ਕੈਂਸਰ ਪੀੜਤਾਂ ਦਾ ਦਰਦ ਵੰਡਾਉਣ ਵਿੱਚ ਸੁਸਾਇਟੀ ਦਾ ਵੱਡਮੁੱਲਾ ਯੋਗਦਾਨ: ਜੱਸੀ

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਅਤਿ ਜਰੂਰੀ : ਚੰਦਬਾਜਾ

ਫਰੀਦਕੋਟ:- ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ‘ਕੋਟਕਪੂਰਾ ਗਰੁੱਪ ਆਫ ਫੈਮਿਲੀਜ਼ ਬਰੈਂਪਟਨ (ਕੈਨੇਡਾ)’ ਦੇ ਸਹਿਯੋਗ ਨਾਲ ਨੇੜਲੇ ਪਿੰਡ ਪੱਕਾ ਦੇ ਸਰਕਾਰੀ ਮਿਡਲ ਸਕੂਲ ਵਿਖੇ ਕਰਵਾਏ ਗਏ ਸੈਮੀਨਾਰ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਵਾਤਾਵਰਣ ਦੀ ਸੰਭਾਲ, ਪਾਣੀ ਦੀ ਬੱਚਤ-ਸੰਭਾਲ, ਟ੍ਰੈਫਿਕ ਨਿਯਮਾ, ਕੋਰੋਨਾ ਵਾਇਰਸ ਸਮੇਤ ਕੈਂਸਰ ਦੀ ਬਿਮਾਰੀ ਤੋਂ ਬਚਾਅ, ਲੱਛਣ ਅਤੇ ਇਲਾਜ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਗੁਰਮੀਤ ਸਿੰਘ ਸੰਧੂ ਅਤੇ ਮੱਘਰ ਸਿੰਘ ਨੇ ਦੱਸਿਆ ਕਿ ਕੋਟਕਪੂਰਾ ਗਰੁੱਪ ਆਫ ਫੈਮਿਲੀਜ਼ ਕੈਨੇਡਾ ਦੇ ਸਹਿਯੋਗ ਨਾਲ ਜਿਲਾ ਫਰੀਦਕੋਟ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ‘ਚ ਸਥਿੱਤ ਸਰਕਾਰੀ ਸਕੂਲਾਂ ‘ਚ ਪੜਦੇ ਬੱਚਿਆਂ ਨੂੰ ਉਹ ਕਾਪੀਆਂ ਵੰਡੀਆਂ ਜਾ ਰਹੀਆਂ ਹਨ, ਜਿੰਨਾ ਉੱਪਰ ਫਿਲਮੀ ਕਲਾਕਾਰਾਂ ਜਾਂ ਕ੍ਰਿਕਟਰਾਂ ਦੀਆਂ ਤਸਵੀਰਾਂ ਦੀ ਬਜਾਇ ਪ੍ਰੇਰਨਾ ਸਰੋਤ ਸ਼ਬਦਾਵਲੀ ਉਕਰੀ ਹੋਈ ਹੈ, ਜੋ ਤਸਵੀਰਾਂ ਸਮੇਤ ਇਕ ਅਹਿਮ ਦਸਤਾਵੇਜ ਵੀ ਮੰਨਿਆ ਜਾ ਸਕਦਾ ਹੈ। ਇਸ ਮੌਕੇ ਜਸਬੀਰ ਸਿੰਘ ਜੱਸੀ ਨੇ ਸੁਸਾਇਟੀ ਦੇ ਕੰਮਾਂ ਦੀ ਪ੍ਰਸੰਸਾ ਕਰਦਿਆਂ ਦੱਸਿਆ ਕਿ ਪੰਜਾਬ ਭਰ ਦੇ ਕੈਂਸਰ ਪੀੜਤਾਂ ਨੂੰ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਉਨਾਂ ਦਾ ਦਰਦ ਵੰਡਾਉਣ ਵਿੱਚ ਸੁਸਾਇਟੀ ਦਾ ਬਹੁਤ ਵੱਡਾ ਯੋਗਦਾਨ ਹੈ। ਅਧਿਆਪਕ ਵਿਕਾਸ ਅਰੋੜਾ ਨੇ ਵਾਤਾਵਰਣ ਨਾਲ ਸਬੰਧਤ ਕਿਤਾਬਾਂ ਦੇ ਕੇ ਸੁਸਾਇਟੀ ਨੂੰ ਮਾਣ ਸਤਿਕਾਰ ਬਖਸ਼ਿਆ। ਸਕੂਲ ਦੇ ਮੁੱਖ ਅਧਿਆਪਕ ਹਰਵਿੰਦਰ ਕੌਰ ਨੇ ਸੁਸਾਇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਤੇ ਹੋਰ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਾਜਿੰਦਰ ਸਿੰਘ ਬਰਾੜ, ਪ੍ਰਵੀਨ ਲਤਾ, ਕਵਿਤਾ ਚਾਵਲਾ, ਸੁਦੇਸ਼ ਸ਼ਰਮਾ ਅਤੇ ਨਿਰਮਲ ਸਿੰਘ ਆਦਿ ਵੀ ਹਾਜਰ ਸਨ।
12ਜੀ ਐਸ ਸੀ ਐਫ ਡੀ ਕੇ ਫਾਈਲ ਨੰਬਰ ਸਬੰਧਤ ਤਸਵੀਰ ਵੀ।

Welcome to Punjabi Akhbar

Install Punjabi Akhbar
×
Enable Notifications    OK No thanks