ਵਿਕਟੌਰੀਆ ਵਿੱਚ ਕਰੋਨਾ ਮਾਮਲਿਆਂ ਵਿੱਚ ਲਗਾਤਾਰ ਵਾਧਾ, 1622 ਨਵੇਂ ਮਾਮਲੇ ਅਤੇ 9 ਮੌਤਾਂ ਦਰਜ

ਵਿਕਟੌਰੀਆ ਵਿੱਚ ਵੀ ਓਮੀਕਰੋਨ ਕਾਰਨ ਸਥਿਤੀ ਆਪਾਤਕਾਲੀਨ ਵਰਗੀ ਬਣੀ ਹੋਏ ਹੈ ਅਤੇ ਕਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਉਛਾਲ ਜਾਰੀ ਹੈ ਅਤੇ ਬੀਤੇ 24 ਘੰਟਿਆਂ ਦੌਰਾਨ ਰਾਜ ਭਰ ਵਿੱਚ ਕਰੋਨਾ ਦੇ ਨਵੇਂ 1622 ਮਾਮਲਿਆਂ ਦੀ ਪੁਸ਼ਟੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ 9 ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ।
ਰਾਜ ਭਰ ਵਿੱਚ ਇਸ ਸਮੇਂ 384 ਕਰੋਨਾ ਦੇ ਮਰੀਜ਼ ਹਸਪਤਾਲਾਂ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ ਕਿ 87 ਆਈ.ਸੀ.ਯੂ. ਵਿੱਚ ਹਨ ਅਤੇ 49 ਵੈਂਟੀਲੇਟਰਾਂ ਉਪਰ ਵੀ ਹਨ।
ਰਾਜ ਵਿੱਚ ਇਸੇ ਸਮੇਂ ਦੌਰਾਨ, ਕਰੋਨਾ ਦੇ 81841 ਟੈਸਟ ਕੀਤੇ ਗਏ ਹਨ 10816 ਕਰੋਨਾ ਵੈਕਸੀਨ ਦੀਆਂ ਡੋਜ਼ਾਂ ਦੇ ਵਿਤਰਣ ਕੀਤੇ ਗਏ ਹਨ।
ਮੁੱਖ ਸਿਹਤ ਅਧਿਕਾਰੀ, ਬਰੈਟ ਸਟਨ ਨੇ ਲੋਕਾਂ ਨੂੰ ਕਰੋਨਾ ਤੋਂ ਅਤੇ ਖਾਸ ਕਰਕੇ ਓਮੀਕਰੋਨ ਤੋਂ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਬਚਾਉ ਵਿੱਚ ਹੀ ਬਚਾਉ ਹੈ ਇਸ ਵਾਸਤੇ ਲੋੜੀਂਦੀਆਂ ਥਾਂਵਾਂ ਉਪਰ ਮਾਸਕ ਜ਼ਰੂਰ ਪਾਉ ਅਤੇ ਜਿੰਨਾ ਵੀ ਹੋ ਸਕੇ, ਭੀੜ ਵਾਲੀਆਂ ਥਾਂਵਾਂ ਤੇ ਜਾਣ ਤੋਂ ਗੁਰੇਜ਼ ਕਰੋ।
ਫਿਜ਼ਰੀ ਦੇ ਸਰਕਟ ਬਾਰ ਬਾਰੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਇੱਥੇ ਬੀਤੇ ਸ਼ੁਕਰਵਾਰ ਨੂੰ ਇੱਕ ਓਮੀਕਰੋਨ ਵਾਲੇ ਮੀਰਜ਼ ਦੇ ਘੁੰਮਣ ਦੀਆਂ ਖ਼ਬਰਾਂ ਅਤੇ ਆਂਕੜੇ ਹਨ ਇਸ ਵਾਸਤੇ ਉਸ ਰਾਤ ਨੂੰ 11:30 ਤੋਂ ਸਵੇਰ 3 ਵਜੇ ਤੱਕ ਜੇਕਰ ਕਿਸੇ ਨੇ ਦ ਪੀਲ ਹੋਟਲ (ਕਾਨਿੰਗਵੂਡ) ਵਿੱਚ ਸ਼ਿਰਕਤ ਕੀਤੀ ਹੋਵੇ ਤਾਂ ਆਪਣਾ ਕਰੋਨਾ ਟੈਸਟ ਕਰਵਾਏ ਅਤੇ ਨੈਗੇਟਿਵ ਰਿਪੋਰਟ ਆਉਣ ਤੱਕ ਆਪਣੇ ਆਪ ਨੂੰ ਆਈਸੋਲੇਟ ਕਰੇ।

Install Punjabi Akhbar App

Install
×