ਕੈਨਬਰਾ ਵਿੱਚ ਕਰੋਨਾ ਦੇ 13 ਨਵੇਂ ਮਾਮਲੇ ਦਰਜ

ਏ.ਸੀ.ਟੀ. ਦੇ ਮੁੱਖ ਮੰਤਰੀ ਐਂਡ੍ਰਿਊ ਬਰ ਨੇ ਤਾਜ਼ਾ ਜਾਣਕਾਰੀ ਰਾਹੀਂ ਲੋਕਾਂ ਨੂੰ ਸੁਚੇਤ ਕਰਦਿਆਂ ਦੱਸਿਆ ਕਿ ਰਾਜਧਾਨੀ ਕੈਨਬਰਾ ਵਿੱਚ ਕਰੋਨਾ ਦੇ 13 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਉਨ੍ਹਾਂ ਨੇ ਲੋਕਾਂ ਨੂੰ ਹੋਰ ਜ਼ਿਆਦਾ ਅਹਿਤਿਆਦ ਵਰਤਣ ਅਤੇ ਨਿਯਮਾਂ ਦੀ ਪਾਲਣਾ ਲਈ ਅਪੀਲ ਕੀਤੀ ਹੈ ਤਾਂ ਜੋ ਭਵਿੱਖ ਵਿਚਲੀਆਂ ਸਖਤਾਈਆਂ ਤੋਂ ਬਚਿਆ ਜਾ ਸਕੇ।
ਅੱਜ ਦਰਜ ਹੋਏ ਨਵੇਂ ਮਾਮਲਿਆਂ ਵਿੱਚੋਂ 7 ਤਾਂ ਪਹਿਲਾਂ ਵਾਲੇ ਮਾਮਲਿਆਂ ਨਾਲ ਹੀ ਜੁੜੇ ਹਨ ਅਤੇ 13 ਵਿੱਚੋਂ 10 ਆਪਣੇ ਇਨਫੈਕਸ਼ਨ ਦੌਰਾਨ ਸਮਾਜ ਵਿੱਚ ਖੁਲ੍ਹੇਆਮ ਵਿਚਰਦੇ ਵੀ ਰਹੇ ਹਨ।
ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਬੀਤੇ ਦਿਨ ਪੁਲਿਸ ਵੱਲੋਂ 10 ਅਜਿਹੀਆਂ ਕੰਮ ਧੰਦਿਆਂ ਵਾਲੀਆਂ ਥਾਂਵਾਂ ਉਪਰ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਕਰੋਨਾ ਤੋਂ ਬਚਾਉ ਲਈ ਬਣਾਏ ਗਏ ਨਿਯਮਾਂ ਆਦਿ ਦੀ ਉਲੰਘਣਾ ਪਾਈ ਗਈ ਜੋ ਕਿ ਭਵਿੱਖ ਵਿੱਚ ਬਹੁਤ ਹੀ ਖ਼ਤਰਨਾਕ ਹੋ ਸਕਦੀ ਹੈ।
ਰਾਜ ਵਿੱਚ ਇਸ ਸਮੇਂ ਕਰੋਨਾ ਤੋਂ ਪੀੜਿਤ 9 ਵਿਅਕਤੀ ਹਸਪਤਾਲਾਂ ਅੰਦਰ ਦਾਖਿਲ ਹਨ ਅਤੇ ਇਨ੍ਹਾਂ ਵਿੱਚੋਂ 3 ਆਈ.ਸੀ.ਯੂ. ਅਤੇ ਇੱਕ ਮਰੀਜ਼ ਵੈਂਟੀਲੇਟਰ ਉਪਰ ਵੀ ਹੈ।

Welcome to Punjabi Akhbar

Install Punjabi Akhbar
×