ਨਿਊਜ਼ੀਲੈਂਡ ‘ਚ ਸੜਕ ਵਿਚਕਾਰ ਕਾਰ ਖੜ੍ਹੀ ਕਰਕੇ ਫੋਟੋ ਖਿੱਚਣਾ ਪਿਆ ਮਹਿੰਗਾ-ਲੰਘਣ ਤੋਂ ਰੁਕੇ ਇਕ ਵਿਅਕਤੀ ਨੇ ਕੱਢ ਲਈ ਚਾਬੀ

ਨਿਊਜ਼ੀਲੈਂਡ ਦੇ ਸ਼ਹਿਰ ਡੁਨੀਡਿੰਨ ਵਿਖੇ ਉਸ ਸਮੇਂ ਇਕ ਸੈਰ ਕਰਨ ਆਏ ਵਿਅਕਤੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਜਦੋਂ ਉਸਦੀ ਕਾਰ ਦੀ ਚਾਬੀ ਕੱਢ ਲਈ ਗਈ। ਹੋਇਆਂ ਇੰਝ ਕਿ ਇਹ ਵਿਅਕਤੀ ਆਪਣੀ ਪਤਨੀ ਦੇ ਨਾਲ ਜਦੋਂ ਪਹਾੜੀ ਰਸਤੇ ਉਤੇ ਕਾਰ ਵਿਚ ਜਾ ਰਿਹਾ ਸੀ ਤਾਂ ਇਸਨੇ ਸੁੰਦਰ ਜਿਹੀ ਜਗ੍ਹਾ ਵੇਖ ਕੇ ਕਾਰ ਵਿਚਕਾਰ ਹੀ ਰੋਕ ਲਈ ਅਤੇ ਪਤਨੀ ਤੋਂ ਤਸਵੀਰਾਂ ਖਿਚਵਾਉਣ ਲੱਗਾ। ਉਸਨੇ ਇਸ ਗੱਲ ਦਾ ਖਿਆਲ ਨਹੀਂ ਕੀਤਾ ਕਿ ਰਸਤੇ ਵਿਚ ਕਾਰ ਖੜੀ ਕਰਨ ਦੇ ਨਾਲ ਪਿੱਛੇ ਆ ਰਹੀਆਂ ਕਾਰਾਂ ਰੁਕ ਸਕਦੀਆਂ ਹਨ। ਲਗਪਗ 8 ਕਾਰਾਂ ਝੱਟ ਦੇਨੀ ਉਥੇ ਜਮ੍ਹਾ ਹੋ ਗਈਆਂ। ਰਾਹ ਵਿਚ ਫਸੇ ਇਕ ਵਿਅਕਤੀ ਨੇ ਮੌਕਾ ਪਾ ਕੇ ਕਾਰ ਦੀ ਚਾਬੀ ਕੱਢ ਲਈ ਤਾਂ ਕਿ ਉਸਨੂੰ ਗਲਤੀ ਦਾ ਅਹਿਸਾਸ ਕਰਵਾਇਆ ਜਾ ਸਕੇ। ਇਸ ਵਿਅਕਤੀ ਨਾਲ ਪਹਿਲਾਂ ਵੀ ਅਜਿਹਾ ਹੋਇਆ ਸੀ ਅਤੇ ਉਹ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ। ਇਸ ਤਾਜ਼ਾ ਘਟਨਾ ਦੇ ਵਿਚ ਸੈਰਗਾਹੀ ਅਤੇ ਚਾਬੀ ਕੱਢਣ ਵਾਲੇ ਵਿਅਕਤੀ ਦਰਮਿਆਨ ਤੂੰ-ਤੂੰ ਮੈਂ-ਮੈਂ ਵੀ ਹੋਈ ਅਤੇ ਪੁਲਿਸ ਨੂੰ ਬੁਲਾਇਆ ਗਿਆ।

Install Punjabi Akhbar App

Install
×