ਕੈਨੇਡੀਅਨ ਵਿਧਾਇਕ ਸ. ਜਗਮੀਤ ਸਿੰਘ ਵੱਲੋਂ ਮਨੁੱਖੀ ਹੱਕਾਂ ਹਿੱਤ ਕੀਤੇ ਅੰਤਰਰਾਸ਼ਟਰੀ ਕਾਰਜਾਂ ਦੀ ਕੀਤੀ ਸ਼ਲਾਘਾ

NZ PIC 29 Dec-1ਕੈਨੇਡਾ ਦੀ ਓਨਟਾਰੀਓ ਅਸੈਂਬਲੀ ਜਿਸਨੂੰ ਸੂਬੇ ਦੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ ਦੇ ਅੰਮ੍ਰਿਤਧਾਰੀ ਮੈਂਬਰ ਸ. ਜਗਮੀਤ ਸਿੰਘ ਬੀਤੇ ਕੁਝ ਦਿਨਾਂ ਤੋਂ ਨਿਊਜ਼ੀਲੈਂਡ ਦੌਰੇ ‘ਤੇ ਹਨ। ਕੱਲ੍ਹ ਸ. ਜਗਮੀਤ ਸਿੰਘ ਹੋਰਾਂ ਦੇ ਨਾਲ ਭਾਈ ਸਰਵਣ ਸਿੰਘ ਅਗਵਾਨ, ਸ. ਖੜਗ ਸਿੰਘ, ਸ. ਅਮਰਿੰਦਰ ਸਿੰਘ ਸੰਧੂ ਤੇ ਉਨ੍ਹਾਂ ਦੇ ਭਰਾਤਾ ਸ. ਪਰਵਿੰਦਰ ਸਿੰਘ ਸੰਧੂ ਹੋਰਾਂ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ। ਸ. ਜਗਮੀਤ ਸਿੰਘ ਜਿੱਥੇ ਸ਼ਹੀਦ ਸਤਵੰਤ ਸਿੰਘ ਹੋਰਾਂ ਦੇ ਭਰਾਤਾ ਸ. ਸਰਵਣ ਸਿੰਘ ਨੂੰ ਮਿਲ ਕੇ ਬਹੁਤ ਪ੍ਰਸੰਨ ਹੋਏ ਉਥੇ ਉਨ੍ਹਾਂ ਸ. ਖੜਗ ਸਿੰਘ ਹੋਰਾਂ ਦੇ ਨਾਲ ਕਈ  ਰਾਜਨੀਤਕ ਪਹਿਲੂਆਂ ਦੇ ਉਤੇ ਵੀ ਗੱਲਬਾਤ ਕੀਤੀ।
ਇਸ ਮੁਲਾਕਾਤ ਦੇ ਵਿਚ ਸ. ਜਗਮੀਤ ਸਿੰਘ ਵੱਲੋਂ ਕੈਨੇਡਾ ਦੀ ਓਨਟਾਰੀਓ ਵਿਧਾਨ ਸਭਾ ਦੇ ਵਿਚ ਨਵੰਬਰ 1984, ਅੰਤਰਰਾਸ਼ਟਰੀ ਪੱਧਰ ‘ਤੇ ਮਨੁੱਖੀ ਹੱਕਾਂ ਦੀ ਖਾਤਿਰ ਅਤੇ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਸਬੰਧ ਵਿਚ ਦਿੱਤੇ ਭਾਸ਼ਣਾਂ ਦੀ ਸ਼ਲਾਘਾ ਕੀਤੀ ਗਈ। ਭਾਈ ਸਰਵਣ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਵੇਂ ਸ.ਜਗਮੀਤ ਸਿੰਘ ਸਿੱਖ ਭਾਈਚਾਰੇ ਅਤੇ ਮਨੁੱਖੀ ਹੱਕਾਂ ਦੀ ਨਿਡਰ ਹੋ ਕੇ ਗੱਲ ਕਰਦੇ ਹਨ ਜੇਕਰ ਉਸੇ ਤਰ੍ਹਾਂ ਸਾਰੇ ਸਿੱਖ ਸੰਸਦ ਮੈਂਬਰ ਜਾਂ ਭਾਰਤੀ ਸੰਸਦ ਮੈਂਬਰ ਅਜਿਹੀ ਅਵਾਜ਼ ਚੁੱਕਣ ਤਾਂ ਯੂ. ਐਨ.ਓ. ਤੱਕ ਅਰਥਭਰਪੂਰ ਆਵਾਜ਼ ਪਹੁੰਚਾਣੀ  ਬਹੁਤ ਸੌਖੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਮੌਕਾ ਮਿਲਿਆ ਤਾਂ ਉਹ ਅਜਿਹਾ ਇਕ ਸੈਮੀਨਾਰ ਰੱਖਣਗੇ ਅਤੇ ਸ. ਜਗਮੀਤ ਸਿੰਘ ਹੋਰਾਂ ਨੂੰ ਮੁੱਖ-ਸਪੀਕਰ ਦੇ ਤੌਰ ‘ਤੇ ਬੁਲਾਇਆ ਜਾਵੇਗਾ। ਸ. ਜਗਮੀਤ ਸਿੰਘ ਹੋਰਾਂ ਵੀ ਇਸ ਮੁਲਾਕਾਤ ਉਤੇ ਤਸੱਲੀ ਪ੍ਰਗਟ ਕੀਤੀ ਅਤੇ ਮੁੜ ਮਿਲਣ ਦਾ ਵਾਅਦਾ ਕੀਤਾ।

Install Punjabi Akhbar App

Install
×