ਸਹਾਰਨਪੁਰ ਦੰਗਾ: ਕਾਂਗਰਸੀ ਆਗੂ ਇਮਰਾਨ ਮਸੂਦ ਦੇ ਖਿਲਾਫ ਦੋ ਮੁਕੱਦਮੇ ਦਰਜ

imrana-masoodਉੱਤਰ ਪ੍ਰਦੇਸ਼ ਦੇ ਸਹਾਰਨਪੁਰ ‘ਚ ਹਾਲ ਹੀ ‘ਚ ਹੋਏ ਸੰਪਰਦਾਇਕ ਦੰਗਿਆਂ ਦੇ ਮਾਮਲੇ ‘ਚ ਲੋਕਸਭਾ ਚੋਣਾਂ ‘ਚ ਕਾਂਗਰਸ ਦੇ ਉਮੀਦਵਾਰ ਰਹੇ ਸਾਬਕਾ ਵਿਧਾਇਕ ਮਸੂਦ ਦੇ ਖਿਲਾਫ ਦੋ ਮੁਕੱਦਮੇ ਦਰਜ ਕੀਤੇ ਗਏ ਹਨ। ਇਸ ਫਸਾਦ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਦੱਸਿਆ ਕਿ ਮਸੂਦ ਖਿਲਾਫ ਕੁਤੂਬਸ਼ੇਰ ਥਾਣੇ ‘ਚ ਦੋ ਮੁਕੱਦਮੇ ਦਰਜ ਕੀਤੇ ਗਏ ਹਨ। ਇਸ ਦੰਗੇ ਦਾ ਮੁੱਖ ਦੋਸ਼ੀ ਮੁਹੱਰਮ ਅਲੀ ਉਰਫ ਪੱਪੂ ਵੀ ਮੁਲਜ਼ਿਮ ਹੈ। ਉਨ੍ਹਾਂ ਦੱਸਿਆ ਕਿ 29 ਜੁਲਾਈ ਨੂੰ ਸੁਸ਼ੀਲ ਸੈਨੀ ਨਾਮਕ ਵਿਅਕਤੀ ਦੁਆਰਾ ਪਹਿਲਾ ਮੁਕੱਦਮਾ ਪੱਪੂ ਮਸੂਦ ਅਤੇ ਭੀੜ ਖਿਲਾਫ ਕਈ ਧਾਰਾਵਾਂ ਤਹਿਤ ਦਰਜ ਕਰਾਇਆ ਗਿਆ ਹੈ।

Install Punjabi Akhbar App

Install
×