮ ਸਿੰਘ ਨੂੰ ਉਸਦੀ 3417.12 ਡਾਲਰ ਤਨਖਾਹ 5% ਵਿਆਜ ਅਤੇ 1000 ਡਾਲਰ ਹੋਰ ਹਰਜ਼ਾਨਾ ਭਰਨ ਦਾ ਹੁਕਮ ਦਿੱਤਾ ਹੈ।

Install Punjabi Akhbar App

Install
×