
ਨਿਊ ਸਾਊਥ ਵੇਲਜ਼ ਸਰਕਾਰ ਦੇ ਖ਼ਜ਼ਾਨਾ ਮੰਤਰੀ ਡੋਮਿਨਿਕ ਪੈਰੋਟੈਟ ਨੇ ਇੱਕ ਬਿਆਨ ਰਾਹੀਂ ਦੱਸਿਆ ਹੈ ਰਾਜ ਸਰਵਾਰ ਵੱਲੋਂ ਰਾਜ ਅੰਦਰਲੇ ਉਹ ਮਰੀਜ਼ ਜੋ ਕਿ ਬਲੱਡ ਕੈਂਸਰ ਵਰਗੀਆਂ ਜਾਨ ਲੇਵਾ ਬਿਮਾਰੀਆਂ ਨਾਲ ਪੀੜਿਤ ਹਨ ਉਨ੍ਹਾਂ ਦੇ ਲਈ ਨਵੀਆਂ ਤਕਨੀਕਾਂ ਦੁਆਰਾ ‘ਜੀਨ ਥੈਰੇਪੀ’ ਜਿਸ ਰਾਹੀਂ ਕਿ ‘ਕਾਰ ਟੀ ਸੈਲਾਂ’ ਦਾ ਇਲਾਜ ਕੀਤਾ ਜਾਂਦਾ ਹੈ, ਰਾਜ ਦੇ ਹਸਪਤਾਲਾਂ ਅੰਦਰ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਇਸ ਵਾਸਤੇ ਸਰਕਾਰ ਨੇ ਆਪਣੇ 2020-21 ਦੇ ਬਜਟ ਲਈ 49.6 ਮਿਲੀਅਨ ਡਾਲਰ ਦਾ ਬਜਟ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਸ ਨਵੀਂ ਤਕਨੀਕ ਦੁਅਰਾ ਜੀਵਨ ਬਚਾਊ ਇਲਾਜਾਂ ਵਿੱਚ ਮਦਦ ਮਿਲੇਗੀ। ਸਿਹਤ ਮੰਤਰੀ ਬਰੈਡ ਹੈਜ਼ਰਡ ਨੇ ਵੀ ਨਿਊ ਸਾਊਥ ਵੇਲਜ਼ ਸਰਕਾਰ ਦੇ ਇਸ ਉਦਮ ਦੀ ਸਰਾਹਲਾ ਕਰਦਿਆਂ ਕਿਹਾ ਕਿ ਇਸ ਨਾਲ ਹਜ਼ਾਰਾਂ ਜ਼ਿੰਦਗੀਆਂ ਨੂੰ ਅਣਚਾਹੀ ਮੌਤ ਤੋਂ ਬਚਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਦੇ ਲੋਕਾਂ ਨੂੰ ਹੁਣ ਉਕਤ ਇਲਾਜਾਂ ਦੇ ਵਾਸਤੇ ਬਾਹਰਲੇ ਰਾਜਾਂ ਵਿੱਚ ਜਾਣਾ ਨਹੀਂ ਪਵੇਗਾ ਅਤੇ ਇਸ ਵਾਸਤੇ ਰਾਜ ਦੇ ਸੰਪੂਰਨ ਤੰਤਰ ਦਾ ਸ਼ੁਕਰੀਆ ਅਦਾ ਕਰਨਾ ਬਣਦਾ ਹੈ। ਇਸ ਬਾਰੇ ਹੋਣ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਨਵੀਂ ਤਕਨੀਕ ਦੁਆਰਾ ਬੱਚਿਆਂ, ਨੌਜਵਾਨਾਂ, ਆਦਮੀ, ਔਰਤਾਂ, ਬਜ਼ੁਰਗਾਂ ਸਭ ਦਾ ਇਲਾਜ ਨਵੀਆਂ ਤਕਨੀਕਾਂ ਰਾਹੀਂ ਹੋ ਸਕੇਗਾ। ਇਲਾਜਾਂ ਵਿੱਚ ਐਕਿਊਟ ਲਿੰਫੋਬਲਾਸਟਿਕ ਲਿਊਕੇਮੀਆ ਲਈ ਕਾਰ-ਟੀ ਸੈਲ ਥੈਰੇਪੀ, ਬਾਲਿਗਾਂ ਵਿੱਚ ਵੱਡੇ ਬੀ-ਸੈਲ ਲਿੰਫੋਮਾ ਦਾ ਇਲਾਜ, ਬੱਚਿਆਂ ਵਿੱਚ ਅੱਖਾਂ ਦੀਆਂ ਬਿਮਾਰੀਆਂ ਜਾਂ ਅੰਨ੍ਹੇਪਣ ਦਾ ਇਲਾਜ, ਰੈਟੀਨਾ ਦੇ ਇਲਾਜ, ਨਿਊਰੋਬਲਾਸਟੋਮਾ ਦੇ ਮਰੀਜ਼ਾਂ ਲਈ ਮੋਨੋਕਲੋਨਲ ਐਂਟੀਬਾਡੀ ਥੈਰੇਪੀ, ਰੀੜ੍ਹ ਦੀ ਹੱਡੀ ਦੇ ਇਲਾਜ, ਅਤੇ ਹੋਰ ਵੀ ਅਜਿਹੇ ਇਲਾਜ ਇਸ ਵਿੱਚ ਸ਼ਾਮਿਲ ਹੋਣਗੇ।