ਬਰੈਂਪਟਨ ਵਿਖੇ ਭੰਗ ਦੀਆਂ ਦੁਕਾਨਾਂ ਦੀ ਗਿਣਤੀ ਸੀਮਤ ਕਰਨ ਦਾ ਮੋਸ਼ਨ ਹੋਇਆ ਰੱਦ

ਨਿਊਯਾਰਕ —ਕੈਨੇਡਾ ਦੇ ਬਰੈਂਪਟਨ ਵਿਖੇ ਖੁੰਬਾਂ ਵਾਂਗ ਖੁੱਲਣ ਜਾ ਰਹੀਆਂ ਭੰਗ ਦੀਆਂ ਦੁਕਾਨਾਂ ਦੀ ਗਿਣਤੀ ਨੂੰ ਸੀਮਤ ਕਰਨ ਲਈ ਕਾਉੰਸਲਰ ਹਰਕੀਰਤ ਸਿੰਘ ਵੱਲੋਂ ਲਿਆਂਦਾ ਗਿਆ ਮੋਸ਼ਨ ਸਿਟੀ ਕੌਂਸਲ ਵਿਖੇ ਸਿਰਫ ਇੱਕ ਵੋਟ ਨਾਲ ਪਾਸ ਹੋਣੋਂ ਰਹਿ ਗਿਆ ਹੈ, ਇਸ ਮੋਸ਼ਨ ਦੇ ਜ਼ਰੀਏ ਸੂਬਾ ਸਰਕਾਰ ਨੂੰ ਬੇਨਤੀ ਕੀਤੀ ਜਾਣੀ ਸੀ ਕਿ ਬਰੈਂਪਟਨ ਵਿਖੇ ਭੰਗ ਦੀਆਂ ਦੁਕਾਨਾਂ ਦੀ ਗਿਣਤੀ ਸੀਮਤ ਕੀਤੀ ਜਾਵੇ। ਦੱਸਣਾ ਬਣਦਾ ਹੈ ਕਿ ਇਸ ਸਮੇਂ ਬਰੈਂਪਟਨ ਵਿਖੇ AGCO ਵੱਲੋਂ 5 ਭੰਗ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਤੇ 24 ਹੋਰ ਅਰਜ਼ੀਆਂ ਵਿਚਾਰ ਅਧੀਨ ਹਨ ।

Install Punjabi Akhbar App

Install
×