ਸਰਕਾਰ ਦੀ “ਸੁੰਤਤਰ ਪੜਤਾਲ” ਵਾਲੀ ਨੀਤੀ ਕਾਰਨ ਕਾਰਲ ਨੇ ਛੱਡੀ ਐਨ.ਡੀ. ਆਈ.ਐਸ. ਦੀ ਨੌਕਰੀ -ਸਰਕਾਰ ਦੀ ਨੀਤੀ ਤੋਂ ਨਾਖੁਸ਼

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) 31 ਸਾਲਾਂ ਦਾ ਕਾਰਲ ਥੋਮਪਸਨ ਜੋ ਕਿ ਖੁਦ ਸੈਰੇਬਰਲ ਪਾਲਸੀ ਤੋਂ ਪੀੜਿਤ ਹੈ ਅਤੇ ਹਮੇਸ਼ਾ ਆਪਣੇ ਵਰਗ ਦੇ ਲੋਕਾਂ ਨੂੰ ਐਨ.ਡੀ.ਆਈ.ਐਸ. (National Disability Insurance Scheme) ਬਾਰੇ ਪ੍ਰੇਰਿਤ ਕਰਦਾ ਰਿਹਾ ਹੈ, ਹੁਣ ਆਪ ਹੀ ਸਰਕਾਰ ਦੀ ਨੀਤੀ (ਪੀੜਿਤਾਂ ਦੀ ਸੁੰਤਤਰ ਪੜਤਾਲ) ਕਾਰਨ ਦੁਖੀ ਹੋ ਕੇ ਆਪਣੀ ਨੌਕਰੀ ਨੂੰ ਅਲਵਿਦਾ ਕਹਿ ਗਿਆ ਹੈ।
ਬੀਤੇ ਸਾਲ ਹੀ ਕਾਰਲ ਨੇ ਐਨ.ਡੀ.ਆਈ.ਐਸ. ਵਿਚ ਨੌਕਰੀ ਕੀਤੀ ਸੀ ਅਤੇ ਉਹ ਬਹੁਤ ਖੁਸ਼ ਸੀ ਕਿ ਅਜਿਹੀ ਹਾਲਤ ਵਿੱਚ ਵੀ ਉਹ ਕੁੱਝ ਕਰ ਗੁਜ਼ਰਨ ਲਈ ਤਿਆਰ ਹੈ ਅਤੇ ਹਮੇਸ਼ਾ ਲੋਕਾਂ ਦੀ ਭਲਾਈ ਲਈ ਕੰਮ ਕਰਨ ਦਾ ਬੀੜਾ ਉਸ ਨੇ ਚੁੱਕਿਆ ਸੀ। ਪਰੰਤੂ ਬੀਤੇ ਸਾਲ ਦੇ ਮੱਧ ਵਿੱਚ, ਜਦੋਂ ਦੀ ਸਰਕਾਰ ਦੀ ਨੀਤੀ ਐਲਾਨੀ ਗਈ ਹੈ ਕਿ ਹੁਣ ਤੋਂ ਐਨ.ਡੀ.ਆਈ.ਐਸ. ਸਕੀਮਾਂ ਦਾ ਫਾਇਦਾ ਲੈਣ ਵਾਲੇ ਲੋਕਾਂ ਦੀ ਸੁਤੰਤਰ ਤੌਰ ਤੇ ਜਾਂਚ ਪੜਤਾਲ ਕਰਵਾਈ ਜਾਵੇਗੀ ਤਾਂ ਸਿੱਧੇ ਤੌਰ ਤੇ ਉਹ ਕਹਿੰਦਾ ਹੈ ਕਿ ਉਸਦਾ ਦਿਲ ਹੀ ਟੁੱਟ ਗਿਆ ਅਤੇ ਉਸਨੇ ਸੋਚਿਆ ਕਿ ਹੁਣ ਅਜਿਹੇ ‘ਅਜਨਬੀ’ ਲੋਕ ਸਾਡੇ ਵਰਗੇ ਲੋਕਾਂ ਦੀ ਜਾਂਚ ਪੜਤਾਲ ਕਰਨਗੇ ਜਿਨ੍ਹਾਂ ਨੂੰ ਕਿ ਸਾਡੀ ਹਾਲਤ ਦਾ ਕੁੱਝ ਅੰਦਾਜ਼ਾ ਹੀ ਨਹੀਂ ਹੈ ਅਤੇ ਨਾ ਹੀ ਸਾਡੇ ਹਾਲਾਤਾਂ ਤੋਂ ਉਹ ਸਿੱਧੇ ਤੌਰ ਤੇ ਵਾਕਿਫ ਹਨ।
ਸਰਕਾਰ ਦਾ ਮੰਨਣਾ ਹੈ ਕਿ ਉਕਤ ਪ੍ਰਸਤਾਵਿਤ ਸੁੰਤਤਰ ਪੜਤਾਲ ਆਦਿ ਕਾਰਨ ਤਾਂ ਅਜਿਹੇ ਲੋਕਾਂ ਦੀ ਮੌਜੂਦਾ ਹਾਲਤ ਬਾਰੇ ਵਧੀਆ ਨਜ਼ਰੀਆ ਬਣੇਗਾ ਅਤੇ ਸਥਿਤੀਆਂ ਸ਼ੀਸ਼ੇ ਵਾਂਗ ਸਾਫ ਹੋ ਜਾਣਗੀਆਂ ਪਰੰਤੂ ਕਾਰਲ ਦਾ ਕਹਿਣਾ ਹੈ ਕਿ ਜਿਹੜੇ ਲੋਕ ਅਪੰਗ ਹੁੰਦੇ ਹਨ ਉਨ੍ਹਾਂ ਨੂੰ ਆਪਣੀ ਹਾਲਤ ਦਾ ਆਪ ਹੀ ਪਤਾ ਹੁੰਦਾ ਹੈ ਅਤੇ ਕੋਈ ਦੂਸਰਾ ਜਿਸਨੂੰ ਕਿ ਅਪੰਗਤਾ ਦਾ ਅਹਿਸਾਸ ਹੀ ਨਹੀਂ ਹੈ, ਕਿਵੇਂ ਸਾਨੂੰ ਸਲਾਹ ਦੇ ਸਕਦਾ ਹੈ ਕਿ ਇੰਝ ਕਰੋ ਅਤੇ ਇੰਝ ਨਾ ਕਰੋ….?
ਜ਼ਿਕਰਯੋਗ ਹੈ ਕਿ ਉਕਤ ਮਾਮਲੇ ਦੀ ਮੁਖਾਲਫਤ ਕਈ ਘਰੇਲੂ ਹਿੰਸਾ ਦੇ ਮਾਮਲਿਆਂ ਵਾਲੇ ਸੰਗਠਨ, ਮੈਡੀਕਲ ਸੰਗਠਨ, ਪੀੜਿਤ ਲੋਕ ਅਤੇ ਉਨ੍ਹਾਂ ਦੇ ਘਰ ਵਾਲੇ ਜਾਂ ਉਨ੍ਹਾਂ ਦੀ ਦੇਖ ਰੇਖ ਕਰਨ ਵਾਲੇ, ਇੰਡੀਜੀਨਸ ਸੰਗਠਨ, ਅਤੇ ਇਨ੍ਹਾਂ ਦੇ ਨਾਲ ਹੀ ਸਾਬਕਾ ਐਨ.ਡੀ.ਆਈ.ਏ ਦੇ ਚੇਅਰਮੈਨ ਵੀ ਸ਼ਾਮਿਲ ਹਨ।

Install Punjabi Akhbar App

Install
×