ਸਿਡਨੀ ਦੇ ਇੱਕ ਮੁਸਲਿਮ ਫੈਸ਼ਨ ਸ਼ਾਪ ਅੰਦਰ ਵੜੀ ਕਾਰ -10 ਤੋਂ ਜ਼ਿਆਦਾ ਲੋਕ ਜ਼ਖ਼ਮੀ

(ਐਸ.ਬੀ.ਐਸ.) ਪੱਛਮੀ ਆਸਟ੍ਰੇਲੀਆ ਦੇ ਸਿਡਨੀ ਵਿੱਚ ਉਸ ਵੇਲੇ ਡਰ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਕੱਪੜਿਆਂ ਦੀ ਦੁਕਾਨ ‘ਮੁਸਲਿਮ ਫੈਸ਼ਨ ਸ਼ਾਪ’ ਹਿਜਾਬ ਹਾਊਸ ਵਿੱਚ ਇੱਕ ਸਟੇਸ਼ਨ ਵੈਗਨ ਆ ਕੇ ਵੱਜੀ। ਘੱਟੋ ਘੱਟ 12 ਲੋਕ ਜ਼ਖ਼ਮੀ ਹੋ ਗਏ ਅਤੇ ਹਸਪਤਾਲ ਅੰਦਰ ਜ਼ੇਰੇ ਇਲਾਜ ਹਨ। ਕਾਰ ਦੇ ਡਰਾਇਵਰ (51 ਸਾਲ) ਨੂੰ ਕੋਈ ਸੱਟ ਪੇਟ ਨਹੀਂ ਲੱਗੀ ਅਤੇ ਉਸਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਨੇ ਸ਼ੁਰੂਆਤੀ ਪੜਤਾਲ ਵਿੱਚ ਕਿਸੇ ਆਤੰਕਵਾਦੀ ਗਤੀਵਿਧੀ ਤੋਂ ਇਨਕਾਰ ਕੀਤਾ ਹੈ। ਪੁਲਿਸ ਅਨੁਸਾਰ ਉਕਤ ਕਾਰ ਪਹਿਲਾਂ ਟ੍ਰੈਫਿਕ ਵਾਲੀਆਂ ਬੱਤੀਆਂ ਉਪਰ ਇੱਕ ਹੋਰ ਵਾਹਨ ਨਾਲ ਟਕਰਾਈ ਅਤੇ ਫੇਰ ਬੇਕਾਬੂ ਹੋ ਕੇ ਇਸ ਦੁਕਾਨ ਅੰਦਰ ਜਾ ਵੜੀ। ਨਿਊ ਸਾਊਥ ਵੇਲਜ਼ ਐਂਬੁਲੈਂਸ ਅਨੁਸਾਰ ਜ਼ਖ਼ਮੀਆਂ ਵਿੱਚ 18 ਤੋਂ 30 ਸਾਲ ਦੀਆਂ ਔਰਤਾਂ ਸ਼ਾਮਿਲ ਹਨ ਅਤੇ ਹਸਪਤਾਲ ਅੰਦਰ ਇਲਾਜ ਅਧੀਨ ਹਨ।