ਨੇਪਾਲ ਭੁਚਾਲ ਪੀੜ੍ਹਤਾਂ ਲਈ ਵਲਿੰਗਟਨ ‘ਚ ਹੋਈ ‘ਕੈਂਡਲ ਲਾਈਟ ਪ੍ਰਾਰਥਨਾ ਸਭਾ’-ਸਿੱਖਾਂ ਵੀ ਲਗਾਈ ਆਪਣੀ ਹਾਜ਼ਰੀ

NZ PIC 25 May-1ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ ਬੀਤੇ ਕੱਲ੍ਹ ਨੇਪਾਲ ਭੁਚਾਲ ਤ੍ਰਾਸਦੀ ਦਾ ਸ਼ਿਕਾਰ ਹੋਏ ਲੋਕਾਂ ਦੀ ਭਲਾਈ ਲਈ ‘ਕੈਂਡਲ ਲਾਈਟ ਪ੍ਰਾਰਥਨਾ ਸਭਾ’ ਰਾਹੀਂ ਫੰਡ ਇਕੱਤਰ ਕੀਤਾ ਗਿਆ, ਜਿਸ ਦੇ ਵਿਚ ਬੁੱਧ ਮੱਤ, ਹਿੰਦੂ, ਸਿੱਖ, ਮੁਸਲਿਮ, ਕ੍ਰਿਸਚੀਅਨ, ਜੈਵਿਸ਼ ਅਤੇ ਕਈ ਹੋਰ ਧਰਮਾਂ ਦੇ ਲੋਕ ਸ਼ਾਮਿਲ ਹੋਏ। ਵਲਿੰਗਟਨ ਵਸਦੇ ਸਿੱਖਾਂ ਵੱਲੋਂ ਸ. ਸੰਤੋਖ ਸਿੰਘ, ਗੁਰਤੇਜ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਦਲਬੀਰ ਸਿੰਘ ਸ਼ਾਮਿਲ ਹੋਏ। ਵਲਿੰਗਟਨ ਨੇਪਾਲੀਜ਼ ਸੁਸਾਇਟੀ ਦੇ ਆਗੂ ਵੱਲੋਂ ਇਸ ਮੌਕੇ ਨੇਪਾਲ ਦੀਆਂ ਕੁੱਝ ਵਿਅਕਤੀਗਤ ਘਟਨਾਵਾਂ ਬਾਰੇ ਚਾਨਣਾ ਪਾਇਆ ਗਿਆ। ਯੂਨੀਸੈਫ ਨਿਊਜ਼ੀਲੈਂਡ ਦੇ ਨੁਮਾਇੰਦੇ ਵੱਲੋਂ ਮੌਜੂਦਾ ਹਲਾਤਾਂ ਦੇ ਉਤੇ ਪਾਏ ਜਾ ਰਹੇ ਯੋਗਦਾਨ ਬਾਰੇ ਦੱਸਿਆ ਗਿਆ। ਇਸ ਤੋਂ ਇਲਾਵਾ ਯੂਨੈਸਕੋ ਤੇ ਰੈਡ ਕ੍ਰਾਸ ਦੇ ਨੁਮਾਇੰਦਆ ਵੱਲੋਂ ਵੀ ਆਪਣੇ ਵਿਚਾਰ ਰੱਖੇ ਗਏ। ਨੇਪਾਲੀ ਸੁਸਾਇਟੀ ਦੇ ਪ੍ਰਧਾਨ ਵੱਲੋਂ ਹੁਣ ਤੱਕ ਇਕੱਤਰ ਹੋਈ ਫੰਡ ਰਾਸ਼ੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਏ ਸਾਰੇ ਸਹਿਯੋਗੀ ਪ੍ਰਤੀਨਿਧਾਂ ਦਾ ਧੰਨਵਾਦ ਕੀਤਾ ਗਿਆ।

Install Punjabi Akhbar App

Install
×