ਕੋਵਿਡ ਇਨਫੈਕਸ਼ਨ ਕਾਰਨ ਬ੍ਰਿਟੇਨ ਆਰਮੀ ਵੈਟਰਨ ਕੈਪਟਨ ਟਾਮ ਮੂਰੇ ਹਸਪਤਾਲ ਵਿੱਚ ਭਰਤੀ

(ਦ ਏਜ ਮੁਤਾਬਿਕ) ਬ੍ਰਿਟਿਸ਼ ਆਰਮੀ ਦੇ ਵੈਟਰਨ, 100 ਸਾਲਾਂ ਦੇ ਕੈਪਟਨ ਸਰ ਟਾਮ ਮੂਰੇ ਜਿਸਨੇ ਦੇਸ਼ ਵਿਚ ਕੌਮੀ ਸਿਹਤ ਸੇਵਾਵਾਂ ਨੂੰ 45 ਮਿਲੀਅਨ ਡਾਲਰ (32.8 ਪੌਂਡ ਸਟਰਲਿੰਗ) ਇਕੱਠੇ ਕਰਕੇ ਦਿੱਤੇ ਸਨ, ਹੁਣ ਆਪ ਕੋਵਿਡ-19 ਦੇ ਇਨਫੈਕਸ਼ਨ ਕਾਰਨ ਇੰਗਲੈਂਡ ਦੇ ਹਸਪਤਾਲ ਅੰਦਰ ਭਰਤੀ ਕਰਵਾਏ ਗਏ ਹਨ। ਉਤਰੀ ਲੰਡਨ ਦੇ ਬੈਡਫੋਰਡ ਹਸਪਤਾਲ ਨੇ ਇੱਕ ਸਟੇਟਮੈਂਟ ਜਾਰੀ ਕਰਦਿਆਂ ਦੱਸਿਆ ਹੈ ਕਿ ਸਰ ਮੂਰੇ ਦੀਆਂ ਬੇਟੀਆਂ -ਹਾਨਾਹ ਇੰਗ੍ਰਾਮ ਮੂਰੇ ਅਤੇ ਲੂਸੀ ਟੈਕਸੇਰੀਆ ਵੀ ਹਸਪਤਾਲ ਵਿੱਚ ਉਨ੍ਹਾਂ ਦੇ ਨਾਲ ਹੀ ਹਨ। ਉਨ੍ਹਾਂ ਕਿਹਾ ਕਿ ਬਜ਼ੁਰਗ ਹੀਰੋ ਨੂੰ ਬੇਵਜਹ ਮੀਡੀਆ ਵਾਲੇ ਪ੍ਰੇਸ਼ਾਨ ਨਾ ਕਰਨ ਅਤੇ ਉਨ੍ਹਾਂ ਨਾਲ ਸਿੱਧੇ ਤੌਰ ਤੇ ਸੰਪਰਕ ਸਾਧਣ ਦੀ ਖੇਚਲ ਨਾ ਕਰਨ। ਜ਼ਿਕਰਯੋਗ ਹੈ ਕਿ ਬੀਤੇ ਸਾਲ ਸੁਰਖੀਆਂ ਵਿੱਚ ਰਹੇ ਜਦੋਂ ਉਨ੍ਹਾਂ ਨੇ ਆਪਣੇ 100ਵੇਂ ਜਨਮਦਿਨ ਉਪਰ, 1000 ਸਟਰਲਿੰਗ ਪੌਂਡ ਦਾ ਫੰਡ ਇਕੱਠਾ ਕਰਨ ਵਾਸਤੇ ਆਪਣੇ ਬਾਗ ਵਿੱਚ 100 ਗੇੜੇ ਕੱਟੇ ਅਤੇ ਇਸ ਦੌਰਾਨ ਉਹ ਬਜ਼ੁਰਗਾਂ ਦੇ ਤੁਰਨ ਵਾਲੀ ਇੱਕ ਸਟੀਲ ਦੇ ਫਰੇਮ ਦੀ ਮਦਦ ਨਾਲ ਆਪਣੇ ਗਾਰਡਨ ਵਿੱਚ ਤੁਰਦੇ ਦਿਖਾਈ ਦੇ ਰਹੇ ਸਨ।

ਉਨ੍ਹਾਂ ਦੀ ਹੈਰਾਨੀ ਦਾ ਅੰਦਾਜ਼ਾ ਨਾ ਰਿਹਾ ਜਦੋਂ ਇਸ ਕਾਰਨ ਉਨ੍ਹਾਂ ਦੀ ਇਹ ਅਰਜ਼ ਵਾਇਰਲ ਹੋ ਗਈ ਅਤੇ ਉਨ੍ਹਾਂ ਦੇ ਅਕਾਊਂਟ ਵਿੱਚ 32.8 ਮਿਲੀਅਨ ਪੌਂਡ ਸਾਰੀ ਦੁਨੀਆਂ ਵਿੱਚੋਂ ਆ ਗਏ। ੳਸ ਦੌਰਾਨ ਉਨ੍ਹਾਂ ਕੋਲ ਜਿਹੜੀ ਰਕਮ ਇਕੱਠੀ ਹੋਈ ਉਹ ਉਨ੍ਹਾਂ ਨੇ ਕੌਮੀ ਸਿਹਤ ਸੇਵਾਵਾਂ ਨੂੰ ਦਾਨ ਕਰ ਦਿੱਤੇ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੂੰ ਦੁਨੀਆਂ ਭਰ ਵਿੱਚੋਂ 125,000 ਜਨਮਦਿਨ ਦੀਆਂ ਸ਼ੁਭਕਾਮਾਨਾਵਾਂ ਵਾਲੇ ਕਾਰਡ ਵੀ ਮਿਲੇ।

Install Punjabi Akhbar App

Install
×