ਭੁਲੱਥ ’ਚ ਸ਼ਹੀਦੇ ਆਜਮ ਸ: ਭਗਤ ਸਿੰਘ, ਰਾਜਗੁਰੂ ਸੁਖਦੇਵ ਦੀ ਸ਼ਹਾਦਤ ਨੂੰ ਲੈ ਕੇ ਨੋਜਵਾਨਾ ਕੱਢਿਆ ਕੈਂਡਲ ਮਾਰਚ

ਭੁਲੱਥ —ਵਿਚਾਰਾਂ ਦੀ ਸਾਂਝ ਨਾਲ ਇਨਕਲਾਬ ਦੀ ਤਲਵਾਰ ਤਿੱਖੀ ਹੁੰਦੀ ਹੈ। ਇਸ ਨੂੰ ਲੈ ਕੇ ਬੀਤੇਂ ਦਿਨ ਸ਼ਹੀਦੇ ਆਜਮ ਸ: ਭਗਤ ਸਿੰਘ , ਰਾਜਗੁਰੂ, ਸੁਖਦੇਵ ਜੀ ਅਜਾਦੀ ਦੇ ਪ੍ਰਵਾਨਿਆਂ ਦੀ ਸ਼ਹਾਦਤ ਨੂੰ ਲੈ ਕੇ ਕਸਬਾ ਭੁਲੱਥ ਵਿੱਚ ਇੱਥੋਂ ਦੇ ਨੌਜਵਾਨਾਂ ਨੇ ਇਕ ਕੈਂਡਲ ਮਾਰਚ ਕੱਢਿਆਂ,ਅਤੇ ਉਹਨਾਂ ਵੱਲੋਂ ਹਿੰਦੋਸਤਾਨ ਨੂੰ ਅਜਾਦ ਕਰਵਾਉਣ ਲਈ ਇੰਨਾਂ ਸੂਰਬੀਰਾ ਵੱਲੋਂ ਦਿੱਤੀ ਸਹਾਦਤ ਨੂੰ ਭੁਲੱਥ ਦੇ ਨੋਜਵਾਨ ਭਾਰੀ ਗਿਣਤੀ ਚ’ ਮੇਨ ਚੋਕ ਭੁਲੱਥ ਚ’ ਪਹੁੰਚੇ।ਜਿਸ ਵਿੱਚ ਨੋਜਵਾਨ ਅਜਾਦ ਸੰਘਰਸ ਕਮੇਟੀ ਭੁਲੱਥ ਦੇ ਨੋਜਵਾਨ ਆਗੂ ਜੱਥੇ: ਗੁਰਵਿੰਦਰ ਸਿੰਘ ਬਾਜਵਾ ਅਤੇ ਭੁਲੱਥ ਦੀ ਇਕ ਸਮਾਜ ਸੇਵੀ ‘ਸੰਸਥਾ ਮੇਰਾ ਪਿੰਡ ਭੁਲੱਥ ‘ ਦੇ ਸਮੂੰਹ ਮੈਂਬਰ ਵੀ ਭਾਰੀ ਗਿਣਤੀ ਚ’ ਇਸ ਕੈਂਡਲ ਮਾਰਚ ਚ’ ਸ਼ਿਰਕਤ ਕੀਤੀ। ਅਤੇ ਨੋਜਵਾਨ ਬੁਲਾਰਿਆਂ ਨੇ ਇਸੇ ਤਰਾ ਸਾਨੂੰ ਆਪਣਾ ਭਾਈਚਾਰਾ ਕਾਇਮ ਰੱਖਦੇ ਹੋਏ ਇਹਨਾਂ  ਸ਼ਹੀਦ ਸੂਰਮਿਆ ਦੀ ਜੀਵਨੀ ਤੋ ਸੇਧ ਲੈ ਕਿ ਸਾਨੂੰ ਕਿਸਾਨ ਅੰਦੋਲਨ ਦੀ ਫਤਿਹ ਹਾਸਲ ਕਰਨੀ ਹੈ । ਬੁਲਾਰਿਆਂ ਨੇ ਨੋਜਵਾਨਾ ਨੂੰ ਕਿਹਾ ਕਿ ਸਾਨੂੰ ਇਤਿਹਾਸ ਨਾਲ ਜੁੜਣ ਦਾ ਸਮਾਂ ਹੈ ਅਤੇ ਇਤਿਹਾਸ ਤੋ ਪੇਰ੍ਰਿਤ  ਹੋ ਕੇ ਇਨਕਲਾਬੀ ਲਹਿਰ ਉਠਦੀ ਹੈ ਅਤੇ  ਹੱਕਾ ਲਈ ਸੰਘਰਸ਼ ਵਿੱਚ ਨਿਤਰਿਆ ਜਾ ਸਕਦਾ ਹੈ।

Install Punjabi Akhbar App

Install
×