ਨਸਲਵਾਦੀ ਟਿਪਣੀਆਂ ਤੇ ਸ਼ੋਸ਼ਣ: ਪੰਜਾਬੀ ਨੌਜਵਾਨ ਨੂੰ ਮੁਆਵਜ਼ਾ ਦੇਣ ਦੀ ਬਜਾਏ ਕੋਰਟ ‘ਚ ਅਪੀਲ ਦਾਇਰ ਕਰਨਗੇ ਲਿੱਕਰ ਸਟੋਰ ਦੇ ਮਾਲਕ

ਇਥੇ ਦੇ ਇਕ ਖੇਤਰ ਮਾਊਂਟ ਰੌਸਕਿਲ ਵਿਖੇ ਸਕੋਰਪੀਅਨ ਲਿੱਕਰ ਦੇ ਮਾਲਕਾਂ ਰਾਜ ਦੇਵੀ ਅਤੇ ਉਸਦੇ ਪੁੱਤਰ ਸ਼ੇਨ ਸਿੰਘ ਨੇ ਆਪਣੇ ਇਕ ਪੰਜਾਬੀ ਕਾਮੇ ਸਤਨਾਮ ਸਿੰਘ ਉਤੇ ਨਸਲੀ ਟਿਪਣੀਆਂ ਕੀਤੀਆਂ ਸਨ ਅਤੇ ਘੱਟ ਮਿਹਨਤਾਨਾ ਦਿੱਤਾ ਸੀ। ਇੰਪਲਾਇਮੈਂਟ ਰੀਲੇਸ਼ਨਜ਼ ਅਥਾਰਟੀ ਨੇ ਲਿੱਕਰ ਸਟੋਰ ਦੇ ਮਾਲਕਾਂ ਨੂੰ ਗਲਤ ਸਿੱਧ ਕਰਦਿਆਂ ਇਹ ਫੈਸਲਾ ਦਿੱਤਾ ਸੀ ਕਿ ਸਤਨਾਮ ਸਿੰਘ ਨੂੰ 45000 ਡਾਲਰ ਦਾ ਮੁਆਵਜ਼ਾ ਦਿੱਤਾ ਜਾਵੇ। ਇਸ ਫੈਸਲੇ ਨੂੰ ਚੁਣੌਤੀ ਦਿੰਦਿਆ ਲਿੱਕਰ ਸਟੋਰ ਦੇ ਮਾਲਕਾਂ ਨੂੰ ਦੁਬਾਰਾ ਅਪੀਲ ਕਰਨ ਦਾ ਐਲਾਨ ਕੀਤਾ ਹੈ ਤਰਕ ਇਹ ਹੈ ਕਿ ਉਨ੍ਹਾਂ ਨੂੰ ਆਪਣੀ ਸਫਾਈ ਦੇਣ ਦਾ ਸਮਾਂ ਹੀ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਾਮੇ ਵੱਲੋਂ ਜੋ ਕਲੇਮ ਕੀਤਾ ਗਿਆ ਹੈ ਉਹ ਪੂਰੀ ਤਰ੍ਹਾਂ ਗਲਤ ਹੈ। ਹੁਣ ਇਸ ਕੇਸ ਦੀ ਸੁਣਵਾਈ ਹਾਈਕੋਰਟ ਦੇ ਵਿਚ ਹੋਵੇਗੀ। ਵਰਨਣਯੋਗ ਹੈ ਕਿ ਸਟੋਰ ਮਾਲਕਾਂ ਵੱਲੋਂ ਇਹ ਲਿੱਕਰ ਸਟੋਰ ਬਾਅਦ ਵਿਚ ਵੇਚ ਦਿੱਤਾ ਗਿਆ ਸੀ।