ਕੈਪਟਨ ਸਰਕਾਰ ਅਕਾਲੀ ਦਲ ਨਾਲ ਮਿਲੀ ਹੋਈ ਹੈ- ਏਟਕ

PRTC 003

ਬਠਿੰਡਾ/ 23 ਅਗਸਤ/ — ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਕਾਲੀ ਦਲ ਨਾਲ ਮਿਲੀ ਹੋਈ ਹੈ, ਇਸ ਲਈ ਜਾਣ ਬੁੱਝ ਕੇ ਪ੍ਰਾਈਵੇਟ ਕੰਪਨੀਆਂ ਵੱਲੋਂ ਗੈਰ ਕਾਨੂੰਨੀ ਤੌਰ ਤੇ ਹਥਿਆਏ ਗਏ ਪਰਮਿਟਾਂ ਨੂੰ ਅੱਜ ਤੱਕ ਰੱਦ ਨਹੀਂ ਕੀਤਾ ਗਿਆ। ਇਹ ਦੋਸ਼ ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਏਟਕ ਦੇ ਕੇਂਦਰੀ ਆਗੂ ਸ੍ਰੀ ਪ੍ਰੀਤਮ ਸਿੰਘ ਐਡਵੋਕੇਟ ਨੇ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਲਾਇਆ।

ਸਥਾਨਕ ਪੀ ਆਰ ਟੀ ਸੀ ਵਰਕਸ਼ਾਪ ਦੇ ਗੇਟ ਅੱਗੇ ਪੀ ਆਰ ਟੀ ਸੀ ਵਰਕਰ ਯੂਨੀਅਨ ਏਟਕ ਵੱਲੋਂ ਅੱਜ ਇੱਕ ਗੇਟ ਰੈਲੀ ਕੀਤੀ ਗਈ, ਜਿਸ ਵਿੱਚ ਦਫ਼ਤਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ, ਰਨਿੰਗ ਸਟਾਫ਼ ਦੇ ਕੰਟਰੈਕਟ ਅਤੇ ਠੇਕੇਦਾਰੀ ਅਧੀਨ ਕਰਮਚਾਰੀਆਂ ਨੇ ਬਕਾਇਦਾ ਛੁੱਟੀਆਂ ਲੈ ਕੇ ਭਾਗ ਲਿਆ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਪ੍ਰੀਤਮ ਸਿੰਘ ਨੇ ਕਿਹਾ ਕਿ ਸਮੁੱਚਾ ਕਰਮਚਾਰੀ ਵਰਗ ਖਾਸ ਕਰਕੇ ਪੀ ਆਰ ਟੀ ਸੀ ਕਰਮਚਾਰੀ ਅਤੀ ਮਾੜੇ ਦੌਰ ਚੋਂ ਗੁਜਰ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਦੀ ਮੌਜੂਦਾ ਸਰਕਾਰ ਬਣਨ ਤੋਂ ਪਹਿਲਾਂ ਕਾਂਗਰਸ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਸਰਕਾਰ ਦੇ ਸੱਤ੍ਹਾ ਵਿੱਚ ਆਉਣ ਤੇ ਟਰਾਂਸਪੋਰਟ ਮਾਫ਼ੀਆ ਦਾ ਖਾਤਮਾ ਕਰ ਦਿੱਤਾ ਜਾਵੇਗਾ, ਪੰਰਤੂ ਸੁਪਰੀਮ ਕੋਰਟ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਨਾ ਤਾਂ ਪਿਛਲੀ ਸ੍ਰ: ਬਾਦਲ ਦੀ ਅਗਵਾਈ ਵਾਲੀ ਅਕਾਲੀ ਭਾਜਪਾ ਸਰਕਾਰ ਸਮੇਂ ਟਰਾਂਸਪੋਰਟ ਪਾਲਿਸੀ ਵਿੱਚ ਤਬਦੀਲੀ ਹੋਈ ਅਤੇ ਨਾ ਹੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਪ੍ਰਾਈਵੇਟ ਕੰਪਨੀਆਂ ਵਿਸੇਸ਼ ਕਰਕੇ ਔਰਬਿਟ ਬੱਸ ਸਰਵਿਸ ਅਤੇ ਦੀਪ ਬੱਸ ਸਰਵਿਸ ਦੀਆਂ ਗੈਰ ਕਾਨੂੰਨੀ ਚੱਲ ਰਹੀ ਬੱਸ ਸਰਵਿਸ ਨੂੰ ਅੱਜ ਤੱਕ ਰੋਕਿਆ ਗਿਆ ਹੈ।

ੳਹਨਾਂ ਅਫਸੋਸ ਪ੍ਰਗਟ ਕੀਤਾ ਕਿ ਰਿਜਨਲ ਟਰਾਂਸਪੋਰਟ ਅਥਾਰਿਟੀ ਵੱਲੋਂ ਅੱਜ ਤੱਕ ਪੁਰਾਣੇ ਟਾਈਮ ਟੇਬਲਾਂ ਨੂੰ ਵੀ ਨਹੀਂ ਬਦਲਿਆ ਗਿਆ, ਜਿਸ ਨਾਲ ਪੰਜਾਬ ਵਿੱਚ ਚੱਲ ਰਹੀਆਂ ਸਰਕਾਰੀ ਕੰਪਨੀਆਂ ਪਾੰਬ ਰੋਡਵੇਜ ਅਤੇ ਪੀ ਆਰ ਟੀ ਸੀ ਨੂੰ ਰੋਜਾਨਾਂ ਲੱਖਾਂ ਰੁਪਏ ਦਾ ਘਾਟਾ ਪੈ ਰਿਹਾ ਹੈ। ਉਹਨਾਂ ਦੋਸ਼ ਲਾਇਆ ਕਿ ਮੋਜੂਦਾ ਕਾਂਗਰਸ ਸਰਕਾਰ ਅਕਾਲੀ ਦਲ ਨਾਲ ਮਿਲੀ ਹੋਈ ਹੈ ਇਸ ਲਈ ਜਾਣ ਬੁੱਝ ਕੇ ਪ੍ਰਾਈਵੇਟ ਕੰਪਨੀਆਂ ਵੱਲੋਂ ਗੈਰ ਕਾਨੂੰਨੀ ਤੌਰ ਤੇ ਹਥਿਆਏ ਗਏ ਪਰਮਿਟਾਂ ਨੂੰ ਅੱਜ ਤੱਕ ਰੱਦ ਨਹੀਂ ਕੀਤਾ ਗਿਆ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਫੌਰੀ ਤੌਰ ਤੇ ਗੈਰ ਕਾਨੂੰਨੀ ਚੱਲ ਰਹੀਆਂ ਬੱਸਾਂ ਨੂੰ ਰੋਕਿਆ ਜਾਵੇਜਾਂ ਪੀ ਆਰ ਟੀ ਸੀ ਕੰਟਰੈਕਟ ਹੇਠ ਲਿਆ ਜਾਵੇ। ਉਹਨਾਂ ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਵੀ ਮੰਗ ਕੀਤੀ।

ਸ੍ਰੀ ਪ੍ਰੀਤਮ ਸਿੰਘ ਨੇ ਪੀ ਆਰ ਟੀ ਸੀ ਮੈਨੇਜਮੈਂਟ ਤੋਂ ਵੀ ਮੰਗ ਕੀਤੀ ਕਿ ਐਮਕਸੀਡੈਂਟ ਕੇਸਾਂ ਵਿੱਚ ਜਿਹਨਾਂ ਡਰਾਈਵਰਾਂ ਨੂੰ ਅਦਾਲਤਾਂ ਵੱਲੋਂ ਦੋਸ਼ ਮੁਕਤ ਕੀਤਾ ਗਿਆ ਹੁੰਦਾ ਹੈ, ਉਹਨਾਂ ਨੂੰ ਕਲੇਮ ਕੇਸਾਂ ਵਿੱਚ ਪਾਏ ਜਾਂਦੇ ਕਲੇਮਾਂ ਤੋਂ ਵੀ ਮੁਕਤ ਕੀਤਾ ਜਾਵੇ ਅਤੇ ਵਿਭਾਗੀ ਪੜਤਾਲਾਂ ਦੇ ਨਾਂ ਹੇਠ ਦਿੱਤੀਆਂ ਜਾਂਦੀਆਂ ਸਜਾਵਾਂ ਖਤਮ ਕੀਤੀਆਂ ਜਾਣ। ਉਹਨਾਂ ਕਰਮਚਾਰੀਆਂ ਦੀ ਵਧੀ ਤਨਖਾਹ ਦੇ ਬਕਾਏ ਦਾ ਤੁਰੰਤ ਭੁਗਤਾਨ ਕਰਨ ਦੀ ਵੀ ਮੰਗ ਕੀਤੀ।

ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਪ੍ਰਧਾਨ ਅਤੇ ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਦੇ ਜਨਰਲ ਸਕੱਤਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਨੇ ਪੀ ਆਰ ਟੀ ਸੀ ਇੱਕ ਸਰਕਾਰੀ ਅਦਾਰਾ ਹੈ ਜੋ ਪਿਛਲੇ ਪੰਦਰਾਂ ਸਾਲਾਂ ਤੋਂ ਵਗੈਰ ਸਰਕਾਰੀ ਮੱਦਦ ਦੇ ਕੰਮ ਕਰ ਰਿਹਾ ਹੈਉਂ ਅਤੇ ਸਰਕਾਰ ਨੂੰ ਹਰ ਸਾਲ ਕਰੋੜਾਂ ਰੁਪਏ ਤਾ ਯਾਤਰੀ ਟੈਕਸ ਤੇ ਰੋੜ ਟੈਕਸ ਦੇ ਰੁਪ ਵਿੱਚ ਖਜ਼ਾਨੇ ਵਿੱਚ ਜਮਾਂ ਕਰਵਾਉਂਦਾ ਹੈ। ਉਹਨਾਂ ਦੋਸ਼ ਲਾਇਆ ਕਿ ਇਹ ਮਹਿਕਮਾ ਅੱਜ ਜਿੱਥੇ ਪੰਜਾਬ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ, ਉੱਥੇ ਇਸਦੀ ਮੈਨੇਜਮੈਂਟ ਵੀ ਇਸਦੀਆਂ ਜੜ੍ਹਾਂ ਵਿੱਚ ਤੇਲ ਦੇਣ ਤੋਂ ਪਿੱਛੇ ਨਹੀਂ ਰਹੀ। ਉਹਨਾਂ ਕਿਹਾ ਕਿ ਡਿਪੂਆਂ ਵਿੱਚ ਰੈਗੂਲਰ ਜਨਰਲ ਮੈਨੇਜਰ, ਅਕਾਊਂਟ ਅਫ਼ਸਰਾਂ, ਆਡੀਟਰਾਂ ਆਦਿ ਦੀ ਘਾਟ ਹੈ। ਇਸ ਰੈਲੀ ਨੂੰ ਸਰਵ ਸ੍ਰੀ ਖਲ ਅਹਿਮਦ ਕੇਂਦਰੀ ਆਗੂ ਤੋਂ ਇਲਾਵਾ ਮਕਮ ਸਿੰਘ, ਸੂ ਸਿੰਘ, ਦਨ ਸਿੰਘ ਬੰਗੀ ਆਦਿ ਨੇ ਵੀ ਸੰਬੋਧਨ ਕੀਤਾ। ਇਸਤੋਂ ਪਹਿਲਾਂ ਪੀ ਆਰ ਟੀ ਸੀ ਵਿੱਚ ਕੰਮ ਕਰਦੀਆਂ ਬਸਪਾ, ਕਰਮਚਾਰੀ ਦਲ, ਇੰਟਕ ਨੂੰ ਛੱਡ ਕੇ ਏਟਕ ਵਿੱਚ ਸ਼ਾਮਲ ਹੋਏ ਕਰੀਬ 70 ਕਰਮਚਾਰੀਆਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ।

Install Punjabi Akhbar App

Install
×