ਨਾਰਦਰਨ ਟੈਰਿਟਰੀ -ਕਾਰ ਦੁਰਘਟਨਾ: 5 ਮਰੇ

ਨਾਰਦਰਨ ਟੈਰਿਟਰੀ ਦੇ ਕਕਾੜੂ ਨੈਸ਼ਨਲ ਪਾਰਕ ਖੇਤਰ ਵਿੱਚ ਜੈਬਿਰੂ ਤੋਂ ਪੱਛਮ ਵੱਲ ਤਕਰੀਬਨ 60 ਕਿਲੋਮੀਟਰ ਦੂਰ ਤੇ, ਇੱਕ ਕਾਰ ਦੇ ਦੁਰਘਟਨਾ ਗ੍ਰਸਤ ਹੋ ਜਾਣ ਕਾਰਨ 5 ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੌਣੇ ਪਏ ਹਨ। ਆਰਨਹੈਮ ਰਾਜ ਮਾਰਗ ਤੇ ਇਹ ਕਾਰ ਦੁਰਘਟਨਾ ਗ੍ਰਸਤ ਹੋ ਕੇ ਸੜਕ ਤੋਂ ਲੱਥ ਗਈ ਅਤੇ ਦਰਖਤਾਂ ਨਾਲ ਟਕਰਾਉਂਦਿਆਂ ਹੋਇਆਂ ਉਲਟ ਪਲਟ ਗਈ। ਪੁਲਿਸ ਇਸ ਦੀ ਜਾਂਚ ਕਰ ਹੀ ਹੈ ਅਤੇ ਆਂਕੜਿਆਂ ਮੁਤਾਬਿਕ 2018 ਵਿੱਚ ਇਸ ਖੇਤਰ ਵਿੱਚ ਇਸ ਸਮੇਂ ਤੱਕ ਹੋਈਆਂ ਦੁਰਘਟਨਾਵਾਂ ਦੀ ਗਿਣਤੀ 47 ਸੀ ਜੋ ਕਿ 2019 ਦੇ ਇਸ ਸਮੇਂ ਤੱਕ 28 ਹੈ ਅਤੇ ਜ਼ਾਹਿਰ ਹੈ ਕਿ ਦੁਰਘਟਨਾਵਾਂ ਵਿੱਚ ਘਾਟਾ ਹੋਇਆ ਹੈ।