ਨਿਊਜ਼ੀਲੈਂਡ ਦੇ ਸਾਊਥ ਆਕਲੈਂਡ ਖੇਤਰ ਦੇ ਵਿਚ ਕਾਰ ਚੋਰਾਂ ਦੀ ਭਰਮਾਰ-ਤਿੰਨ ਮਹੀਨਿਆਂ ‘ਚ 900 ਕਾਰਾਂ ਦੀ ਚੋਰੀ

john_overmyerillustration.jpeg.size.xxlarge.letterboxਸਾਊਥ ਆਕਲੈਂਡ ਦੇ ਵਿਚ ਇੰਨ੍ਹੀ ਦਿਨੀਂ ਕਾਰ ਚੋਰਾਂ ਨੇ ਨਿਊਜ਼ੀਲੈਂਡ ਦੀ ਪੁਲਿਸ ਦੀ ਨੀਂਦ ਹਰਾਮ ਕੀਤੀ ਹੋਈ ਹੈ। ਕਾਰ ਚੋਰਾਂ ਦੀ ਐਨੀ ਭਰਮਾਰ ਹੈ ਕਿ ਪਿਛਲੇ ਤਿੰਨ ਮਹੀਨਿਆਂ ਅੰਦਰ 900 ਕਾਰਾਂ ਦੀ ਚੋਰੀ ਹੋ ਚੁੱਕੀ ਹੈ ਯਾਨਿ ਕਿ ਇਕ ਰਾਤ ਦੇ ਵਿਚ 10 ਕਾਰਾਂ ਚੋਰੀ ਹੋ ਰਹੀਆਂ ਹਨ। ਪੁਲਿਸ ਨੇ ਵੀ ਹੁਣ ਕਾਰ ਚੋਰ ਫੜੋ ਅਭਿਆਨ ਚਲਾਇਆ ਹੋਇਆ ਹੈ ਨਾਕੇ ਲਗਾ ਕੇ ਕਾਰ ਰਜਿਸਟ੍ਰੇਸ਼ਨ ਅਤੇ ਹੋਰ ਕਾਗਜ਼ਾਤ ਆਦਿ ਚੈਕ ਕੀਤੇ ਜਾ ਰਹੇ ਹਨ। ਪੁਲਿਸ ਨੇ ਹੁਣ ਤੱਕ ਦਰਜਨਾਂ ਕਾਰ ਚੋਰੀ ਵਾਲੇ ਚੋਰਾਂ ਨੂੰ ਫੜਨ ਦਾ ਦਾਅਵਾ ਕੀਤਾ ਹੈ। ਕੁਝ ਕਾਰ ਚੋਰ ਤਾਂ 10 ਸਾਲ ਦੇ ਬੱਚੇ ਵੀ ਨਿਕਲੇ। 60% ਚੋਰ 10 ਤੋਂ 24 ਸਾਲ ਦੇ ਹਨ ਅਤੇ ਇਹ ਕਾਰਾਂ ਚੋਰੀ ਕਰਕੇ ਆਮ ਕਰਕੇ ਦੂਜੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਚੋਰਾਂ ਦਾ ਨਿਸ਼ਾਨ ਮਾਜ਼ਦਾ ਡੈਮੀਓ, ਅਟੇਂਜਾ, ਨਿਸ਼ਾਨ ਕੈਫਰੀਓ ਅਤੇ ਪ੍ਰੀਮੇਰਾ ਹਨ। ਪੁਲਿਸ ਨੇ ਦੋ ਦਿਨਾਂ ਦੇ ਵਿਚ 40 ਦੇ ਕਰੀਬ ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕਾਰ ਚੋਰੀ ਨਾਲ ਸਬੰਧਿਤ ਹਨ।

Install Punjabi Akhbar App

Install
×