ਕਾਰਟੂਨਿਸਟ ਕੈਥੀ ਵਿਲਕੋਕਸ ਨੇ ਜਿੱਤਿਆ ਇਸ ਸਾਲ ਦਾ ‘ਕਾਰਟੂਨਿਸਟ ਆਫ਼ ਦਾ ਯਿਅਰ’ ਅਵਾਰਡ

(ਦ ਏਜ ਮੁਤਾਬਿਕ) ਮੌਜੂਦਾ ਸਾਲ 2020, ਜਦੋਂ ਦਾ ਸ਼ੁਰੂ ਹੋਇਆ ਹੈ -ਬਸ ਕਦੇ ਬੁਸ਼-ਫਾਇਰ, ਕਦੇ ਕਰੋਨਾ ਅਤੇ ਕਦੇ ਹੋਰ ਰਾਜਨੀਤਿਕ ਅਤੇ ਸਮਾਜਿਕ ਅਜਿਹੀਆਂ ਗਤੀਵਿਧੀਆਂ ਨਾਲ ਜੁੜਿਆ ਹੀ ਰਿਹਾ ਹੈ ਕਿ ਸੰਸਾਰ ਭਰ ਵਿੱਚ ਜਿਨ੍ਹਾਂ ਦੀ ਚਰਚਾ ਚਲਦੀ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਸਾਰੀਆਂ ਧਿਰਾਂ ਦੇ ਸਰਵੇਖਣ ਨੂੰ ਇੱਕ ਲਹਿਜ਼ੇ ਅੰਦਰ ਜਾਣ ਕੇ, ਪਛਾਣ ਕੇ ਉਸ ਉਪਰ ਇੱਕ ਚਿੱਤਰ ਤਿਆਰ ਕਰਨਾ ਅਤੇ ਉਹ ਵੀ ਕਿਸੇ ਵਿਅੰਗ ਮਈ ਤਰੀਕਿਆਂ ਦੇ ਨਾਲ -ਬਸ ਇੱਕ ਕਾਰਟੂਨਿਸਟ ਹੀ ਅਜਿਹਾ ਕਰ ਸਕਦਾ ਹੈ ਅਤੇ ਜੋ ਅਜਿਹਾ ਕਰਦਾ ਹੈ -ਉਹ ਫੇਰ ਇਨਾਮ ਦਾ ਹੱਕਦਾਰ ਵੀ ਬਣ ਹੀ ਜਾਂਦਾ ਹੈ। ਦ ਸਿਡਨੀ ਮਾਰਨਿੰਗ ਹਰਾਲਡ ਅਤੇ ਦ ਏਜ ਲਈ ਕੰਮ ਕਰ ਰਹੇ ਕੈਥੀ ਵਿਲਕੋਕਸ ਵੀ ਅਜਿਹੇ ਹੀ ਇੱਕ ਸ਼ਖ਼ਸੀਅਤ ਹਨ ਜੋ ਕਿ ਸੰਸਾਰ ਭਰ ਦੀਆਂ ਗਤੀਵਿਧੀਆਂ ਉਪਰ ਆਪਣੀ ਪੈਨੀ ਨਜ਼ਰ ਟਿਕਾ ਕੇ ਆਪਣੀਆਂ ਪੈਨਸਿਲਾਂ ਅਤੇ ਹੋਰ ਕਲਮਾਂ ਰਾਹੀਂ ਅਜਿਹੇ ਚਿੱਤਰ ਉਕਰਦੇ ਹਨ ਕਿ ਦੇਖਣ ਵਾਲਾ ਅਸ਼-ਅਸ਼ ਕਰ ਉਠਦਾ ਹੈ। ਇਸ ਦੇ ਇਵਜ ਵਿੱਚ ਹੁਣ ਉਨ੍ਹਾਂ ਨੂੰ ‘ਕਾਰਟੂਨਿਸਟ ਆਫ਼ ਦਾ ਯਿਅਰ’ ਦੇ ਸਨਮਾਨ ਨਾਲ ਨਵਾਜਿਆ ਗਿਆ ਹੈ। ਨੋਬਲ ਇਨਾਮ ਜੇਤੂ ਪ੍ਰੋਫੈਸਰ ਪੀਟਰ ਡੋਹਰਟੀ, ਜੋ ਕਿ ਪ੍ਰਤੀਯੋਗੀਆਂ ਦੇ ਨਾਮਾਂ ਵਿੱਚੋਂ ਜੇਤੂ ਨਾਮ ਕੱਢਣ ਵਾਲੇ ਪੈਨਲ ਵਿੱਚ ਜੱਜ ਦੀ ਭੂਮਿਕਾ ਨਿਭਾ ਰਹੇ ਸਨ, ਨੇ ਕਿਹਾ ਹੈ ਕਿ ਇੱਕ ਕਾਰਟੂਨਿਸਟ ਦਾ ਕੰਮ ਇਹੋ ਹੁੰਦਾ ਹੈ ਕਿ ਉਹ ਸਕੈਚਾਂ ਦੇ ਜ਼ਰੀਏ ਬਹੁਤ ਹੀ ਸਪਸ਼ਟ ਤਰੀਕਿਆਂ ਦੇ ਨਾਲ ਸੰਸਾਰਿਕ ਸਮਾਜ ਵਿੱਚ ਹੋ ਰਹੀਆਂ ਗਤੀਵਿਧੀਆਂ ਨੂੰ ਸ਼ੀਸ਼ਾ ਦਿਖਾ ਸਕੇ ਅਤੇ ਕੋਈ ਸ਼ੱਕ ਨਹੀਂ ਕਿ ਇਸ ਨਾਲ ਕਈ ਲੋਕ ਗੁੱਸਾ ਵੀ ਹੋ ਜਾਂਦੇ ਹਨ ਪਰੰਤੂ ਅੰਦਰੋਂ ਉਹ ਵੀ ਜਾਣਦੇ ਹੀ ਹੁੰਦੇ ਹਨ ਕਿ ਸਹੀ ਕੀ ਹੈ ਅਤੇ ਗਲਤ ਕੀ…..? ਇਸ ਇਨਾਮ ਲਈ ਸਹੀ ਇਨਸਾਨ ਅਤੇ ਕਲਾਕਾਰ ਦੀ ਚੋਣ ਹੋਈ ਹੈ।

Install Punjabi Akhbar App

Install
×