ਬਾਸਏਅਰ ਏਵੀਏਸ਼ਨ ਕਾਲੇਜ ਨਾਲ ਟੈਫੇ ਦੀ ਪਾਰਟਨਰਸ਼ਿਪ -ਸਿਖਿਆਰਥੀਆਂ ਲਈ ਨਵੇਂ ਮੌਕੇ

ਆਸਟ੍ਰੇਲੀਆ ਦੇ ਸਿੱਖਿਆ ਖੇਤਰ ਮੁੱਖ ਅਦਾਰੇ ਟੈਫੇ ਅਤੇ ਦੇਸ਼ ਦੀ ਸਭ ਤੋਂ ਵੱਡੀ ਏਵੀਏਸ਼ਨ ਕੰਪਨੀ ਬਾਸਏਅਰ ਏਵੀਏਸ਼ਨ ਕਾਲਜ ਵਿਚ ਹੋਏ ਸਮਝੌਤੇ ਨਾਲ ਹੁਣ ਹਜ਼ਾਰਾਂ ਹੀ ਸਿਖਿਆਥੀਆਂ ਨੂੰ ਸਿਵਲ ਏਵੀਏਸ਼ਨ ਅੰਦਰ ਆਪਣਾ ਸੁਨਹਿਰਾ ਭਵਿੱਖ ਬਣਾਉਣ ਦਾ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ। 46 ਬਿਲੀਅਨ ਡਾਲਰਾਂ ਦੀ ਇਸ ਏਵੀਏਸ਼ਨ ਉਦਯੋਗ ਅੰਦਰ ਹੁਣ ਨਵੇਂ ਸਮਝੌਤੇ ਮੁਤਾਬਿਕ ਇਸੇ ਸਾਲ ਤੋਂ ਹੀ ਸਿਖਿਆਰਥੀਆਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਇਸ ਨਾਲ ਹਰ ਸਾਲ ਹਜ਼ਾਰਾਂ ਹੀ ਕਮਰਸ਼ਿਅਲ ਪਾਇਲਟ ਸਿਖਲਾਈ ਪ੍ਰਾਪਤ ਕਰਕੇ ਏਵੀਏਸ਼ਨ ਅੰਦਰ ਆਪਣੀਆਂ ਸੇਵਾਵਾਂ ਨਿਭਾਉਣਗੇ ਅਤੇ ਆਪਣਾ ਭਵਿੱਖ ਸਿਰਜਣਗੇ। ਸਬੰਧਤ ਵਿਭਾਗਾਂ ਦੇ ਮੰਤਰੀ ਜਿਓਫ ਲੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਇੱਕ ਇਤਿਹਾਸਕ ਸਮਝੌਤਾ ਹੈ ਅਤੇ ਜਿਵੇਂ ਕਿ ਸਿਵਲ ਏਵੀਏਸ਼ਨ ਵਿੱਚ ਪਾਇਲਟਾਂ ਦੀ ਮੰਗ ਵੱਧ ਰਹੀ ਹੈ ਅਤੇ ਆਉਣ ਵਾਲੇ 2038 ਤੱਕ ਅੰਤਰ-ਰਾਸ਼ਟਰੀ ਪੱਧਰ ਉਪਰ ਘੱਟੋ ਘੱਟ ਵੀ 11,000 ਵਾਧੂ ਸਿਵਲ ਏਵੀਏਸ਼ਨ ਪਾਇਲਟਾਂ ਦੀ ਜ਼ਰੂਰਤ ਹੋਵੇਗੀ ਤਾਂ ਇਸ ਸਮੇਂ ਇਹ ਸਮਝੌਤਾ ਬਹੁਤ ਹੀ ਕਾਰਗਰ ਰੋਲ ਨਿਭਾ ਰਿਹਾ ਹੋਵੇਗਾ।
ਬਾਸਏਅਰ ਏਵੀਏਸ਼ਨ ਕਾਲਜ ਦੇ ਸੀ.ਈ.ਓ. ਡੇਵਿਡ ਟ੍ਰੈਵਲਿਅਨ ਨੇ ਕਿਹਾ ਕਿ ਇਹ ਸਾਂਝੇਦਾਰੀ, ਨਿਊ ਸਾਊਥ ਵੇਲਜ਼ ਰਾਜ ਅੰਦਰ ਦੀ ਸਿਵਲ ਏਵੀਏਸ਼ਨ ਦੀ ਦੁਨੀਆਂ ਵਾਸਤੇ ਇੱਕ ਨਵਾਂ ਇਤਿਹਾਸ ਰਚੇਗੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀ ਮੰਗ ਦੀ ਪੂਰਤੀ ਕਰੇਗੀ। ਉਨ੍ਹਾਂ ਕਿਹਾ ਕਿ ਬਾਸਏਅਰ, ਦੇਸ਼ ਦਾ ਇੱਕ ਪ੍ਰਮੁੱਚ ਅਜਿਹਾ ਅਦਾਰਾ ਹੈ ਜੋ ਕਿ ਬੀਤੇ 30 ਸਾਲਾਂ ਤੋਂ ਆਪਣੇ ਪੂਰਨ ਮਾਪਦੰਢ ਸਥਾਪਤ ਕਰਕੇ ਬੈਠਾ ਹੈ ਅਤੇ ਜਿਸ ਕੋਲ ਦੇਸ਼ ਦੀ ਤੀਸਰੀ ਸਭ ਤੋਂ ਵੱਡੀ ਏਅਰ ਕ੍ਰਾਫਟਾਂ ਦੀ ਫਲੀਟ ਹੈ ਅਤੇ ਇਸ ਨਾਲ ਉਕਤ ਅਦਾਰਾ ਜਿੱਥੇ ਵਧੀਆ ਪਾਇਲਟ ਪੈਦਾ ਕਰਦਾ ਹੈ ਉਥੇ ਹੀ ਰਾਜ ਅਤੇ ਦੇਸ਼ ਦੀ ਅਰਥ-ਵਿਵਸਥਾ ਅੰਦਰ ਵੀ ਪੂਰਨ ਯੋਗਦਾਨ ਪਾਉਂਦਾ ਹੈ।
ਜ਼ਿਆਦਾ ਜਾਣਕਾਰੀ ਵਾਸਤੇ www.tafensw.edu.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×