ਕੈਰੋਲੀਨ ਕੈਨੈਡੀ -ਅਮਰੀਕਾ ਵੱਲੋਂ ਆਸਟ੍ਰੇਲੀਆ ਦੀ ਨਵੀਂ ਰਾਜਦੂਤ

ਅਮਰੀਕੀ ਸਦਨ ਨੇ ਕੈਰੋਲੀਨ ਕੈਨੈਡੀ -ਜੋ ਕਿ ਸਾਬਕਾ ਅਤੇ ਸਵਰਗੀ ਰਾਸ਼ਟਰਪਤੀ ਜੋਹਨ ਐਫ. ਕੈਨੇਡੀ ਦੀ ਬੇਟੀ ਹੈ ਅਤੇ ਬੀਤੇ ਸਮੇਂ ਵਿੱਚ ਉਹ ਜਾਪਾਨ ਵਿੱਚ ਬਤੌਰ, ਅਮਰੀਕੀ ਰਾਜਦੂਤ ਕੰਮ ਕਰ ਚੁਕੀ ਹੈ, ਨੂੰ ਆਸਟ੍ਰੇਲੀਆ ਵਿਚ ਅਮਰੀਕੀ ਰਾਜਦੂਤ ਵੱਲੋਂ ਨਾਮਜ਼ਦ ਕੀਤਾ ਗਿਆ ਹੈ।
ਸ੍ਰੀਮਤੀ ਕੈਰੋਲੀਨ ਜੋ ਕਿ 64 ਸਾਲਾਂ ਦੇ ਹਨ -ਇੱਕ ਲਿਖਾਰੀ ਵੀ ਹਨ ਅਤੇ ਮਾਹਿਰ ਵਕੀਲ ਵੀ। ਉਨ੍ਹਾਂ ਦੇ ਪਿਤਾ ਸਵਰਗੀ ਜੇ.ਐਫ. ਕੈਨੇਡੀ ਜੋ ਕਿ ਅਮਰੀਕਾ ਦੇ 35ਵੇਂ ਰਾਸ਼ਟਰਪਤੀ (1961 ਤੋਂ 1963) ਸਨ, ਨੂੰ 1963 ਵਿੱਚ ਕਤਲ ਕਰ ਦਿੱਤਾ ਗਿਆ ਸੀ।
ਸ੍ਰੀਮਤੀ ਕੈਰੋਲੀਨ ਸਾਲ 2013 ਤੋਂ 2017 ਤੱਕ ਜਾਪਾਨ ਵਿੱਚ ਅਮਰੀਕੀ ਰਾਜਦੂਤ ਵੀ ਰਹੇ ਹਨ। ਅਮਰੀਕਾ ਵਿੱਚ ਉਸ ਸਮੇਂ ਓਬਾਮਾ ਸਰਕਾਰ ਸੀ।
ਬੀਤੇ ਕੱਲ੍ਹ, ਵੀਰਵਾਰ ਨੂੰ ਅਮਰੀਕੀ ਸਦਨ ਨੇ ਇਹ ਘੋਸ਼ਣਾ ਕਰਦਿਆਂ ਕਿਹਾ ਕਿ ਹੁਣ ਉਹ ਕੈਨਬਰਾ ਵਿੱਚ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਉਹ ਆਸਟ੍ਰੇਲੀਆ ਅਤੇ ਅਮਰੀਕਾ ਵਿਚਾਲੇ ਰਾਜਦੂਤ ਦਾ ਕੰਮ ਸੰਭਾਲਣਗੇ ਅਤੇ ਚੀਨ ਦੇ ਵੱਧ ਰਹੇ ਦਬਾਵ ਦੇ ਚਲਦਿਆਂ, ਅਮਰੀਕਾ ਅਤੇ ਆਸਟ੍ਰੇਲੀਆ -ਦੋਹਾਂ ਦੇਸ਼ਾਂ ਦਿ ਮਿੱਤਰਤਾ ਨੂੰ ਹੋਰ ਵੀ ਵਧਾਉਣਗੇ।

Install Punjabi Akhbar App

Install
×