ਪੁਲਵਾਮਾ ਹਮਲੇ ਦੋਰਾਨ ਤੇ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਕੈਂਡਲ ਮਾਰਚ

ਭੁਲੱਥ — ਬੀਤੇਂ ਦਿਨ ਭੁਲੱਥ ਦੇ ਨੋਜਵਾਨਾ ਵੱਲੋਂ ਕੈਂਡਲ ਮਾਰਚ ਪੁਲਵਾਮਾ ਹਮਲੇ ਦੋਰਾਨ ਸ਼ਹੀਦ ਹੋਏ ਜਵਾਨਾ ਤੇ ਕਿਸਾਨੀ ਸੰਘਰਸ਼ ਵਿੱਚ ਹੋਏ ਸ਼ਹੀਦਾ ਨੂੰ ਸਰਧਾਜਲੀ ਵੱਜੋ ਕੱਢਿਆ ਗਿਆ ਹੈ । ਬੁਲਾਰਿਆ ਨੇ ਕਿਹਾ ਕਿ ਦੇਸ਼ ਤੇ ਸਾਡਾ ਜੀਵਨ ਅਬਾਦ ਕਿਸਾਨਾ ਤੇ ਜਵਾਨਾ ਕਰਕੇ ਹੈ। ਇਹ  ਦੋਨੋ ਹੀ  ਸਲਾਮਤ ਰਹਿਣ ਤਾ ਸਾਰਾ ਆਲਮ ਤੇ ਅਵਾਮ ਖੁਸ਼ ਰਹਿ ਸਕਦੀ ਹੈ । ਪ੍ਰੰਤੂ ਅੜੀਅਲ ਹੰਕਾਰੀ ਸਾਡੇ ਦੇਸ਼ ਦੇ ਵਜੀਰ ਇਹ ਖੁਸ਼ੀਆ ਸਾਡੇ ਕੋਲੋ ਖੋਹਣਾ ਚਾਹੁੰਦੇ ਹਨ।ਤੇ ਸਾਡੀ ਮਿੱਟੀ ਤੇ ਆਪਣੇ ਪੂੰਜੀਪਤੀਆ ਨੂੰ ਲਿਆਉਣਾ ਚਾਹੁੰਦੇ ਹਨ, ਪਰ ਅਜਿਹਾ ਗੁਲਾਮੀ ਸਮਾਂ ਪੰਜਾਬ ਅਤੇ  ਬਾਕੀ ਸੂਬੇ ਦੇ ਅਣਖੀ, ਮਿੱਟੀ ਦੇ ਵਾਰਿਸ਼ ਨਹੀ ਦੇਖ ਸਕਦੇ, ਇਸ ਲਈ ਅਸੀਂ ਆਪਣੇ ਹੱਕਾ ਲਈ ਲੜਦੇ ਰਹਾਂਗੇ।

ਸਾਰਿਆ ਬੁਲਾਰਿਆਂ ਨੇ  ਜੈ ਜਵਾਨ ਜੈ ਕਿਸਾਨ, ਕਿਸਾਨ ਮਜਦੂਰ ਏਕਤਾ ਜਿੰਦਾਬਾਦ ਦੇ ਜੈਕਾਰੇ ਛੱਡੇ ਅਤੇ ਕਿਹਾ ਕਿ ਇਹ ਲੋਕ ਲਹਿਰ ਦੀਆ ਗੂਝਾਂ ਵਜੀਰਾ ਨੂੰ ਵੀ ਜਰੂਰ ਤੰਗ ਕਰਨਗੀਆ। ਇਸ ਮੋਕੇ ਨੋਜਵਾਨ ਆਗੂ ਜਥੇਦਾਰ ਸ: ਗੁਰਵਿੰਦਰ ਸਿੰਘ ਬਾਜਵਾ ਨੇ ਕਸਬਾਭੁਲੱਥ, ਪਿੰਡ ਕਮਰਾਏ ਅਤੇ ਪਿੰਡ ਭਗਵਾਨਪੁਰ ਤੋ ਸ਼ਾਮਿਲ  ਹੋਏ ਸਾਰੇ ਨੋਜਵਾਨਾ ਦਾ ਸ: ਗੁਰਵਿੰਦਰ ਸਿੰਘ ਬਾਜਵਾ ਨੇ ਆਪਣੇ ਵੱਲੋ ਅਤੇ ਸਮਾਜ ਸੇਵੀ ਸੰਸਥਾ ਜਿਸ ਦਾ ਨਾਂ  ਆਪਣਾ ਪਿੰਡ ਭੁਲੱਥ ਵੱਲੋ ਸ਼ਮੂਲੀਅਤ ਕਾਰਨ ਤੇ ਵਿਸ਼ੇਸ਼ ਧੰਨਵਾਦ ਕੀਤਾ।

Install Punjabi Akhbar App

Install
×