ਲਾਕਡਾਊਨ ਖੁੱਲ੍ਹਣ ਤੋਂ ਮਹਿਜ਼ ਦੋ ਦਿਨਾ ਪਹਿਲਾਂ, ਕੈਨਬਰਾ ਵਿੱਚ ਕਰੋਨਾ ਦੇ 51 ਨਵੇਂ ਮਾਮਲੇ ਦਰਜ

ਦੇਸ਼ ਦੀ ਰਾਜਧਾਨੀ ਅਤੇ ਏ.ਸੀ.ਟੀ. ਵਿੱਚੋਂ ਲਾਕਡਾਊਨ ਆਉਣ ਵਾਲੇ ਸ਼ੁਕਰਵਾਰ ਤੋਂ ਖੋਲ੍ਹਣ ਦੀਆਂ ਕਵਾਇਦਾਂ ਜਾਰੀ ਹਨ ਅਤੇ ਲਾਕਡਾਊਨ ਖੁੱਲ੍ਹਣ ਦੇ ਮਹਿਜ਼ ਦੋ ਦਿਨ ਪਹਿਲਾਂ ਹੀ ਸਰਕਾਰ ਨੇ ਆਂਕੜੇ ਜਾਰੀ ਕਰਦਿਆਂ ਕਿਹਾ ਹੈ ਕਿ ਕੈਨਬਰਾ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 51 ਨਵੇਂ ਮਾਮਲੇ ਦਰਜ ਹੋਏ ਹਨ ਜਿਨ੍ਹਾਂ ਵਿੱਚੋਂ ਕਿ 32 ਮਾਮਲੇ ਤਾਂ ਪਹਿਲਾਂ ਵਾਲੇ ਮਾਮਲਿਆਂ ਨਾਲ ਹੀ ਸਬੰਧਤ ਹਨ ਅਤੇ 19 ਮਾਮਲੇ ਘਰੇਲੂ ਨਜ਼ਦੀਕੀ ਸੰਪਰਕਾਂ ਆਦਿ ਕਾਰਨ ਪੈਦਾ ਹੋਏ ਹਨ। ਮੌਜੂਦਾ ਪੀੜਿਤਾਂ ਵਿੱਚੋਂ 16 ਲੋਕ ਹਸਪਤਾਲ ਵਿੱਚ ਭਰਤੀ ਹਨ ਅਤੇ ਇਨ੍ਹਾਂ ਵਿੱਚੋਂ 8 ਆਈ.ਸੀ.ਯੂ. ਵਿੱਚ ਅਤੇ 5 ਵੈਂਟੀਲੇਟਰਾਂ ਉਪਰ ਵੀ ਹਨ।
ਉਪਰੋਕਤ ਵਿੱਚੋਂ 13 ਮਾਮਲੇ ਅਜਿਹੇ ਹਨ ਜੋ ਕਿ ਪਹਿਲਾਂ ਤੋਂ ਹੀ ਕੁਆਰਨਟੀਨ ਵਿੱਚ ਸਨ ਪਰੰਤੂ 22 ਅਜਿਹੇ ਵੀ ਹਨ ਜੋ ਕਿ ਆਪਣੇ ਇਨਫੈਕਸ਼ਨ ਦੌਰਾਨ ਬਾਹਰਵਾਰ ਘੁੰਮਦੇ ਫਿਰਦੇ ਰਹੇ ਹਨ ਅਤੇ ਇਨ੍ਹਾਂ ਤੋਂ ਹੋਰ ਇਨਫੈਕਸ਼ਨ ਫੈਲਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Install Punjabi Akhbar App

Install
×