ਕੈਰੀਅਰ ਦੀ ਚੋਣ ਲਈ ਮਾਰਗਦਰਸ਼ਨ ਜ਼ਰੂਰੀ-ਡਾ. ਨਰਿੰਦਰ ਕੁਮਾਰ

151223 dr narinder kumar  photo-ambedkar bhawanਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਸਕੂਲਾਂ ਦੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕੈਰੀਅਰ ਬਾਰੇ ਸਲਾਹ ਅਤੇ ਮਾਰਗ-ਦਰਸ਼ਨ ਦੇਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਪਟਿਆਲਾ ਦੇ ਅੰਬੇਦਕਰ ਭਵਨ ਵਿਚ ਇਕ ਸੈਮੀਨਾਰ ਆਯੋਜਤ ਕੀਤਾ ਗਿਆ । ਸੈਮੀਨਾਰ ਵਿਚ ਸ਼ਾਮਲ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਲੱਸਟਰ ਗਾਈਡੈਂਸ ਰਿਸੋਰਸ ਪਰਸਨ ਡਾ. ਨਰਿੰਦਰ ਕੁਮਾਰ, ਪੰਜਾਬੀ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਨੇ ਦੱਸਿਆ ਕਿ ਵਿਦਿਆਰਥੀਆਂ ਲਈ ਉਨ੍ਹਾਂ ਨੂੰ ਕੈਰੀਅਰ ਸੰਬੰਧੀ ਮਾਰਗਦਰਸ਼ਨ ਦੇਣਾ ਅਤਿ ਜ਼ਰੂਰੀ ਹੈ ।ਉਨ੍ਹਾਂ ਕਿਹਾ ਕਿ ਨੌਵੀਂ ਕਲਾਸ ਵਿਚ ਪੜ੍ਹਦੇ ਵਕਤ ਹੀ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੇ ਕੈਰੀਅਰ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ । ਉਨ੍ਹਾਂ ਨੇ ਦੱਸਿਆ ਕਿ ਦਸਵੀਂ ਜਮਾਤ ਪਾਸ ਕਰਨ ਮਗਰੋਂ ਵਿਦਿਆਰਥੀਆਂ ਕੋਲ ਆਰਟਸ, ਕਮਰਸ, ਸਾਇੰਸ ਅਤੇ ਵੋਕੇਸ਼ਨਲ ਗਰੁੱਪ ਆਦਿ ਵਿਚ ਦਾਖਲਾ ਲੈਣ ਦੀ ਆਪਸ਼ਨ ਹੁੰਦੀ ਹੈ । ਹਰੇਕ ਗਰੁੱਪ ਦੀ ਪੜ੍ਹਾਈ ਵਿਚ ਵਧੀਆ ਅੰਕ ਪ੍ਰਾਪਤ ਕਰਕੇ ਸਰਕਾਰੀ ਜਾਂ ਪ੍ਰਾਈਵੇਟ ਖੇਤਰ ਵਿਚ ਰੁਜ਼ਗਾਰ ਪ੍ਰਾਪਤ ਕੀਤਾ ਜਾ ਸਕਦਾ ਹੈ ।
ਡਾ. ਕੁਮਾਰ ਨੇ ਕਿਹਾ ਕਿ ਕੀਤੇ ਜਾਣ ਵਾਲੇ ਕੋਰਸਾਂ ਅਤੇ ਕਿੱਤਿਆਂ ਦੀ ਚੋਣ ਸਮੇਂ ਜਾਗਰੂਕ ਹੋਣ ਦੀ ਲੋੜ ਹੈ, ਤਾਂ ਕਿ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ  ਉਚਿਤ ਮੌਕੇ ਮਿਲ ਸਕਣ । ਵਿਦਿਆਰਥੀਆਂ ਲਈ ਪਟਿਆਲਾ ਵਿਚ ਹੀ ਸਰਕਾਰੀ ਅਤੇ ਪ੍ਰਾਈਵੇਟ ਪੋਲੀਟੈਕਨਿਕ ਕਾਲਜ ਅਤੇ ਆਈ. ਟੀ. ਆਈਜ਼ ਵੀ ਉਪਲਬਧ ਹਨ ।ਉਨ੍ਹਾਂ ਨੇ ਕੈਰੀਅਰ ਬਣਾਉਣ ਵਿਚ ਸਹਾਈ ਹੋਣ ਵਾਲੇ ਕੋਰਸਾਂ ਅਤੇ ਕਿੱਤਿਆਂ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਜ਼ਿੰਦਗੀ ਲਈ ਕੋਈ ਨਾ ਕੋਈ ਨਿਸ਼ਾਨਾ ਮਿੱਥਣਾ ਚਾਹੀਦਾ ਹੈ ਅਤੇ ਉਸ ਦੀ ਪੂਰਤੀ ਲਈ ਯਤਨ ਵੀ ਕਰਨੇ ਚਾਹੀਦੇ ਹਨ ।ਉਨ੍ਹਾਂ ਦੱਸਿਆ ਕਿ ਫੌਜ ਵਿਚ ਭਰਤੀ ਇਕ ਵਧੀਆ ਕੈਰੀਅਰ ਹੋ ਸਕਦਾ ਹੈ ।ਇਸ ਤੋਂ ਇਲਾਵਾ ਕਈ ਨਵੇਂ ਕੋਰਸ ਉੱਭਰ ਕੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦੀ ਚੋਣ ਕੀਤੀ ਜਾ ਸਕਦੀ ਹੈ, ਇਸ ਲਈ ਵਿਦਿਆਰਥੀਆਂ ਨੂੰ ਅਖਬਾਰਾਂ ਅਤੇ ਇੰਟਰਨੈੱਟ ਦੀ ਵਰਤੋਂ ਕਰਨੀ ਚਾਹੀਦੀ ਹੈ ।ਉਨ੍ਹਾਂ ਨੇ ਕਿਹਾ ਕਿ ਆਈ. ਟੀ. ਆਈ. ਵਿਚ ਬਹੁਤ ਸਾਰੇ ਕੋਰਸ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿਚ ਆਨਲਾਈਨ ਦਾਖਲਾ ਲਿਆ ਜਾ ਸਕਦਾ ਹੈ ।
ਇਸ ਸੈਮੀਨਾਰ ਵਿਚ ਸਰਕਾਰੀ ਕੰਨਿਆ ਮਲਟੀਪਰਪਜ਼ ਸੈਕੰਡਰੀ ਸਕੂਲ, ਪਟਿਆਲਾ ਦੀਆਂ 9ਵੀਂ ਜਮਾਤ ਦੀਆਂ ਅਨੁਸੂਚਿਤ ਜਾਤੀ ਦੀਆਂ 49 ਵਿਦਿਆਰਥਣਾਂ ਅਤੇ ਅਧਿਆਪਕਾਵਾਂ ਨੇ ਸ਼ਿਰਕਤ ਕੀਤੀ । ਵਿਦਿਆਰਥਣਾਂ ਨੇ ਕੈਰੀਅਰ ਸੰਬੰਧੀ ਸੁਆਲ ਪੁੱਛੇ, ਜਿਨ੍ਹਾਂ ਦੇ ਉੱਤਰ ਦਿੱਤੇ ਗਏ ।
ਫੋਟੋ ਕੈਪਸ਼ਨ- ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕੈਰੀਅਰ ਬਾਰੇ ਸਲਾਹ ਅਤੇ ਮਾਰਗ-ਦਰਸ਼ਨ ਦੇਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਅੰਬੇਦਕਰ ਭਵਨ ਵਿਚ ਹੋਏ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਕਲੱਸਟਰ ਗਾਈਡੈਂਸ ਰਿਸੋਰਸ ਪਰਸਨ ਡਾ. ਨਰਿੰਦਰ ਕੁਮਾਰ, ਪੰਜਾਬੀ ਲੈਕਚਰਾਰ, ਸਰਕਾਰੀ ਮਲਟੀਪਰਪਜ਼ ਸੈਕੰਡਰੀ ਸਕੂਲ, ਪਟਿਆਲਾ ।

ਸੰਪਰਕ- ਡਾ. ਨਰਿੰਦਰ ਕੁਮਾਰ,

ਪੰਜਾਬੀ ਲੈਕਚਰਾਰ, ਸਰਕਾਰੀ ਮਲਟੀਪਰਪਜ਼ ਸੈਕੰਡਰੀ ਸਕੂਲ, ਪਟਿਆਲਾ,
ਫੋਨ-9872623447

Install Punjabi Akhbar App

Install
×