ਕਾਰਟਰੇਟ ਪਰੇਡ ਚ’ ਸ਼ੋੇਅਦ ਅੰਮਿਤਸਰ ਦਾ ਸਿੰਘਾਂ ਦੀ ਰਿਹਾੲੀ ਨੂੰ ਦਰਸਾੳੁਦਾ ਫਲੌਟ ਵੀ ਸ਼ਾਮਿਲ ਹੋਵੇਗਾ —ਬੂਟਾ ਸਿੰਘ ਖੜੌਦ

IMG_0941

ਨਿੳੂਜਰਸੀ —ਨਿੳੂਜਰਸੀ ਸੂਬੇ ਚ’ ਪੰਜਾਬੀਅਾਂ ਦੀ ਸੰਘਣੀ ਅਾਬਾਦੀ ਵਾਲੇ ਸ਼ਹਿਰ ਕਾਰਟਰੇਟ ਵਿਖੇ ਹਰ ਸਾਲ ਦੀ ਤਰਾਂ ਦੋਨੇ ਗੁਰੂ ਘਰਾਂ ਅਤੇ ਸਮੂੰਹ ਸਾਧ ਸੰਗਤ ਦੇ ੳੁਦਮ ਸਦਕਾ ਇਸ ਸਾਲ ਵੀ 12 ਮਈ 2018 ਦਿਨ ਸ਼ਨਿੱਚਰਵਾਰ ਨੂੰ ਕਾਰਟਰੇਟ ਦੇ ਗੁਰਦਵਾਰਾ ਸਹਿਬਾਨਾ ਵੱਲੋਂ ਖਾਲਸੇ ਦੇ ਸਾਜ਼ਨਾ ਦਿਵਸ ਨੂੰ ਸਮਰਪਿਤ ਕਾਰਟਰੇਟ ਵਿਖੇ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਸਵੇਰੇ 11 ਵਜੇ  ਬੋਰੋ ਹਾਲ ਦੇ ਸਾਹਮਣੇ ਨਿਸ਼ਾਨ ਸਾਹਿਬ ਵੀ ਝੁਲਾਇਆ ਜਾਵੇਗਾ ਫਿਰ 11:30 AM ਤੇ ਨਗਰ ਕੀਰਤਨ ਸ਼ੁਰੂ  ਹੋਵੇਗਾ ਜਿਸ ਵਿੱਚ ਸ਼੍ਰੋ ਅ ਦ ਅੰਮ੍ਰਿਤਸਰ ਵੱਲੋ ਸਮੂਹ ਜ਼ੇਲਾਂ ਵਿੱਚ ਬੰਦ ਸਿੰਘ ਜੋ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਰਿਹਾਅ ਨਹੀਂ ਕੀਤੇ ਜਾ ਰਹੇ ।ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਦਰਸਾਉਂਦਾ ਫ਼ਲੋਟ ਵੀ  ਸਾਮਿਲ ਕੀਤਾ  ਜਾ ਰਿਹਾ ਹੈ।ਸ਼ੋਅਦ ਅੰਮਿਤਸਰ ਅਮਰੀਕਾ ਦੇ ਕਨਵੀਨਰ ੳੁੱਘੇ ਸਿੱਖ ਅਾਗੂ ਸ: ਬੂਟਾ ਸਿੰਘ ਖੜੌਦ ਨੇ ਸਮੂਹ ਸਾਧ ਸੰਗਤ ਅਤੇ ਸਿੱਖ ਜੱਥੇਬੰਦੀਆਂ ਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਨਿਮਰਤਾ ਸਹਿਤ ਪਹੁੰਚਣ ਦੀ ਬੇਨਤੀ ਕੀਤੀ।

Install Punjabi Akhbar App

Install
×